ਪੱਤਰ ਪ੍ਰੇਰਕ
ਕੁਰੂਕਸ਼ੇਤਰ, 9 ਅਪਰੈਲ
ਪੰਜਾਬੀ ਵਿਭਾਗ ਕੁਰੂਕਸ਼ੇਤਰ ਯੂਨੀਵਰਸਿਟੀ ਵਿੱਚ 8ਵੀਂ ਸਰਬ ਭਾਰਤੀ ਭਾਸ਼ਾ ਵਿਗਿਆਨ ਅਤੇ ਲੋਕਧਾਰਾ ਕਾਨਫ਼ਰੰਸ ਪੰਜਾਬੀ ਲਿੰਗੁਇਸਟਿਕਸ ਐਸੋਸੀਏਸ਼ਨ ਪਟਿਆਲਾ ਅਤੇ ਪੰਜਾਬ ਕਲਾ ਪਰਿਸ਼ਦ ਚੰਡੀਗੜ੍ਹ ਦੇ ਸਹਿਯੋਗ ਨਾਲ ਕਰਵਾਈ ਗਈ। ਇਹ ਕਾਨਫ਼ਰੰਸ ਗੁਰੂ ਤੇਗ ਬਹਾਦਰ ਜੀ ਦੇ 400ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸੀ, ਜਿਸ ਦਾ ਥੀਮ ‘21ਵੀਂ ਸਦੀ ਵਿੱਚ ਭਾਸ਼ਾ ਵਿਗਿਆਨ ਅਤੇ ਲੋਕਧਾਰਾ ਵਿੱਚ ਆ ਰਹੇ ਪਰਿਵਰਤਨ’ ਰੱਖਿਆ ਗਿਆ ਸੀ। ਕਾਨਫ਼ਰੰਸ ਦਾ ਅਕਾਦਮਿਕ ਸੈਸ਼ਨ ਛੇਵਾਂ ਵਿਸ਼ਾ ‘ਨਿੱਜੀਕਰਨ/ਉਪਭੋਕਤਾਵਾਦ ਦੇ ਦੌਰ ਵਿੱਚ ਸੂਚਨਾ, ਸੰਚਾਰ ਦੇ ਸੰਦਰਭ ਵਿਚ ਭਾਸ਼ਾ ਅਤੇ ਲੋਕਧਾਰਾਈ ਵਰਤਾਰਿਆਂ ਦਾ ਬਦਲਦਾ ਸਰੂਪ’ ਰਿਹਾ। ਇਸ ਸੈਸ਼ਨ ਵਿੱਚ ਡਾ. ਸੁਦਰਸ਼ਨ ਗਾਸੋ ਨੇ ਵਿਸ਼ੇਸ਼ ਮਹਿਮਾਨ ਵੱਜੋਂ ਆਪਣੀ ਸ਼ਮੂਲੀਅਤ ਦਰਜ ਕਰਵਾਈ।