ਪੱਤਰ ਪ੍ਰੇਰਕ
ਟੋਹਾਣਾ, 31 ਅਕਤੂਬਰ
ਹਰਿਆਣਾ ਸੂਬੇ ਦੇ ਸਫ਼ਾਈ ਕਰਮਚਾਰੀਆਂ ਦੀ ਦਸ ਦਿਨ ਤੱਕ ਚੱਲੀ ਹੜਤਾਲ ਕਾਰਨ ਨਰਕ ਦਾ ਰੂਧ ਧਾਰ ਚੁੱਕੇ ਸ਼ਹਿਰਾਂ ਵਿੱਚ ਹੜਤਾਲ ਦੇ ਖ਼ਤਮ ਹੋਣ ’ਤੇ ਅੱਜ ਜ਼ਿਲ੍ਹੇ ਦੇ ਪੰਜ ਸ਼ਹਿਰਾਂ ਫਤਿਹਾਬਾਦ, ਰਤੀਆ, ਭੂਨਾ, ਟੋਹਾਣਾ ਤੇ ਜਾਖਲ ਵਿੱਚ ਜੰਗੀ ਪੱਧਰ ’ਤੇ ਸਫ਼ਾਈ ਮੁੰਹਿਮ ਅਰੰਭੀ ਗਈ। ਟੋਹਾਣਾ ਨਗਰ ਪਰਿਸ਼ਦ ਦੇ ਚੇਅਰਮੈਨ ਨਰੇਸ਼ ਬਾਂਸਲ ਤੇ ਉਪ ਪ੍ਰਧਾਨ ਨੀਰੂ ਸੈਨੀ ਦੇ ਪਤੀ ਬਲਦੇਵ ਸੈਨੀ ਦੀ ਅਗਵਾਈ ਵਿੱਚ ਸਫ਼ਾਈ ਦਰੋਗਾ ਕਰਮਵੀਰ ਤੇ ਸੁਭਾਸ਼, ਠੇਕੇਦਾਰ ਗੋਰਵ ਸ਼ਰਮਾ, ਦੀਪ ਢਿੱਲੋਂ ਦੀ ਟੀਮ ਦੇ ਜੇਸੀਬੀ ਤੇ 12 ਟਰੈਕਟਰ ਟਰਾਲੀਆਂ ਲੈ ਕੇ ਸਵੇਰੇ 6 ਵਜੇ ਨਿਕਲੇ ਪਏ। ਚੰਡੀਗੜ੍ਹ ਸੜਕ ’ਤੇ ਲੱਗੇ ਢੇਰਾਂ, ਹਸਪਤਾਲ ਸੜਕ ’ਤੇ ਸ਼ਬਜੀ ਮੰਡੀ, ਕੱਕੜ ਰੋਡ ’ਤੇ ਲੱਗੇ ਕੂੜੇ ਦੇ ਢੇਰਾਂ ਨੂੰ ਚੁਕਵਾਇਆ ਗਿਆ। ਰਤੀਆ ਰੋੜ, ਬੱਸ ਸਟੈਂਡ ਰੋਡ, ਭੂਨਾ ਰੋਡ ਤੇ ਫ਼ਿਰ ਰੇਲਵੇ ਰੋਡ ’ਤੇ ਜਮ੍ਹਾਂ ਹੋਣ ’ਤੇ ਕੂੜੇ ਦੇ ਢੇਰਾਂ ਨੂੰ ਟਰਾਲੀਆਂ ਵਿੱਚ ਭਰ ਕੇ ਸੜਕਾਂ ਤੇ ਝਾੜੀ ਮੁਹਿੰਮ ਚਲਾਈ ਗਈ। ਚੇਅਰਮੇਨ ਨਰੇਸ਼ ਬਾਂਸਲ ਨੇ ਦੱਸਿਆ ਕਿ ਸਫ਼ਾਈ ਮੁਹਿੰਮ ਦੇ ਨਾਲ ਸਫੈਦੀ ਸੁੱਟੀ ਗਈ ਤੇ ਫਤਿਹਾਬਾਦ ਵਿੱਚ ਚੇਅਰਮੈਨ ਰਾਜਿੰਦਰ ਖਿੱਚੀ ਨੇ ਸ਼ਹੀਰ ਦੇ ਸਫਾਈ ਕਾਊਂਸਲਰਾਂ ਦੀ ਮਦਦ ਨਾਲ ਮੁਹਿੰਮ ਛੇੜੀ। ਭੂਨਾ, ਰਤੀਆ ਤੇ ਜਾਖਲ ਵਿੱਚ ਵੀ ਜੇਸੀਬੀ ਮਸ਼ੀਨਾਂ ਨਾਲ ਕੂੜੇ ਦੇ ਢੇਰ ਚੁਕਵਾਏ। ਡਿਪਟੀ ਕਮਿਸ਼ਨਰ ਫਤਿਹਾਬਾਦ ਜਗਦੀਸ਼ ਸ਼ਰਮਾ ਜ਼ਿਲ੍ਹੇ ਦੇ ਪੰਜ ਸ਼ਹਿਰਾਂ ਦੀ ਅਪਡੇਟ ਲੈਂਦੇ ਰਹੇ ਤੇ ਸਮੇਂ ਮੁਤਾਬਕ ਹਦਾਇਤਾਂ ਜਾਰੀ ਕਰਦੇ ਰਹੇ, ਜਿਨ੍ਹਾਂ ਨੇਅਧਿਕਾਰੀ ਨੂੰ ਸਫ਼ਾਈ ਮੁਹਿੰਮ ਨੂੰ ਲਗਾਤਾਰ ਬਣਾਈ ਰੱਖਣ ’ਤੇ ਸਮਾਜਸੇਵੀ ਜਥੇਬੰਦੀਆਂ ਨੂੰ ਵੀ ਇਸ ਮੁੰਹਿਮ ਦਾ ਹਿੱਸਾ ਬਨਣ ਦੀ ਅਪੀਲ ਕੀਤੀ।