ਰਤੀਆ: ਵਾਹਨ ਰਜਿਸਟ੍ਰੇਸ਼ਨ ਅਥਾਰਟੀ ਰਤੀਆ ਵਿੱਚ ਨਵੀਂ ਸੀਰੀਜ਼ ਐੱਚ.ਆਰ 59 ਐੱਫ ਸ਼ੁਰੂ ਹੋਣ ਜਾ ਰਹੀ ਹੈ। ਸਰਕਾਰੀ ਬੁਲਾਰੇ ਨੇ ਦੱਸਿਆ ਕਿ ਐੱਸਡੀਐੱਮ ਦਫ਼ਤਰ ਵਿੱਚ ਵਾਹਨ ਰਜਿਸਟ੍ਰੇਸ਼ਨ ਅਥਾਰਟੀ ਦੀ ਨਵੀਂ ਸੀਰੀਜ਼ ਸ਼ੁਰੂ ਹੋਣ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਪਹਿਲਾਂ ਆਓ ਪਹਿਲਾਂ ਪਾਓ ਤਹਿਤ ਪੇਡ ਨੰਬਰ ਲੈਣ ਦੇ ਇੱਛੁਕ ਵਿਅਕਤੀ ਐੱਸਡੀਐੱਮ ਦਫ਼ਤਰ ਦੇ ਰੂਮ ਨੰ. 8 ਵਿੱਚ ਸੰਪਰਕ ਕਰ ਸਕਦੇ ਹਨ। ਉਨ੍ਹਾਂ ਕਿਹਾ ਕਿ ਕਿਸੇ ਵਿਅਕਤੀ ਜਾਂ ਸੰਸਥਾ ਨੂੰ ਆਪਣੀ ਪਸੰਦ ਦਾ ਨੰਬਰ ਲੈਣਾ ਹੈ ਤਾਂ ਉਹ ਖੁਦ ਹਾਜ਼ਰ ਹੋ ਕੇ ਜਾਂ ਕਿਸੇ ਵਿਅਕਤੀ ਰਾਹੀਂ ਆਪਣੀ ਫਾਈਲ ਜਮ੍ਹਾਂ ਕਰਵਾ ਸਕਦੇ ਹਨ। -ਪੱਤਰ ਪ੍ਰੇਰਕ