ਪੱਤਰ ਪ੍ਰੇਰਕ
ਸ਼ਾਹਬਾਦ ਮਾਰਕੰਡਾ, 6 ਸਤੰਬਰ
ਹਲਕੇ ਦੇ ਪਿੰਡ ਚਨਾਰਥਲ ਵਿੱਚ ਰਕਤ ਸੇਵਕ ਪਰਿਵਾਰ ਵਲੋਂ ਖੂਨਦਾਨ ਕੈਂਪ ਲਾਇਆ ਗਿਆ। ਇਸ ਦੌਰਾਨ ਪਿੰਡ ਵਾਸੀਆਂ ਨੇ 43 ਯੂਨਿਟ ਖੂਨਦਾਨ ਕੀਤਾ। ਕੈਂਪ ਦਾ ਉਦਘਾਟਨ ਜ਼ਿਲ੍ਹਾ ਪਰਿਸ਼ਦ ਮੈਂਬਰ ਕੰਵਰਪਾਲ ਨੇ ਕੀਤਾ। ਇਸ ਦੌਰਾਨ ਉਨ੍ਹਾਂ ਨੇ ਲੋਕਾਂ ਨੂੰ ਖੂਨਦਾਨ ਕਰਨ ਬਾਰੇ ਜਾਗਰੂਕ ਕੀਤਾ। ਉਨ੍ਹਾਂ ਕਿਹਾ ਕਿ ਲੋਕਾਂ ਦੀ ਭਲਾਈ ਲਈ ਵੱਧ ਤੋਂ ਵੱਧ ਖੂਨਦਾਨ ਕਰਨਾ ਚਾਹੀਦਾ ਹੈ। ਖੂਨਦਾਨ ਕਰਨ ਨਾਲ ਕਿਸੇ ਦੀ ਜਾਨ ਬਚਾਈ ਜਾ ਸਕਦੀ ਹੈ। ਪਿੰਡ ਦੀ ਯੁਵਾ ਸਮਿਤੀ ਦੇ ਪ੍ਰਧਾਨ ਕਮਾਂਡੋ ਸੁਖਵਿੰਦਰ ਸਿੰਘ ਨੇ ਪਿੰਡ ਵਾਸੀਆਂ ਨੂੰ ਖੂਨਦਾਨ ਕੈਂਪ ਵਿਚ ਹਿੱਸਾ ਲੈਣ ਲਈ ਪ੍ਰੇਰਿਤ ਕੀਤਾ ਤੇ ਕਿਹਾ ਕਿ ਖੂਨ ਪ੍ਰਮਾਤਮਾ ਵਲੋਂ ਦਿੱਤੀ ਦਾਤ ਹੈ ਜਿਸ ਦਾ ਕੋਈ ਮੁੱਲ ਨਹੀਂ। ਉਨ੍ਹਾਂ ਨੇ ਹਰ ਸਿਹਤਮੰਦ ਵਿਅਕਤੀ ਨੂੰ ਸਾਲ ਵਿਚ ਦੋ ਵਾਰ ਖੂਨਦਾਨ ਕਰਨ ਲਈ ਆਖਿਆ। ਇਸ ਮੌਕੇ ਰਾਮ ਪ੍ਰੀਤ, ਪੰਕਜ ਧੀਮਾਨ, ਸੁਰੇਸ਼ ਕੁਮਾਰ, ਸ਼ੁਭਮ ਸਾਹਨੀ, ਸੁਖਵਿੰਦਰ ਕੰਬੋਜ, ਹਿਤੇਸ਼ ਚੱਢਾ ਆਦਿ ਮੌਜੂਦ ਸਨ।