ਪੱਤਰ ਪ੍ਰੇਰਕ
ਨਰਾਇਣਗੜ੍ਹ, 3 ਅਕਤੂਬਰ
ਇੱਥੇ ‘ਆਪ’ ਆਗੂ ਗੁਰਪਾਲ ਸਿੰਘ ਦੀ ਅਗਵਾਈ ਹੇਠ ‘ਸਿੱਖਿਆ ਬਚਾਓ’ ਸਾਈਕਲ ਰੈਲੀ ਕੱਢੀ ਗਈ। ਇਹ ਰੈਲੀ ਨਰਾਇਣਗੜ੍ਹ ਵਿਧਾਨ ਸਭਾ ਹਲਕੇ ਦੇ ਪਿੰਡਾਂ ਸ਼ਹਿਜ਼ਾਦਪੁਰ, ਪਾਪੌਲੀ, ਚਤਾਨ, ਕੱਕੜ ਮਾਜਰਾ, ਰਾਮਪੁਰ, ਫਤਿਹਗੜ੍ਹ, ਰਾਈਵਾਲੀ, ਸ਼ਾਮਟੂ, ਜਟਵਾੜ, ਛੱਜੂ ਮਾਜਰਾ, ਪਟਵੀ, ਧਨਾਣਾ, ਮੁਕੰਦਪੁਰ ਅਤੇ ਸਉਤਲੀ ਤੋਂ ਹੁੰਦੀ ਹੋਈ ਪਿੰਡ ਭਾਰਾਪੁਰ ਵਿੱਚ ਸਮਾਪਤ ਹੋਈ। ਗੁਰਪਾਲ ਸਿੰਘ ਨੇ ਰੈਲੀ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਹਰਿਆਣਾ ਵਿੱਚ ਭਾਜਪਾ ਦੀ ਗੱਠਜੋੜ ਸਰਕਾਰ ਨੇ ਸੂਬੇ ਦੇ 105 ਸਕੂਲ ਬੰਦ ਕਰਨ ਦਾ ਹੁਕਮ ਜਾਰੀ ਕੀਤਾ ਹੈ। ਉਨ੍ਹਾਂ ਕਿਹਾ ਕਿ ਜਦੋਂ ਗਰੀਬ ਬੱਚੇ ਨਹੀਂ ਪੜ੍ਹਨਗੇ ਤਾਂ ਸੂਬਾ ਤੇ ਦੇਸ਼ ਤਰੱਕੀ ਕਿਵੇਂ ਕਰੇਗਾ। ਇਸ ਮੌਕੇ ਪਿੰਡਾਂ ਦੇ ਲੋਕਾਂ ਨੇ ਰਾਹ ਵਿੱਚ ਖੜ੍ਹ ਕੇ ਸਾਈਕਲ ਰੈਲੀ ਦਾ ਭਰਵਾਂ ਸਵਾਗਤ ਕੀਤਾ। ਇਸ ਮੌਕੇ ਜ਼ਿਲ੍ਹਾ ਪ੍ਰਧਾਨ ਅੰਬਾਲਾ ਗੁਰਚਰਨ ਸਿੰਘ, ਨਰਾਇਣਗੜ੍ਹ ਪ੍ਰਧਾਨ ਸੁਧੀਰ ਰਾਣਾ ਅਤੇ ਰਾਮ ਸਿੰਘ ਹਾਜ਼ਰ ਸਨ।