ਚੰਡੀਗੜ੍ਹ, 10 ਸਤੰਬਰ
ਹਰਿਆਣਾ ਵਿੱਚ ਗਣੇਸ਼ ਮੂਰਤੀ ਵਿਸਰਜਨ ਦੌਰਾਨ ਦੋ ਘਟਨਾਵਾਂ ਵਿੱਚ 6 ਵਿਅਕਤੀਆਂ ਦੀ ਮੌਤ ਹੋ ਗਈ। ਪਹਿਲੀ ਘਟਨਾ ਵਿੱਚ ਮਹਿੰਦਰਗੜ੍ਹ ਜ਼ਿਲ੍ਹੇ ਦੇ ਝਗਡੋਲੀ ਪਿੰਡ ਵਿੱਚ ਮੂਰਤੀ ਵਿਸਰਜਨ ਲਈ ਲਿਜਾ ਰਹੇ 20 ਵਿੱਚੋਂ ਚਾਰ ਦੀ ਮੌਤ ਹੋ ਗਈ, ਬਾਕੀਆਂ ਨੂੰ ਜ਼ਿਲ੍ਹਾ ਪ੍ਰਸ਼ਾਸਨ ਨੇ ਬਚਾ ਲਿਆ। ਦੂਜੀ ਘਟਨਾ ਵਿੱਚ ਸੋਨੀਪਤ ਜ਼ਿਲ੍ਹੇ ਵਿੱਚ ਯਮੁਨਾ ਨਦੀ ਵਿੱਚ ਦੋ ਵਿਅਕਤੀ ਡੁੱਬ ਗਏ। ਮੁੱਖ ਮੰਤਰੀ ਮਨੋਹਰ ਲਾਲ ਖੱਟਰ ਨੇ ਮਰਨ ਵਾਲਿਆਂ ਦੇ ਪਰਿਵਾਰਾਂ ਨਾਲ ਹਮਦਰਦੀ ਪ੍ਰਗਟ ਕੀਤੀ ਹੈ।