ਚੰਡੀਗੜ੍ਹ: ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਨੇ ਸੂਬੇ ਵਿੱਚ 8 ਨਵੇਂ ਸਬ-ਡਿਵੀਜ਼ਨ ਬਣਾਉਣ ਦਾ ਐਲਾਨ ਕੀਤਾ ਹੈ। ਮੁੱਖ ਮੰਤਰੀ ਨੇ ਕਿਹਾ ਕਿ ਭਿਵਾਨੀ ਜ਼ਿਲ੍ਹੇ ’ਚ ਬਵਾਨੀਖੇੜਾ, ਗੁਰੂਗ੍ਰਾਮ ਜ਼ਿਲ੍ਹੇ ਵਿੱਚ ਮਾਨੇਸਰ, ਜੀਂਦ ਜ਼ਿਲ੍ਹੇ ਵਿਚ ਜੁਲਾਨਾ, ਕਰਨਾਲ ’ਚ ਨੀਲੋਖੇੜੀ, ਮਹੇਂਦਰਗੜ੍ਹ ’ਚ ਨਾਂਗਲ ਚੌਧਰੀ, ਪਾਣੀਪਤ ਵਿਚ ਇਸਰਾਨਾ, ਰੋਹਤਕ ਵਿਚ ਕਲਾਨੌਰ ਅਤੇ ਯਮੁਨਾਨਗਰ ’ਚ ਛਛਰੌਲੀ ਨੂੰ ਸਬ-ਡਿਵੀਜ਼ਨ ਬਣਾਇਆ ਗਿਆ ਹੈ। ਮੁੱਖ ਮੰਤਰੀ ਨੇ ਇਨ੍ਹਾਂ ਖੇਤਰਾਂ ਦੇ ਨਿਵਾਸੀਆਂ ਨੂੰ ਵਧਾਈ ਦਿੰਦੇ ਹੋਏ ਕਿਹਾ ਕਿ ਇਹ ਸਬ-ਡਿਵੀਜ਼ਨ ਸਰਕਾਰ ਅਤੇ ਪ੍ਰਸ਼ਾਸਨ ਨੂੰ ਲੋਕਾਂ ਦੇ ਕਰੀਬ ਲਿਆਉਣਗੇ। -ਟਨਸ