ਪੱਤਰ ਪ੍ਰੇਰਕ
ਜੀਂਦ, 17 ਮਾਰਚ
ਇੱਥੇ ਸ਼ਹਿਰ ਦੀ ਇੱਕ ਕਲੋਨੀ ਵਿੱਚ ਇੱਕ 14 ਸਾਲਾ ਲੜਕੇ ’ਤੇ ਆਪਣੀ ਹੀ ਛੋਟੀ 12 ਸਾਲਾਂ ਭੈਣ ਨਾਲ ਬਦਫ਼ੈਲੀ ਕਰਨ ਦਾ ਦੋਸ਼ ਹੈ। ਲੜਕੀ 8 ਮਹੀਨਿਆਂ ਦੀ ਗਰਭਵਤੀ ਮਿਲੀ। ਮਹਿਲਾ ਥਾਣਾ ਪੁਲੀਸ ਮੁਖੀ ਗੀਤਾ ਦੇਵੀ ਨੇ ਦੱਸਿਆ ਕਿ ਇੱਥੇ ਸ਼ਹਿਰ ਦੀ ਇੱਕ ਕਾਲੋਨੀ ਦੀ ਔਰਤ ਅਨੁਸਾਰ ਉਹ ਅਤੇ ਉਸ ਦਾ ਪਤੀ ਲਾਕਡਾਊਨ ਦੌਰਾਨ ਕਿਸੇ ਕੰਮ ਤੋਂ ਬਾਹਰ ਗਏ ਹੋਏ ਸੀ ਤੇ ਘਰ ਵਿੱਚ ਉਸ ਦਾ ਲੜਕਾ ਅਤੇ ਲੜਕੀ ਇਕੱਲੇ ਸਨ। ਇਸ ਦੌਰਾਨ ਲੜਕੇ ਨੇ ਅਪਣੀ ਹੀ ਭੈਣ ਨਾਲ ਕਈ ਵਾਰ ਬਦਫੈਲੀ ਕੀਤੀ ਤੇ ਉਹ ਗਰਭਵਤੀ ਹੋ ਗਈ। ਜਦੋਂ ਉਨ੍ਹਾਂ ਨੂੰ ਇਸ ਘਟਨਾ ਬਾਰੇ ਪਤਾ ਲੱਗਿਆ ਤਾਂ ਉਹ ਲੜਕੀ ਨੂੰ ਹਸਪਤਾਲ ਵਿੱਚ ਲੈ ਗਏ ਤੇ ਲੜਕੀ ਦੀ ਜਾਂਚ ਕਰਵਾਈ। ਜਾਂਚ ਵਿੱਚ ਲੜਕੀ 8 ਮਹੀਨਿਆਂ ਦੀ ਗਰਭਵਤੀ ਮਿਲੀ। ਹਸਪਤਾਲ ਵਿੱਚ ਡਾਕਟਰਾਂ ਵੱਲੋਂ ਲੜਕੀ ਨੂੰ ਰੋਹਤਕ ਪੀਜੀਆਈ ਭੇਜ ਦਿੱਤਾ ਗਿਆ ਹੈ। ਪੁਲੀਸ ਨੇ ਮਹਿਲਾ ਦੀ ਸ਼ਿਕਾਇਤ ਉੱਤੇ ਪੀੜਤਾ ਦੇ ਨਾਬਾਲਿਗ ਭਰਾ ਦੇ ਖ਼ਿਲਾਫ਼ ਪੋਕਸੋ ਐਕਟ ਦੇ ਤਹਿਤ ਕੇਸ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ।