ਪੱਤਰ ਪ੍ਰੇਰਕ
ਜੀਂਦ, 3 ਮਈ
ਇੱਥੇ ਜ਼ਿਲ੍ਹੇ ਵਿੱਚ ਕਰੋਨਾ ਦੇ 374 ਨਵੇਂ ਮਰੀਜ਼ ਆਉਣ ਅਤੇ 16 ਮਰੀਜ਼ਾਂ ਦੀ ਮੌਤ ਹੋਣ ਦਾ ਸਮਾਚਾਰ ਮਿਲਿਆ ਹੈ। ਜ਼ਿਲ੍ਹਾ ਨੋਡਲ ਅਧਿਕਾਰੀ ਅਤੇ ਡਿਪਟੀ ਸਿਵਲ ਸਰਜਨ ਡਾ. ਪਾਲੇ ਰਾਮ ਅਨੁਸਾਰ ਹੁਣ ਤੱਕ ਜੀਂਦ ਜ਼ਿਲ੍ਹੇ ਵਿੱਚ ਕਰੋਨਾ ਪਾਜ਼ੇਟਿਵ ਐਕਟਿਵ ਕੇਸਾਂ ਦੀ ਗਿਣਤੀ 2659 ਹੋ ਗਈ ਹੈ। ਅਜੇ ਤੱਕ ਵਿਭਾਗ ਨੂੰ 2044 ਰਿਪੋਰਟਾਂ ਆਉਣ ਦਾ ਇੰਤਜ਼ਾਰ ਹੈ। ਜਦੋਂ ਕਿ ਜੀਂਦ ਜ਼ਿਲ੍ਹੇ ਵਿੱਚ ਕਰੋਨਾ ਪੀੜਤ 12,940 ਲੋਕ ਹਨ।
ਕਰੋਨਾ ਨਾਲ 11 ਮੌਤਾਂ, 251 ਨਵੇਂ ਕੇਸ
ਟੋਹਾਣਾ (ਪੱਤਰ ਪ੍ਰੇਰਕ): ਜ਼ਿਲ੍ਹੇ ਵਿੱਚ 251 ਕਰੋਨਾ ਦੇ ਨਵੇਂ ਕੇਸ ਆਏ ਤੇ ਅੱਜ 11 ਮੌਤਾਂ ਹੋਈਆਂ। ਬੀਤੇ ਕੱਲ੍ਹ ਕਰੋਨਾ ਦੇ ਜਿਸ ਮਰੀਜ਼ ਦੀ ਲਾਸ਼ ਹਸਪਤਾਲ ਵਿੱਚੋਂ ਗਾਇਬ ਹੋਈ ਹੈ ਉਸ ਦੇ ਬੇਟੇ ਦੀ ਵੀ ਅੱਜ ਕਰੋਨਾ ਨਾਲ ਮੌਤ ਹੋਣ ’ਤੇ ਪਰਿਵਾਰ ਵਿੱਚ ਸੋਗ ਫੈਲ ਗਿਆ ਹੈ। ਟੋਹਾਣਾ ਹਸਪਤਾਲ ਵਿੱਚ ਦਾਖਲ ਪਿੰਡ ਪ੍ਰਭੂਵਾਲਾ ਦੇ ਕਰੋਨਾ ਪੀੜਤ ਦੀ ਮੌਤ ਹੋ ਗਈ।