ਪੱਤਰ ਪ੍ਰੇਰਕ
ਟੋਹਾਣਾ, 21 ਅਗਸਤ
ਵਿਦੇਸ਼ ਭੇਜਣ ਦੇ ਝਾਂਸੇ ਵਿੱਚ ਫਸ ਕੇ 15 ਲੱਖ ਰੁਪਏ ਦੀ ਠੱਗੀ ਦਾ ਸ਼ਿਕਾਰ ਹੋਏ ਪਿੰਡ ਸਿਧਾਨੀ ਦੇ ਕਿਸਾਨ ਪੋਲਾਰਾਮ (40) ਨੇ ਕੋਈ ਜ਼ਹਿਰੀਲੀ ਚੀਜ਼ ਖਾ ਕੇ ਖੁਦਕੁਸ਼ੀ ਕਰ ਲਈ ਹੈ। ਮ੍ਰਿਤਕ ਦੇ ਭਰਾ ਜੈਪਾਲ ਦੀ ਸ਼ਿਕਾਇਤ ’ਤੇ ਜਾਖਲ ਪੁਲੀਸ ਨੇ ਤਿੰਨ ਵਿਅਕਤੀਆਂ ਨੂੰ ਕੇਸ ਵਿੱਚ ਨਾਮਜ਼ਦ ਕੀਤਾ ਹੈ। ਇਸ ਸਬੰਧੀ ਐੱਸਐੱਚਓ ਸ਼ਾਦੀਰਾਮ ਨੇ ਦੱਸਿਆ ਕਿ ਕੈਥਲ ਦੇ ਪਿੰਡ ਸਲਹਾਣੀਆਂ ਦਾ ਹਾਕਮ ਸਿੰਘ, ਉਸ ਦਾ ਪਿਤਾ ਚੰਦਾਰਾਮ ਤੇ ਉਸ ਦੇ ਪੁੱਤਰ ਅਮਨ ਨੂੰ ਪੋਲਾਰਾਮ ਨੇ ਦੋ ਕਿਸ਼ਤਾਂ ਵਿੱਚ 15 ਲੱਖ ਰੁਪਏ ਦਿੱਤੇ ਗਏ ਸਨ। ਪੋਲਾਰਾਮ ਤਿੰਨ ਮਹੀਨੇ ਦੀ ਖੱਜਲ ਖੁਆਰੀ ਤੋਂ ਬਾਅਦ ਕਾਫ਼ੀ ਪ੍ਰੇਸ਼ਾਨ ਸੀ ਤੇ ਉਸ ਨੇ ਅੱਜ ਖੇਤ ਵਿੱਚ ਜਾ ਕੇ ਜ਼ਹਿਰਿਲੀ ਚੀਜ਼ ਨਿਗਲ ਲਈ। ਇਸ ਦੀ ਸੂਚਨਾ ਮਿਲਣ ’ਤੇ ਪਰਿਵਾਰ ਨੂੂੰ ਉਸ ਹਸਪਤਾਲ ਲੈ ਗਿਆ, ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਐੱਸਐੱਚਓ ਨੇ ਦੱਸਿਆ ਕਿ ਤਿੰਨਾਂ ਵਿਰੁੱਧ ਕੇਸ ਦਰਜ ਕਰ ਲਿਆ ਹੈ।