ਸ਼ਾਹਬਾਦ ਮਾਰਕੰਡਾ: ਮਾਰਕੰਡਾ ਨੈਸ਼ਨਲ ਕਾਲਜ ਦੀ ਕੌਮੀ ਸੇਵਾ ਯੋਜਨਾ ਇਕਾਈ ਵਲੋਂ ਆਜ਼ਾਦੀ ਦਾ ਅੰਮ੍ਰਿਤ ਮਹੋਤਸਵ ਤੇ ਆਤਮ ਨਿਰਭਰ ਭਾਰਤ ਦੇ ਫਿਟ ਇੰਡੀਆ ਫਰੀਡਮ ਰਨ 3.0 ਦੇ ਤਹਿਤ ਵਾਲੰਟੀਅਰਾਂ ਨੇ ਸ਼ਹਿਰ ਦੇ ਵੱਖ ਵੱਖ ਬਾਜ਼ਾਰਾਂ ਵਿੱਚ ਜਾਗਰੂਕਤਾ ਰੈਲੀ ਕੱਢੀ। ਰੈਲੀ ਨੂੰ ਕਾਲਜ ਵਾਈਸ ਪ੍ਰਿੰਸੀਪਲ ਮੰਜੂ ਗੁਪਤਾ ਨੇ ਝੰਡੀ ਦਿਖਾ ਕੇ ਰਵਾਨਾ ਕੀਤਾ। ਜਾਗਰੂਕਤਾ ਰੈਲੀ ਸ਼ਹਿਰ ਦੇ ਵੱਖ ਵੱਖ ਬਾਜ਼ਾਰਾਂ ’ਚ ਹੁੰਦੀ ਹੋਈ ਕਾਲਜ ਵਾਪਸ ਆ ਕੇ ਸਮਾਪਤ ਹੋਈ। -ਪੱਤਰ ਪ੍ਰੇਰਕ