ਸ਼ਾਹਬਾਦ ਮਾਰਕੰਡਾ (ਸਤਨਾਮ ਸਿੰਘ): ਸ਼ਾਹਬਾਦ ਪਿਪਲੀ ਜੀਟੀ ਰੋਡ ’ਤੇ ਸਵੇਰੇ ਛੇ ਵਜੇ ਖਾਨੇ ਵਾਲਾ ਖਾਲਸਾ ਸਕੂਲ ਦੇ ਸਾਹਮਣੇ ਸੇਬਾਂ ਨਾਲ ਭਰਿਆ ਟਰੱਕ ਪਲਟ ਗਿਆ। ਇਸ ਹਾਦਸੇ ਵਿੱਚ ਟਰੱਕ ਦੇ ਸਹਾਇਕ ਮਨੂੰ ਦੀ ਮੌਤ ਹੋ ਗਈ। ਮ੍ਰਿਤਕ ਦੀ ਪਛਾਣ ਮਨੂੰ ਨਿਵਾਸੀ ਦਰਿਆਪੁਰ ਥਾਣਾ ਹਸਤਨਾਪੁਰ ਜ਼ਿਲ੍ਹਾ ਮੇਰਠ ਦੇ ਰੂਪ ਵਿੱਚ ਹੋਈ ਹੈ ਲਾਸ਼ ਦਾ ਪੋਸਟ ਮਾਰਟਮ ਕਰਵਾ ਐੱਲਐੱਨਜੇਪੀ ਹਸਪਤਾਲ ਭੇਜ ਦਿੱਤੀ ਹੈ ਟੱਰਕ ਦੇ ਚਾਲਕ ਵਿਪਨ ਨੂੰ ਵੀ ਸੱਟਾਂ ਲੱਗੀਆਂ ਹਨ। ਜਿਸ ਦਾ ਇਲਾਜ ਸ਼ਾਹਬਾਦ ਦੇ ਸਰਕਾਰੀ ਹਸਪਤਾਲ ਵਿੱਚ ਚਲ ਰਿਹਾ ਹੈ। ਟਰੱਕ ਚਾਲਕ ਵਿਪਿਨ ਨੇ ਦੱਸਿਆ ਕਿ ਉਹ ਮਨਾਲੀ ਹਿਮਾਚਲ ਤੋਂ ਸੇਬ ਲੱਦ ਕੇ ਦਿੱਲੀ ਜਾ ਰਹੇ ਸਨ ਕਿ ਇਕ ਅਣਪਛਾਤੇ ਵਾਹਨ ਨੇ ਉਨ੍ਹਾਂ ਦੇ ਟੱਰਕ ਨੂੰ ਪਿਛੋਂ ਟੱਕਰ ਮਾਰ ਦਿੱਤੀ, ਜਿਸ ਕਰਕੇ ਟੱਰਕ ਦਾ ਸਤੁੰਲਨ ਵਿਗੜ ਗਿਆ ਤੇ ਕਰੀਬ 100ਫੁੱਟ ਤਕ ਸੜਕ ਤੇ ਲੱਗੀਆਂ ਗਰਿਲਾਂ ਨੂੰ ਤੋੜਦਾ ਹੋਇਆ ਲਿੰਕ ਰੋਡ ਤੇ ਜਾ ਕੇ ਪਲਟ ਗਿਆ। ਹਾਦਸੇ ਵਿਚ ਉਸ ਦਾ ਮਾਮਾ ਮੰਨੂੰ ਗੰਭੀਰ ਰੂਪ ਵਿੱਚ ਜ਼ਖ਼ਮੀ ਹੋ ਗਿਆ ਪੁਲੀਸ ਨੇ ਅਣਪਛਾਤੇ ਵਾਹਨ ਦੇ ਚਾਲਕ ਖ਼ਿਲਾਫ਼ ਮਾਮਲਾ ਦਰਜ ਕਰ ਜਾਂਚ ਸ਼ੁਰੂ ਕਰ ਦਿੱਤੀ ਹੈ। ਇਕ ਹੋਰ ਸੜਕੀ ਹਾਦਸੇ ਵਿੱਚ ਇਕ ਮਹਿਲਾ ਦੀ ਮੌਤ ਹੋ ਗਈ ਤੇ ਇੱਕ ਜਖਮੀ ਹੋ ਗਿਆ। ਪੁਲੀਸ ਨੂੰ ਦਿੱਤੀ ਸ਼ਿਕਾਇਤ ਵਿੱਚ ਪਿੰਡ ਯਾਰੀ ਨਿਵਾਸੀ ਬਲਵਿੰਦਰ ਸਿੰਘ ਨੇ ਕਿਹਾ ਹੈ ਕਿ ਉਹ ਮੋਟਰਸਾਈਕਲ ’ਤੇ ਆਪਣੇ ਪਿੰਡ ਯਾਰੀ ਜਾ ਰਿਹਾ ਸੀ ।ਸ਼ਾਹਬਾਦ ਵਲੋਂ ਇਕ ਟੱਰਕ ਚਾਲਕ ਆਪਣੇ ਟੱਰਕ ਨੂੰ ਲਾਪ੍ਰਵਾਹੀ ਤੇ ਤੇਜ਼ ਰਫਤਾਰ ਨਾਲ ਚਲਾਉਂਦੇ ਇਕ ਸਕੂਟੀ ਨੂੰ ਟੱਕਰ ਮਾਰ ਦਿੱਤੀ ਤੇ ਸਕੂਟੀ ਸਵਾਰ ਥੱਲੇ ਡਿੱਗ ਪਏ। ਜਦ ਉਹ ਮੌਕੇ ’ਤੇ ਪੁੱਜਾ ਤਾਂ ਦੇਖਿਆ ਕਿ ਜਿਸ ਨੂੰ ਚੋਟਾਂ ਲੱਗੀਆਂ ਹਨ, ਉਸ ਵਿੱਚ ਉਸ ਦਾ ਚਾਚਾ ਸਿੰਕਦਰ ਸਿੰਘ ਤੇ ਚਾਚੀ ਮਹਿੰਦਰ ਕੌਰ ਹੈ। ਉਨਾਂ ਨੂੰ ਇਲਾਜ ਲਈ ਸ਼ਾਹਬਾਦ ਦੇ ਸਰਕਾਰੀ ਹਸਪਤਾਲ ਲਿਆਂਦਾ ਗਿਆ ਜਿਥੇ ਉਸਦੀ ਚਾਚੀ ਮਹਿੰਦਰ ਕੌਰ ਦੀ ਮੌਤ ਹੋ ਗਈ। ਪੁਲਿਸ ਨੇ ਲਾਸ਼ ਦਾ ਪੋਸਟਮਾਰਟਮ ਕਰਵਾ ਪਰਿਵਾਰ ਨੂੰ ਸੌਂਪ ਦਿੱਤੀ ਹੈ ਤੇ ਮਾਮਲਾ ਦਰਜ ਕਰ ਜਾਂਚ ਸ਼ੁਰੂ ਕਰ ਦਿੱਤੀ ਹੈ।