ਪੱਤਰ ਪ੍ਰੇਰਕ
ਰਤੀਆ, 16 ਅਪਰੈਲ
ਪੁਲੀਸ ਨੇ ਜਾਖਨਦਾਦੀ ਦੀ ਇੱਕ ਔਰਤ ਲਾਪਤਾ ਹੋਣ ਸਬੰਧੀ ਕੇਸ ਦਰਜ ਕੀਤਾ ਹੈ। ਔਰਤ ਸਿਮਰਨਜੀਤ ਦੇ ਪਤੀ ਵਿਜੈ ਕੁਮਾਰ ਨੇ ਦੱਸਿਆ ਕਿ ਬੀਤੇ ਦਿਨੀਂ ਉਹ ਕੰਮ ’ਤੇ ਗਿਆ ਸੀ ਅਤੇ ਬੱਚੇ ਸਕੂਲ ਗਏ ਹੋਏ ਸਨ। ਜਦੋਂ ਉਹ ਘਰ ਪਹੁੰਚਿਆ ਤਾਂ ਉਸ ਦੀ ਪਤਨੀ ਘਰ ਨਹੀਂ ਮਿਲੀ। ਉਸ ਨੇ ਦੱਸਿਆ ਕਿ ਜਦੋਂ ਉਸ ਨੇ ਅਲਮਾਰੀ ਚੈੱਕ ਕੀਤੀ ਤਾਂ ਉਸ ’ਚੋਂ 15 ਗ੍ਰਾਮ ਸੋਨਾ ਅਤੇ 1 ਲੱਖ 50 ਹਜ਼ਾਰ ਰੁਪਏ ਦੀ ਨਗਦੀ ਵੀ ਗਾਇਬ ਸੀ। ਉਸ ਨੇ ਸ਼ੱਕ ਜ਼ਾਹਰ ਕੀਤਾ ਕਿ ਹੋ ਸਕਦਾ ਹੈ ਜਾਂਦੇ ਹੋਏ ਉਹ ਹੀ ਸੋਨਾ ਤੇ ਨਗਦੀ ਨਾਲ ਲੈ ਗਈ ਹੋਵੇ। ਉਸ ਨੇ ਆਪਣੀ ਪਤਨੀ ਨੂੰ ਨੇੜੇ ਲੱਭਿਆ ਪਰ ਕੁੱਝ ਪਤਾ ਨਹੀਂ ਲੱਗਿਆ। ਅੰਤ ਵਿੱਚ ਉਸ ਨੇ ਪੁਲੀਸ ਨੂੰ ਇਸ ਬਾਰੇ ਸੂਚਿਤ ਕੀਤਾ। ਪੁਲੀਸ ਨੇ ਇਸ ਸਬੰਧੀ ਕੇਸ ਦਰਜ ਕਰ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਪੁਲੀਸ ਨੇ ਕਿਹਾ ਕਿ ਲਾਪਤਾ ਔਰਤ ਨੂੰ ਜਲਦੀ ਹੀ ਲੱਭ ਲਿਆ ਜਾਵੇਗਾ।