ਡੱਬਵਾਲੀ: ਬਾਬਾ ਬੁੱਢਾ ਜੀ ਗ੍ਰੰਥੀ ਰਾਗੀ ਸਭਾ ਟਰੱਸਟ ਵੱਲੋਂ ਅਰੋੜਵੰਸ਼ ਗੁਰਦੁਆਰੇ ਵਿੱਚ ਗੁਰੂ ਗ੍ਰੰਥ ਸਾਹਿਬ ਦਾ 417ਵਾਂ ਪ੍ਰਕਾਸ਼ ਦਿਹਾੜਾ ਮਨਾਇਆ ਗਿਆ। ਸੁਖਮਣੀ ਸਾਹਿਬ ਸੇਵਾ ਸੁਸਾਇਟੀ ਤੇ ਅਰੋੜਵੰਸ਼ ਸਭਾ ਦੇ ਸਹਿਯੋਗ ਨਾਲ ਕਰਵਾਏ ਸਮਾਗਮ ’ਚ ਅਖੰਡ ਪਾਠ ਦੇ ਭੋਗ ਪਾਏ ਗਏ। ਹਜ਼ੂਰੀ ਰਾਗੀ ਜਥੇ ਭਾਈ ਤੀਰਥ ਸਿੰਘ ਤੇ ਭਾਈ ਨਿਰਪਾਲ ਸਿੰਘ (ਅਬੋਹਰ ਵਾਲਿਆਂ) ਨੇ ਗੁਰਬਾਣੀ ਦਾ ਕੀਰਤਨ ਕੀਤਾ। ਵੱਡੀ ਗਿਣਤੀ ’ਚ ਸੰਗਤ ਨੇ ਗੁਰਬਾਣੀ ਪਾਠ ਦਾ ਸਰਵਣ ਕੀਤਾ। ਬਾਅਦ ’ਚ ਸਭਾ ਵੱਲੋਂ ਸੇਵਾਦਾਰਾਂ ਤੇ ਸਾਥੀਆਂ ਨੂੰ ਯਾਦਗਾਰੀ ਚਿੰਨ ਅਤੇ ਸਿਰੋਪਾਓ ਦੇ ਕੇ ਸਨਮਾਨਿਤ ਕੀਤਾ ਗਿਆ। -ਪੱਤਰ ਪ੍ਰੇਰਕ