ਪੱਤਰ ਪ੍ਰੇਰਕ
ਟੋਹਾਣਾ, 29 ਸਤੰਬਰ
ਇੱਥੋਂ ਦੇ ਨਿੱਜੀ ਹਸਪਤਾਲ ਵਿੱਚ ਮੈਡੀਕਲ ਦੀ ਦੁਕਾਨ ਚਲਾ ਰਹੇ ਅਮਿਤ ਜੈਨ ਤੋਂ ਗੈਂਗਸਟਰ ਗੋਲਡੀ ਬਰਾੜ ਦੇ ਨਾਂ ’ਤੇ 12 ਲੱਖ ਦੀ ਫਿਰੌਤੀ ਮੰਗਣ ਦੇ ਦੋਸ਼ ਹੇਠ ਸਿਟੀ ਥਾਣਾ ਟੋਹਾਣਾ ਪੁਲੀਸ ਨੇ ਅਣਪਛਾਤੇ ਵਿਅਕਤੀ ਖ਼ਿਲਾਫ਼ ਕੇਸ ਦਰਜ ਕੀਤਾ ਹੈ। ਪੁਲੀਸ ਨੇ ਪੀੜਤ ਨੂੰ ਪੁਲੀਸ ਸੁਰੱਖਿਆ ਵੀ ਮੁਹੱਈਆ ਕਰਵਾਈ ਹੈ। ਸਿਟੀ ਥਾਣਾ ਐੱਸਐੱਚਓ ਨੇ ਦੱਸਿਆ ਕਿ ਪੀੜਤ ਨੂੰ ਵੱਟਸਅੱਪ ’ਤੇ ਲਗਾਤਾਰ ਕਈ ਸੁਨੇਹੇ ਮਿਲੇ, ਜਿਸ ਵਿੱਚ ਗੋਲਡੀ ਬਰਾੜ ਦੇ ਨਾਂਅ ਤੇ ਫਿਰੌਤੀ ਮੰਗੀ ਗਈ। ਸੁਨੇਹੇ ਭੇਜਣ ਵਾਲੇ ਨੇ ਪੈਸੇ ਨਾ ਦੇਣ ਦੀ ਸੂਰਤ ਵਿੱਚ ਸਟੋਰ ਮਾਲਕ ਨੂੰ ਜਾਨੋਂ ਮਾਰਨ ਦੀ ਧਮਕੀ ਵੀ ਦਿੱਤੀ ਹੈ। ਪੁਲੀਸ ਨੇ ਪੀੜਤ ਦੇ ਕਰੀਬੀਆਂ ਨੂੰ ਹਿਰਾਸਤ ਵਿੱਚ ਲੈ ਕੇ ਮਾਮਲੇ ਦੀ ਜਾਂਚ ਆਰੰਭ ਦਿੱਤੀ ਹੈ। ਪੁਲੀਸ ਸੂਤਰਾਂ ਅਨੁਸਾਰ ਮਾਮਲੇ ਦੌਰਾਨ ਫਿਰੌਤੀ ਲਈ ਗੋਲਡੀ ਬਰਾੜ ਦਾ ਨਾਂ ਵਰਤਿਆ ਗਿਆ ਹੈ, ਜਦਕਿ ਇਹ ਪਰਿਵਾਰਕ ਰੰਜ਼ਿਸ਼ ਦਾ ਮਾਮਲਾ ਜਾਪਦਾ ਹੈ।