ਪੱਤਰ ਪ੍ਰੇਰਕ
ਫਰੀਦਾਬਾਦ, 17 ਅਕਤੂਬਰ
ਮਾਨਕ ਦਿਵਸ (ਸਟੈਂਡਰਡ ਡੇਅ) ਮੌਕੇ ‘ਰਨ ਫਾਰ ਕੁਆਲਿਟੀ’ ਪ੍ਰੋਗਰਾਮ ਕਰਵਾਇਆ ਗਿਆ। ਪ੍ਰੋਗਰਾਮ ਦਾ ਉਦਘਾਟਨ ਮੇਜਰ ਜਨਰਲ (ਸੇਵਾ ਮੁਕਤ) ਅਸੀਮ ਕੋਹਲੀ ਨੇ ਕੀਤਾ। ਕੁਆਲਿਟੀ ਰਨ ਦੀ ਦੋ ਕਿਲੋਮੀਟਰ ਦੀ ਯਾਤਰਾ ਸੈਕਟਰ-15 ਮਾਰਕੀਟ, ਫ਼ਰੀਦਾਬਾਦ ਤੋਂ ਸ਼ੁਰੂ ਹੁੰਦੀ ਹੈ ਅਤੇ ਬੀਆਈਐਸ ਦਫ਼ਤਰ ਸੈਕਟਰ-12 ਵਿਖੇ ਸਮਾਪਤ ਹੋਈ ਹੈ। ਪ੍ਰੋਗਰਾਮ ਦੌਰਾਨ ਸਾਰੇ ਪ੍ਰਤੀਭਾਗੀਆਂ ਨੇ ਵਿਸ਼ੇਸ਼ ਟੀ-ਸ਼ਰਟਾਂ, ਟੋਪੀਆਂ ਅਤੇ ਬੈਜ ਪਹਿਨੇ ਹੋਏ ਸਨ। ਇਸ ਮੌਕੇ ਉਨ੍ਹਾਂ ਨੇ ਗੁਣਵੱਤਾ ਦੇ ਨਾਅਰੇ ਲਗਾਏ। ਇਸ ਪ੍ਰੋਗਰਾਮ ਵਿੱਚ ਬੱਚਿਆਂ ਤੋਂ ਲੈ ਕੇ ਬਜ਼ੁਰਗਾਂ ਤੱਕ ਹਰ ਉਮਰ ਦੇ ਲੋਕਾਂ ਨੇ ਉਤਸ਼ਾਹ ਨਾਲ ਹਿੱਸਾ ਲਿਆ। ਬਿਊਰੋ ਆਫ਼ ਇੰਡੀਅਨ ਸਟੈਂਡਰਡਜ਼ ਭਾਰਤ ਵਿੱਚ ਕੌਮੀ ਮਿਆਰ ਨਿਰਧਾਰਤ ਕਰਨ ਵਾਲੀ ਸੰਸਥਾ ਹੈ। ਇਹ ਖ਼ਪਤਕਾਰ ਮਾਮਲੇ, ਖ਼ੁਰਾਕ ਤੇ ਜਨਤਕ ਵੰਡ ਮੰਤਰਾਲੇ ਦੇ ਅਧੀਨ ਕੰਮ ਕਰਦਾ ਹੈ। ਭਾਰਤੀ ਮਿਆਰ ਬਿਊਰੋ ਦੇ ਡਾਇਰੈਕਟਰ ਜਨਰਲ ਪ੍ਰਮੋਦ ਤਿਵਾਰੀ ਦੀਆਂ ਹਦਾਇਤਾਂ ਅਤੇ ਸਲਾਹ ’ਤੇ ਇਸ ਸਾਲ ਵਿਸ਼ਵ ਮਾਨਕ ਦਿਵਸ ਪੂਰੇ ਭਾਰਤ ਵਿੱਚ ਮਨਾਇਆ ਜਾ ਰਿਹਾ ਹੈ। ਇਸ ਦਾ ਮਕਸਦ ਭਾਰਤ ਦੇ ਲੋਕਾਂ ਨੂੰ ਗੁਣਵੱਤਾ ਪ੍ਰਤੀ ਜਾਗਰੂਕ ਕਰਨਾ ਹੈ।