ਪੱਤਰ ਪ੍ਰੇਰਕ
ਟੋਹਾਣਾ, 20 ਅਗਸਤ
ਇੱਥੇ ਪ੍ਰੇਮ ਵਿਆਹ ਕਰਨ ਵਾਲੇ ਜੋੜੇ ’ਤੇ ਲੜਕੀ ਦੇ ਚਚੇਰੇ ਭਰਾਵਾਂ ਵੱਲੋਂ ਕਾਤਲਾਨਾ ਹਮਲਾ ਕਰਨ ਦਾ ਮਾਮਲਾ ਸਾਹਮਣਾ ਆਇਆ ਹੈ। ਸਰਕਾਰੀ ਹਸਪਤਾਲ ਭੁੂਨਾ ਦੇ ਡਾਕਟਰਾਂ ਨੇ ਦੋਵਾਂ ਨੂੰ ਜ਼ਖ਼ਮੀ ਹਾਲਤ ਵਿੱਚ ਅਗਰੋਹਾ ਮੈਡੀਕਲ ਕਾਲਜ ਰੈਫ਼ਰ ਕਰ ਦਿੱਤਾ ਹੈ। ਇਸ ਸਬੰਧੀ ਐੱਸ.ਐੱਚ.ਓ. ਭੂਨਾ ਅਰੁਣਾ ਨੇ ਦੱਸਿਆ ਕਿ ਪਿੰਡ ਸਿੰਥਲਾ ਦੇ ਮਹਿੰਦਰ ਨੇ ਪਿੰਡ ਧੌਲੂ ਦੀ ਪੁੂਨਮ ਨਾਲ ਅਤੰਰਜਾਤੀ ਪ੍ਰੇਮ ਵਿਆਹ 22 ਜੂਨ 2022 ਨੂੰ ਕੀਤਾ ਸੀ। ਪੁੂਨਮ ਦੇ ਪਰਿਵਾਰ ਨੂੰ ਕੋਈ ਇਤਰਾਜ਼ ਨਹੀਂਂ ਸੀ, ਪੂੁਨਮ ਦੇ ਚਾਚੇ ਦੇ ਲੜਕਿਆਂ ਨੇ ਭੁੂਨਾ ਦੇ ਨਜ਼ਦੀਕ ਉਨ੍ਹਾਂ ਦਾ ਰਸਤਾ ਰੋਕ ਕੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰ ਕੇ ਉਨ੍ਹਾਂ ਜ਼ਖ਼ਮੀ ਕਰ ਦਿੱਤਾ। ਮਹਿੰਦਰ ਸਿੰਘ ਨੇ ਦੱਸਿਆ ਕਿ ਉਸ ਦੀ ਦਸਵੀਂ ਜਮਾਤ ਤੋਂ ਪੁੂਨਮ ਨਾਲ ਦੋਸਤੀ ਸੀ। ਪੁਲੀਸ ਅਧਿਕਾਰੀ ਨੇ ਦੱਸਿਆ ਕਿ ਜੋੜੇ ਦੇ ਬਿਆਨ ਦਰਜ ਕਰ ਲਏ ਹਨ।