ਏਲਨਾਬਾਦ: ਨਗਰਪਾਲਿਕਾ ਚੋਣਾਂ ਦਾ ਐਲਾਨ ਹੁੰਦਿਆਂ ਹੀ ਏਲਨਾਬਾਦ ਵਿੱਚ ਵੀ ਚੁਣਾਵੀਂ ਸਰਗਮੀਆਂ ਤੇਜ਼ ਹੋ ਗਈਆਂ ਹਨ, ਜਿੱਥੇ ਭਾਜਪਾ ਵਲੋਂ ਇੱਥੇ ਦੂਜੀ ਵਾਰ ਚੇਅਰਮੈਨ ਦੀ ਕੁਰਸੀ ’ਤੇ ਬਿਰਾਜਮਾਨ ਹੋਣ ਲਈ ਚਾਰਾਜੋਈ ਸ਼ੁਰੂ ਹੋ ਚੁੱਕੀ ਹੈ, ਉੱਥੇ ਹੀ ਕਾਂਗਰਸ ਅਤੇ ਇਨੈਲੋ ਵੀ ਪੂਰੀ ਤਰ੍ਹਾਂ ਸਰਗਰਮ ਹੈ। ਏਲਨਾਬਾਦ ਨਗਰ ਪਾਲਿਕਾ ਦੇ ਚੇਅਰਮੈਨ ਦਾ ਅਹੁਦਾ ਇਸ ਵਾਰ ਐੱਸਸੀ ਵਰਗ ਲਈ ਰਾਖਵਾਂ ਹੈ। ਸ਼ਹਿਰ ਦੇ ਕੁੱਲ 17 ਵਾਰਡਾਂ ਵਿੱਚ 25,441 ਵੋਟਰ ਹਨ, ਜਿਨ੍ਹਾਂ ਵਿੱਚ 13,656 ਪੁਰਸ਼ ਅਤੇ 11,785 ਔਰਤਾਂ ਸ਼ਾਮਲ ਹਨ। ਨਗਰ ਪਾਲਿਕਾ ਚੋਣਾਂ ਲਈ ਇੱਥੇ ਕੁੱਲ 28 ਬੂਥ ਬਣਾਏ ਜਾਣਗੇ। ਸ਼ਹਿਰ ਦੇ 17 ਵਾਰਡਾਂ ਵਿੱਚੋਂ 9 ਵਾਰਡ ਜਨਰਲ ਵਰਗ ਲਈ ਰਾਖਵੇਂ ਹਨ, ਜਦੋਂਕਿ ਚਾਰ ਔਰਤਾਂ ਲਈ ਰਾਖਵੇਂ ਹਨ। -ਪੱਤਰ ਪ੍ਰੇਰਕ