ਨਿੱਜੀ ਪੱਤਰ ਪ੍ਰੇਰਕ
ਸਿਰਸਾ, 17 ਜੁਲਾਈ
ਇਥੋਂ ਦੀ ਚੌਧਰੀ ਦੇਵੀ ਲਾਲ ਯੂਨੀਵਰਸਿਟੀ ’ਚ ਨਵੀਂ ਐਜੂਕੇਸ਼ਨ ਨੀਤੀ ਤੇ ਚਾਰ ਸਾਲਾ ਗਰੈਜੂਏਟ ਪ੍ਰੋਗਰਾਮ ਤਹਿਤ 12 ਪਾਠਕ੍ਰਮਾਂ ਦੀਆਂ 680 ਸੀਟਾਂ ਲਈ ਆਨਲਾਈਨ ਬਿਨੈ ਪੱਤਰ ਮੰਗੇ ਗਏ ਹਨ। ਇਸ ਤੋਂ ਇਲਾਵਾ ਬੀਏ ਐਲਐਲਬੀ ਪੰਜ ਸਾਲਾ ਦੀਆਂ 120 ਸੀਟਾਂ ਲਈ ਦਾਖਲਾ ਪੋਰਟਲ ਖੋਲ੍ਹਿਆ ਗਿਆ ਹੈ। ਯੂਨੀਵਰਸਿਟੀ ਸਕੂਲ ਫਾਰ ਗਰੈਜੂਏਟ ਸਟੱਡੀਜ਼ ਦੇ ਡੀਨ ਪ੍ਰੋ. ਸੁਸ਼ੀਲ ਕੁਮਾਰ ਨੇ ਦੱਸਿਆ ਹੈ ਕਿ ਬਾਰ੍ਹਵੀਂ ਦੀ ਪ੍ਰੀਖਿਆ ਦੇ ਚੁੱਕੇ ਵਿਦਿਆਰਥੀ ਜਾਂ ਬਾਰ੍ਹਵੀਂ ਪਾਸ ਵਿਦਿਆਰਥੀ 18 ਜੁਲਾਈ ਤੋਂ 4 ਅਗਸਤ ਤੱਕ ਯੂਨੀਵਰਸਿਟੀ ਦੇ ਆਨਲਾਈਨ ਪੋਰਟਲ ’ਤੇ ਬਿਨੈ ਪੱਤਰ ਦੇ ਸਕਦੇ ਹਨ। ਉਨ੍ਹਾਂ ਦੱਸਿਆ ਕਿ ਰਾਸ਼ਟਰੀ ਪ੍ਰੀਖਿਆ ਏਜੰਸੀ ਵੱਲੋਂ ਕਰਵਾਏ ਕਾਮਨ ਯੂਨੀਵਰਸਿਟੀ ਐਂਟਰੈਂਸ ਦੇ ਸਫਲ ਵਿਦਿਆਰਥੀਆਂ ਲਈ ਵੱਖ ਤੋਂ ਸੀਟਾਂ ਰੱਖੀਆਂ ਗਈਆਂ ਹਨ।