ਪੱਤਰ ਪ੍ਰੇਰਕ
ਸ਼ਾਹਬਾਦ ਮਾਰਕੰਡਾ, 25 ਜੂਨ
ਅਪਰਾਧ ਸ਼ਾਖਾ ਇਕ ਦੀ ਟੀਮ ਨੇ ਅੱਜ ਇਕ ਵਿਅਕਤੀ ਨੂੰ 6.65 ਗ੍ਰਾਮ ਚਿੱਟੇ ਸਮੇਤ ਗ੍ਰਿਫ਼ਤਾਰ ਕੀਤਾ ਹੈ। ਉਨ੍ਹਾਂ ਦੱਸਿਆ ਕਿ ਬੀਤੀ ਰਾਤ ਸ਼ਾਹਬਾਦ ਬਰਾੜਾ ਰੋਡ ‘ਤੇ ਪੁਲੀਸ ਗਸ਼ਤ ਕਰ ਰਹੀ ਸੀ। ਇਸ ਦੌਰਾਨ ਅਚਾਨਕ ਜੀਟੀ ਰੋਡ ਵਾਲੇ ਪਾਸਿਉਂ ਉਲਟੀ ਦਿਸ਼ਾ ਵੱਲ ਇੱਕ ਨੌਜਵਾਨ ਹਲਕੇ ਕਦਮਾਂ ਨਾਲ ਦੂਜੇ ਪਾਸੇ ਜਾਣ ਲੱਗਾ। ਪੁਲੀਸ ਨੂੰ ਦੇਖ ਕੇ ਉਹ ਇਕ ਦਮ ਘਬਰਾ ਕੇ ਦੌੜਨ ਲੱਗਾ। ਪੁਲੀਸ ਨੇ ਉਸ ਨੂੰ ਕਾਬੂ ਕਰ ਕੇ ਜਦੋਂ ਤਲਾਸ਼ੀ ਲਈ ਤਾਂ ਉਸ ਕੋਲੋਂ 6.65 ਗ੍ਰਾਮ ਚਿੱਟਾ ਬਰਾਮਦ ਹੋਇਆ। ਮੁਲਜ਼ਮ ਦੀ ਪਛਾਣ ਸਾਜਨ ਨਿਵਾਸੀ ਸੰਮਾਲਖੀ ਵਜੋਂ ਹੋਈ ਹੈ। ਉਸ ਨੇ ਚਿੱਟਾ ਆਪਣੀ ਜੇਬ ਵਿੱਚ ਇੱਕ ਪੋਲੀਥੀਨ ‘ਚ ਪਾਇਆ ਹੋਇਆ ਸੀ। ਪੁਲੀਸ ਨੇ ਉਸ ਨੂੰ ਗ੍ਰਿਫ਼ਤਾਰ ਕਰ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਉਨ੍ਹਾਂ ਦੱਸਿਆ ਕਿ ਪੁੱਛ-ਪੜਤਾਲ ਦੌਰਾਨ ਪਤਾ ਲਾਇਆ ਜਾਵੇਗਾ ਕਿ ਉਸ ਨੇ ਚਿੱਟਾ ਕਿੱਥੋਂ ਲਿਆ ਸੀ।