ਪੱਤਰ ਪ੍ਰੇਰਕ
ਜੀਂਦ, 10 ਅਕਤੂਬਰ
ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਦੇ ਓ ਐੱਸ ਡੀ ਗਜਿੰਦਰ ਫੌਗਾਟ ਨੇ ਕਿਹਾ ਹੈ ਕਿ ਸਰਕਾਰ ਹਰਿਆਣਾ ਦੀ ਲੋਕ ਕਲਾ ਅਤੇ ਸੰਸਕ੍ਰਿਤੀ ਵਿੱਚ ਵਾਧਾ ਕਰਨ ਵਿੱਚ ਅਹਿਮ ਭੂਮਿਕਾ ਨਿਭਾ ਰਹੀ ਹੈ ਅਤੇ ਲੋਕ ਕਲਾ ਅਤੇ ਸੰਸਕ੍ਰਿਤੀ ਦੀ ਧਰੋਹਰ ਨੂੰ ਵਿਕਸਿਤ ਕਰਨ ਲਈ ਪ੍ਰਦੇਸ਼ ਵਿੱਚ ਥਾਂ-ਥਾਂ ਲੋਕ ਪਰੰਪਰਾ ਦੇ ਉਤਸਵ ਆਯੋਜਿਤ ਕੀਤੇ ਜਾ ਰਹੇ ਹਨ।
ਓ.ਐੱਸ.ਡੀ ਗਜਿੰਦਰ ਸਿੰਘ ਫੌਗਾਟ ਜ਼ਿਲ੍ਹੇ ਦੇ ਪਿੰਡ ਢਿਗਾਨਾ ਵਿੱਚ ਹਰਿਆਣਾ ਕਲਾ ਪਰਿਸ਼ਦ ਰੋਹਤਕ ਮੰਡਲ ਦੁਆਰਾ ਨੌਂ-ਰੋਜ਼ਾ ਮਨੋਹਾਰੀ ਸਾਂਝੀ ਉਤਸਵ ਵਿੱਚ ਬਤੌਰ ਮੁੱਖ ਮਹਿਮਾਨ ਸ਼ਿਰਕਤ ਕੀਤੀ। ਉਨ੍ਹਾਂ ਨੇ ਕਿਹਾ ਕਿ ਉਪਰੋਕਤ ਪ੍ਰੋਗਰਾਮਾਂ ਦੇ ਨਾਲ-ਨਾਲ ਲੋਕ ਕਲਾ ਵਿਸ਼ਿਆਂ ਨਾਲ ਜੁੜੇ ਸੀਨੀਅਰ ਕਲਾਕਾਰਾਂ ਅਤੇ ਯੁਵਾ ਲੋਕ ਕਲਾਕਾਰਾਂ ਲਈ ਵੀ ਸਰਕਾਰ ਦੁਆਰਾ ਅਨੇਕਾਂ ਜਨ ਕਲਿਆਣਕਾਰੀ ਨੀਤੀਆਂ ਵੀ ਬਣਾਈ ਗਈਆਂ ਹਨ। ਉਨ੍ਹਾਂ ਨੇ ਸਤਿਆਰਾਜ ਲੋਕ ਕਲਾ ਸਦਨ ਦੁਆਰਾ ਹਰਿਆਣਾ ਕਲਾ ਪਰਿਸ਼ਦ ਰੋਹਤਕ ਮੰਡਲ ਦੀ ਦੇਖ-ਰੇਖ ਵਿੱਚ ਮਨਾਏ ਜਾ ਰਹੇ 9 ਦਿਨੀਂ ਮਨੋਹਾਰੀ ਸਾਂਝੀ ਉਤਸਵ ਵਿੱਚ ਗ੍ਰਾਮੀਣ ਮਹਿਲਾਵਾਂ ਦੁਆਰਾ ਬਣਾਈ ਗਈ ਸਾਂਝੀ ਮਾਤਾ ਅਤੇ ਸੰਸਕ੍ਰਿਤਕ ਧਰੋਹਰ ਉੱਤੇ ਲਗਾਈ ਗਈ ਪ੍ਰਦਰਸ਼ਨੀ ਦੀ ਸ਼ਲਾਘਾ ਕੀਤੀ। ਉਨ੍ਹਾਂ ਨੇ ਕਿਹਾ ਕਿ ਅੱਜ ਹਰਿਆਣਾ ਦੀ ਲੋਕ ਵਿਧਾਵਾਂ ਅਤੇ ਸੰਸਕ੍ਰਿਤਕ ਧਰੋਹਰ ਲਗਭਗ ਸਮਾਪਤ ਹੋਣ ਦੇ ਕਗਾਰ ਵਿੱਚ ਹਨ ਪਰੰਤੂ ਲੋਕ ਵਿਧਾਵਾਂ ਨਾਲ ਜੁੜੇ ਅਤੇ ਧਰੋਹਰ ਨੂੰ ਜਿੰਦਾ ਰੱਖਣ ਵਾਲੇ ਯੁਵਾ ਇਸ ਪ੍ਰਕਾਰ ਦੇ ਪ੍ਰੋਗਰਾਮਾਂ ਜਰੀਏ ਨਵੀਂ ਪੀੜ੍ਹੀ ਨੂੰ ਜਾਗਰੂਕ ਕਰਲ ਦੀ ਦਿਸ਼ਾ ਵਿੱਚ ਅਹਿਮ ਯੋਗਦਾਨ ਦੇ ਰਹੇ ਹਨ। ਇਸ ਮੌਕੇ ਉੱਤੇ ਪ੍ਰੋਗਰਾਮ ਸੰਯੋਜਕ ਗੌਤਮ ਸਤਿਆ ਰਾਜ, ਦੀਪਕ ਆਰੀਆ, ਰਾਹੁਲ ਚੌਹਾਨ, ਅੰਕਿਤ ਸ਼ਰਮਾ, ਜਿਲ੍ਹੇ ਸਿੰਘ, ਰਾਜਿੰਦਰ ਪੱਪੂ, ਸੁਨੀਲ ਨੰਬਰਦਾਰ ਅਤੇ ਵਿਨੋਦ ਆਦਿ ਹਾਜ਼ਰ ਸਨ।