ਯਮੁਨਾਨਗਰ: ਪਾਕਿਸਤਾਨ ਸਥਿਤ ਮਹਾਭਾਰਤ ਕਾਲ ਦੇ ਇਤਿਹਾਸਕ ਤੀਰਥ ਸਥੱਲ ਕਟਾਸਰਾਜ ਦੀ ਯਾਤਰਾ ’ਤੇ ਗਏ ਤੀਰਥ ਯਾਤਰੀਆਂ ਦਾ ਜਥਾ ਸ਼ਿਵ ਪੂਜਾ, ਸ੍ਰੀ ਅਮਰਕੁੰਡ ਵਿੱਚ ਇਸ਼ਨਾਨ ਅਤੇ ਸ੍ਰੀਮਾਰਗ ਸ਼੍ਰੇਸ਼ਠ ਪੂਰਣਿਮਾ ਮਨਾ ਕੇ ਆਪਣੇ ਵਤਨ ਪਰਤ ਆਇਆ ਹੈ। ਯਾਤਰਾ ਦੇ ਕਨਵੀਨਰ ਅਤੇ ਕੇਂਦਰੀ ਸਨਾਤਨ ਸਭਾ ਉੱਤਰੀ ਭਾਰਤ ਦੇ ਕੌਮੀ ਪ੍ਰਧਾਨ ਸ਼ਿਵ ਪ੍ਰਤਾਪ ਬਜਾਜ ਨੇ ਦੱਸਿਆ ਕਿ ਇਹ ਯਾਤਰਾ ਬਹੁਤ ਹੀ ਸੁਖਾਵੀਂ ਅਤੇ ਖੁਸ਼ੀਆਂ ਭਰੀ ਰਹੀ ਹੈ। ਇਸ ਤੀਰਥ ਯਾਤਰਾ ਵਿੱਚ ਭਾਰਤ ਦੇ 12 ਜ਼ਿਲ੍ਹਿਆਂ ਹਰਿਆਣਾ, ਪੰਜਾਬ, ਯੂਪੀ, ਉੱਤਰਾਖੰਡ, ਬਿਹਾਰ, ਗੁਜਰਾਤ, ਪੱਛਮੀ ਬੰਗਾਲ, ਕਰਨਾਟਕ ਅਤੇ ਮੱਧ ਪ੍ਰਦੇਸ਼ ਦੇ ਸ਼ਰਧਾਲੂ ਸ਼ਾਮਲ ਸਨ। -ਪੱਤਰ ਪ੍ਰੇਰਕ