ਰਤੀਆ (ਪੱਤਰ ਪ੍ਰੇਰਕ): ਇਥੇ ਇੱਕ ਨੌਜਵਾਨ ਨਾਲ 30 ਹਜ਼ਾਰ ਰੁਪਏ ਦੀ ਠੱਗੀ ਮਾਰਨ ਦਾ ਮਾਮਲਾ ਸਾਹਮਣੇ ਆਇਆ ਹੈ। ਪੀੜਤ ਨੌਜਵਾਨ ਰੋਹਿਤ ਨੇ ਦੱਸਿਆ ਕਿ ਉਸ ਨੇ ਕੁਝ ਸਮਾਂ ਪਹਿਲਾਂ ਇੱਕ ਡਿਸਪੋਜ਼ਲ ਕਰਨ ਦੀ ਮਸ਼ੀਨ ਖਰੀਦੀ ਸੀ ਅਤੇ ਉਸ ਮਸ਼ੀਨ ਵੇਚਣ ਲਈ ਉਸਨੇ ਸਾਈਟ ’ਤੇ ਪਾ ਦਿੱਤਾ ਜਿਸਦੀ ਕੀਮਤ ਤਕਰੀਬਨ 2 ਲੱਖ ਰੁਪਏ ਹੈ। ਉਸਨੇ ਦੱਸਿਆ ਕਿ ਉਸਨੂੰ ਗੁਰੂਗ੍ਰਾਮ ਤੋਂ ਇੱਕ ਫੋਨ ੳਾਇਆ ਅਤੇ ਉਕਤ ਮਸ਼ੀਨ ਨੂੰ ਲੈਣ ਦੀ ਗੱਲ ਕੀਤੀ। ਜਿਸ ਸਬੰਧੀ ਉਕਤ ਵਿਅਕਤੀ ਨੇ ਪੈਸੇ ਅਡਵਾਂਸ ਪਾਉਣ ਵਾਸਤੇ ਖਾਤੇ ਦੀ ਡਿਟੇਲ ਮੰਗੀ ਅਤੇ ਉਸਨੂੰ 30 ਹਜ਼ਾਰ ਰੁਪਏ ਭੇਜਣ ਦੀ ਗੱਲ ਕਹੀ ਪ੍ਰੰਤੂ ਥੋੜੀ ਦੇਰ ਬਾਦ ਉਸ ਦੇ ਖਾਤੇ ਵਿੱਚੋਂ 30 ਹਜ਼ਾਰ ਰੁਪਏ ਕੱਢਣ ਦਾ ਮੈਸੇਜ ਆਇਆ। ਉਸ ਤੋਂ ਬਾਅਦ ਉਸ ਨੇ ਬੈਂਕ ਜਾ ਕੇ ਪਤਾ ਕੀਤਾ ਤਾਂ ਉਸ ਨਾਲ ਆਨਲਾਈਨ ਠੱਗੀ ਵੱਜਣ ਦੀ ਗੱਲ ਸਾਹਮਣੇ ਆਈ।