ਪੱਤਰ ਪ੍ਰੇਰਕ
ਟੋਹਾਣਾ, 11 ਅਕਤੂਬਰ
ਸੂੁਬੇ ਦੀ ਆਦਮਪੁਰ ਵਿਧਾਨ ਸਭਾ ਸੀਟ ਤੋਂ ਪਿਛਲੇ ਵੀਹ ਸਾਲਾਂ ਤੋਂ ਇਕੋ ਪਰਿਵਾਰ ਦੇ ਬਣਦੇ ਆ ਰਹੇ ਵਿਧਾਇਕ ਜਿੱਤ ਕੇ ਮੁੱਖ ਮੰਤਰੀ ਅਹੁਦੇ ਤੱਕ ਪਹੁੰਚਦੇ ਰਹੇ ਹਨ। ਭਜਨ ਲਾਲ ਪਰਿਵਾਰ ਦੀ ਤੀਜੀ ਪੀੜ੍ਹੀ ਕੁਲਦੀਪ ਬਿਸ਼ਨੋਈ ਦਾ ਪੁੱਤਰ ਭਵਿਆ ਬਿਸ਼ਨੋਈ ਭਾਜਪਾ ਦੀ ਟਿਕਟ ਤੋਂ ਘਰੇਲੂ ਮੈਦਾਨ ਤੋਂ ਚੋਣ ਵਿੱਚ ਉਤਾਰਿਆ ਗਿਆ ਹੈ। ਵਿਰੋਧੀ ਧਿਰਾਂ ਕਾਂਗਰਸ, ਆਮ ਆਦਮੀ ਪਾਰਟੀ ਇਨੈਲੋ ਵਾਸਤੇ ਆਦਮਪੁਰ ਦੀ ਜ਼ਿਮਨੀ ਚੋਣ ਸੂਬੇ ਦੀ ਰਾਜਨੀਤੀ ਵਿੱਚ ਹਾਜ਼ਰੀ ਦਾ ਪੈਮਾਨਾ ਸਾਬਤ ਕਰਨ ਲਈ ਜ਼ੋਰ ਲਾਉਣਗੀਆਂ। ਭਵਿਆ ਬਿਸ਼ਨੋਈ ਵਿਦੇਸ਼ਾਂ ਵਿੱਚ ਪੜ੍ਹਿਆ ਹੈ ਤੇ ਵਿਰਾਸਤ ਵਿੱਚ ਮਿਲੀ ਸੱਤਾਧਾਰੀ ਪਾਰਟੀ ਦੀ ਟਿਕਟ ’ਤੇ ਸਵਾਰ ਹੋ ਕੇ ਚੋਣ ਪ੍ਰਚਾਰ ’ਚ ਰੁੱਝਿਆ ਹੋਇਆ ਹੈ। ਭਵਿਆ ਦੇ ਚੋਣ ਪ੍ਰਚਾਰ ਦੇ ਪੋਸਟਰਾਂ ਵਿੱਚੋਂ ਜੇਜੇਪੀ ਦੀ ਅਣਦੇਖੀ ਨਜ਼ਰ ਆ ਰਹੀ ਹੈ।