ਪੱਤਰ ਪ੍ਰੇਰਕ
ਏਲਨਾਬਾਦ, 11 ਜਨਵਰੀ
ਇੱਥੋਂ ਦੇ ਪਿੰਡ ਭੁਰਟਵਾਲਾ ਨੇੜੇ ਅੱਜ ਸ਼ੇਰਾਵਾਲੀ ਭਾਖੜਾ ਬਰਾਂਚ ਨਹਿਰ ਵਿੱਚ ਪਾੜ ਪੈ ਜਾਣ ਕਾਰਨ ਕਰੀਬ 100 ਏਕੜ ਵਿੱਚ ਖੜੀ ਕਣਕ ਦੀ ਫ਼ਸਲ ਬੁਰੀ ਤਰ੍ਹਾਂ ਪ੍ਰਭਾਵਿਤ ਹੋ ਗਈ। ਪਤਾ ਲੱਗਦਿਆਂ ਹੀ ਵਿਭਾਗ ਦੇ ਜੇਈ ਮੌਕੇ ’ਤੇ ਪੁੱਜ ਗਏ ਤੇ ਨਹਿਰ ਨੂੰ ਬੰਦ ਕਰਵਾ ਕੇ ਕਿਸਾਨਾਂ ਵੱਲੋਂ ਬੰਨ੍ਹ ਲਾਉਣ ਦਾ ਕੰਮ ਸ਼ੁਰੂ ਕਰ ਦਿੱਤਾ ਗਿਆ। ਕਿਸਾਨ ਓਮ ਪ੍ਰਕਾਸ਼, ਰੋਹਤਾਸ, ਸੁਰਜੀਤ ਰਾਹੜ, ਦੀਪ ਚੰਦ, ਸਾਹਬ ਰਾਮ ਤੇ ਖਿਆਲੀ ਰਾਮ ਨੇ ਦੱਸਿਆ ਕਿ ਵਿਭਾਗ ਵੱਲੋਂ ਅੱਜ ਅਚਾਨਕ ਹੀ ਨਹਿਰ ਵਿੱਚ ਸਮਰੱਥਾ ਤੋਂ ਵੱਧ ਪਾਣੀ ਛੱਡ ਦਿੱਤਾ ਗਿਆ, ਜਿਸ ਕਾਰਨ ਨਹਿਰ ਟੁੱਟ ਗਈ। ਕਿਸਾਨਾਂ ਨੇ ਦੱਸਿਆ ਕਿ ਪਿਛਲੇ ਦਿਨੀ ਹੋਈ ਬਰਸਾਤ ਕਾਰਨ ਕਣਕ ਦੀ ਫ਼ਸਲ ਵਿੱਚ ਪਹਿਲਾਂ ਹੀ ਪਾਣੀ ਖੜਾ ਸੀ। ਨਹਿਰ ਟੁੱਟ ਜਾਣ ਕਾਰਨ ਕਰੀਬ 100 ਏਕੜ ਵਿੱਚ ਖੜੀ ਕਣਕ ਦੀ ਫ਼ਸਲ ਬੁਰੀ ਤਰ੍ਹਾਂ ਖਰਾਬ ਹੋ ਗਈ ਹੈ।