ਪੱਤਰ ਪ੍ਰੇਰਕ
ਟੋਹਾਣਾ, 18 ਅਕਤੂਬਰ
ਆਦਮਪੁਰ ਜ਼ਿਮਨੀ ਚੋਣ ਵਿੱਚ ਭਾਜਪਾ-ਜਜਪਾ ਉਮੀਦਵਾਰ ਭਵਯ ਬਿਸ਼ਨੋਈ ਵਿਰੁੱਧ ਪਰਚਾ ਦਾਖ਼ਲ ਕਰਨ ਵੇਲੇ ਸਹੀ ਜਾਣਕਾਰੀ ਨਾ ਦੇਣ ਦੇ ਦੋਸ਼ਾਂ ਨੂੰ ਚੋਣ ਅਧਿਕਾਰੀ ਉੱਤਮ ਸਿੰਘ ਨੇ ਰੱਦ ਕਰਦੇ ਹੋਏ ਉਮੀਦਵਾਰਾਂ ਨੂੰ ਚੋਣ ਨਿਸ਼ਾਨ ਜਾਰੀ ਕਰ ਦਿੱਤੇ ਹਨ। ਇਸ ਦੌਰਾਨ ਇਨੈਲੋ ਦੇ ਉਮੀਦਵਾਰ ਕੁਰੜਾਰਾਮ ਨੂੰ ਐਨਕ, ਕਾਂਗਰਸ ਦੇ ਜੇਪੀ ਨੂੰ ਪੰਜਾ, ਭਾਜਪਾ ਦੇ ਭਵਯ ਬਿਸ਼ਨੋਈ ਨੂੰ ਕਮਲ ਦਾ ਫੁੱਲ, ਭਾਰਤੀ ਜਨਰਲ ਪਾਰਟੀ ਦੇ ਅਸ਼ੋਕ ਕੁਮਾਰ ਨੂੰ ਅਲਮਾਰੀ, ਲੋਕੰਤਤਰ ਸੁਰੱਖਿਆ ਪਾਰਟੀ ਦੇ ਗੁਲਾਬ ਸਿੰਘ ਨੂੰ ਆਟੋ ਰਿਕਸ਼ਾ, ਪੀਪਲਜ਼ ਆਫ਼ ਇੰਡੀਆ ਦੇ ਦਲਬੀਰ ਸਿੰਘ ਨੂੰ ਫਰੂਟ ਟੋਕਰੀ, ਜਨਤਾ ਬ੍ਰਿਗੇਡ ਪਾਰਟੀ ਦੇ ਨਰੇਸ਼ ਕੁਮਾਰ ਨੂੰ ਗੰਨਾ, ਰਿਪਬਲਿਕ ਪਾਰਟੀ ਦੇ ਨਰੇਸ਼ ਕੁਮਾਰ ਨੂੰ ਰੋਡ ਰੋਲਰ, ਲਬਿਰਲ ਸੋਸ਼ਲਿਸ਼ਟ ਪਾਰਟੀ ਦੇ ਮਨੀਰਾਮ ਨੂੰ ਸਿਲਾਈ ਮਸ਼ੀਨ, ਆਮ ਆਦਮੀ ਪਾਰਟੀ ਦੇ ਸਤਿੰਦਰ ਸਿੰਘ ਨੂੰ ਝਾੜੂ ਤੇ ਆਜ਼ਾਦ ਉਮੀਦਵਾਰਾਂ ਵਿੱਚ ਅਮਿਤ ਨੂੰ ਬਾਂਸਰੀ, ਜਗਬੀਰ ਨੂੰ ਸਿਰੰਜ, ਜੈਪ੍ਰਕਾਸ਼ ਨੂੰ ਬੈਟਰੀ-ਟਾਰਚ, ਦੀਪਕ ਕੁਮਾਰ ਨੂੰ ਸੇਫ਼ਟੀ ਪਿੰਨ, ਸੰਤ ਪਰਮਵੀਰ ਨੂੰ ਸਮੁੰਦਰੀ ਜਹਾਜ਼, ਮਨੀਰਾਮ ਕਟਾਰੀਆ ਨੂੰ ਕੱਪ-ਪਲੇਟ, ਰਾਜੇਸ਼ ਨੂੰ ਚਿਮਟਾ, ਰਾਮਨਾਥ ਨੂੰ ਚਾਹਦਾਣੀ, ਵੀਰਭਾਨ ਨੂੰ ਏਅਰ-ਕੰਡੀਸ਼ਨਰ, ਸਤਿੰਦਰ ਨੂੰ ਹਰੀ ਮਿਰਚ, ਸੀਤਾਰਾਮ ਨੂੰ ਗੈਸ ਸਿਲੰਡਰ, ਸੂੁਰਜਭਾਨ ਨੂੰ ਨਾਰੀਅਲ ਚੋਣ ਨਿਸ਼ਾਨ ਅਲਾਟ ਕੀਤੇ ਗਏ ਹਨ।
ਹੁਣ ਆਦਮਪੁਰ ਜ਼ਿਮਨੀ ਚੋਣ ਵਿੱਚ 22 ਉਮੀਦਵਾਰ ਚੋਣ ਮੈਦਾਨ ਵਿੱਚ ਹਨ।