ਪੱਤਰ ਪ੍ਰੇਰਕ
ਟੋਹਾਣਾ, 17 ਜੁਲਾਈ
ਇਥੋਂ ਦੇ ਪਿੰਡ ਖੈਰੀ ਵਿੱਚ ਬੀਤੀ ਰਾਤ ਚੌਕੀਦਾਰ ਰੋਸ਼ਨ ਲਾਲ ਨੇ ਕਥਿਤ ਤੌਰ ’ਤੇ ਆਪਣੀ ਪਤਨੀ ਕੇਸ਼ਵ ਦਾ ਕਤਲ ਕਰਕੇ ਖੁਦ ਫਾਹਾ ਲਾ ਕੇ ਜਾਨ ਦੇ ਦਿੱਤੀ। ਉਕਲਾਨਾ ਪੁਲੀਸ ਨੇ ਮ੍ਰਿਤਕ ਜੋੜੇ ਦੇ ਪੁੱਤਰ ਸ਼ਮਸ਼ੇਰ ਦੇ ਬਿਆਨ ਦੇ ਪਿੰਤਾ ਰੋਸ਼ਨ ਲਾਲ ਵਿਰੁੱਧ ਪਤਨੀ ਦਾ ਕਤਲ ਕਰਨ ਦਾ ਮਾਮਲਾ ਦਰਜ ਕੀਤਾ ਹੈ। ਡੀਐੱਸਪੀ ਰੋਹਤਾਸ਼ ਸਿੰਘ ਨੇ ਪਿੰਡ ਖੈਰੀ ਮੌਕੇ ’ਤੇ ਪੁੱਜੇ ਅਤੇ ਹਾਲਾਤ ਦਾ ਜਾਇਜ਼ਾ ਲਿਆ ਤੇ ਗੁਆਂਢੀਆਂ ਦੇ ਬਿਆਨ ਦਰਜ ਕੀਤੇ। ਸ਼ਿਕਾਇਤ ਵਿੱਚ ਕਿਹਾ ਗਿਆ ਹੈ ਕਿ ਜਦੋਂ ਸਵੇਰੇ ਪਸ਼ੂਆਂ ਦੇ ਵਾੜੇ ਗਏ ਤਾਂ ਉਨ੍ਹਾਂ ਮਾਂ ਦੀ ਲਾਸ਼ ਲੱਕੜੀ ਵਾਲੇ ਬੈਂਚ ’ਤੇ ਪਈ ਸੀ ਤੇ ਕਮਰੇ ਵਿੱਚ ਉਸ ਦੇ ਪਿਤਾ ਦੀ ਲਾਸ਼ ਰੱਸੇ ਨਾਲ ਲਟਕ ਰਹੀ ਸੀ। ਪਰਿਵਾਰ ਮੁਤਾਬਿਕ ਦੋਵਾਂ ਵਿੱਚ ਅਕਸਰ ਝਕੜਾ ਰਹਿੰਦਾ ਸੀ।