ਸ਼ਾਹਬਾਦ ਮਾਰਕੰਡਾ (ਸਤਨਾਮ ਸਿੰਘ): ਬਾਬੈਨ ਥਾਣਾ ਇੰਚਾਰਜ ਸੀਮਾ ਕੁਮਾਰੀ ਨੇ ਕਿਹਾ ਹੈ ਕਿ ਕਰੋਨਾ ਦਾ ਨਵਾਂ ਵੇਰੀਐਂਟ ਓਮੀਕਰੋਨ ਤੇਜ਼ੀ ਨਾਲ ਫੈਲ ਰਿਹਾ ਹੈ, ਜਿਸ ਪ੍ਰਤੀ ਲਾਪ੍ਰਵਾਹੀ ਸਾਰਿਆਂ ਲਈ ਨੁਕਸਾਨਦੇਹ ਸਿੱਧ ਹੋ ਸਕਦੀ ਹੈ। ਉਨ੍ਹਾਂ ਨੇ ਕਿਹਾ ਕਿ ਲੋਕਾਂ ਨੂੰ ਬਾਜ਼ਾਰ ਆਉਣ ਜਾਂ ਵਿਆਹ ਆਦਿ ਸਮਾਰੋਹਾਂ ਵਿਚ ਆਉਣ ਜਾਣ ’ਤੇ ਕੋਵਿਡ ਨਿਯਮਾਂ ਦੀ ਪਾਲਣਾ ਲਾਜ਼ਮੀ ਕਰਨੀ ਹੋਵੇਗੀ ਤਾਂ ਜੋ ਬਚਾਅ ਹੋ ਸਕੇ। ਉਨ੍ਹਾਂ ਮੁਤਾਬਕ ਕੋਵਿਡ ਨਿਯਮਾਂ ਦੀ ਪਾਲਣਾ ਤੇ ਅਪਰਾਧਿਕ ਘਟਨਾਵਾਂ ਤੇ ਲਗਾਮ ਲਾਉਣੀ ਉਨ੍ਹਾਂ ਦੀ ਪਹਿਲ ਹੈ। ਇੰਸਪੈਕਟਰ ਸੀਮਾ ਕੁਮਾਰੀ ਨੇ ਕਿਹਾ ਕਿ ਜਿਹੜੇ ਲੋਕ ਕੋਵਿਡ ਨਿਯਮਾਂ ਦੀ ਪਾਲਣਾ ਨਹੀਂ ਕਰਨਗ ਜਾਂ ਅਪਰਾਧਕ ਘਟਨਾਵਾਂ ਵਿਚ ਸ਼ਾਮਲ ਹੋਣਗੇ, ਉਨ੍ਹਾਂ ਨੂੰ ਬਖਸ਼ਿਆ ਨਹੀਂ ਜਾਵੇਗਾ।