ਪੱਤਰ ਪ੍ਰੇਰਕ
ਸ਼ਾਹਬਾਦ ਮਾਰਕੰਡਾ, 27 ਸਤੰਬਰ
ਸਰਕਾਰੀ ਪ੍ਰਾਇਮਰੀ ਸਕੂਲ ਪਟਾਕ ਮਾਜਰਾ ਵਿਚ ਗਰਾਮ ਸਭਾ ਪਟਾਕ ਮਾਜਰਾ ਤੇ ਸਕੂਲ ਦੇ ਅਧਿਆਪਕ ਰਾਜੇਂਦਰ ਸੈਣੀ ਤੇ ਗੁਣੀਆ ਪਰਿਵਰ ਵੱਲੋਂ ਦੂਜਾ ਜਿਤੇਂਦਰ ਸਿੰਘ ਮੈਮੋਰੀਅਲ ਖੂਨ ਦਾਨ ਕੈਂਪ ਲਾਇਆ ਗਿਆ। ਇਸ ਦਾ ਆਰੰਭ ਕੁਰੂਕਸ਼ੇਤਰ ਦੀ ਸਾਬਕਾ ਲੋਕ ਸਭਾ ਮੈਂਬਰ ਕੈਲਾਸ਼ੋ ਸੈਣੀ ਨੇ ਕੀਤਾ ਤੇ ਪ੍ਰੋਗਰਾਮ ਦੀ ਪ੍ਰਧਾਨਗੀ ਨਾਇਬ ਸਿੰਘ ਪਟਾਕ ਮਾਜਰਾ ਨੇ ਕੀਤੀ। ਕੈਂਪ ਵਿਚ ਪਾਰਥ ਬਲਡ ਬੈਂਕ ਤੇ ਐੱਲਐੱਨ ਜੇਪੀ ਹਸਪਤਾਲ ਦੀ ਟੀਮ ਨੇ 202 ਯੂਨਿਟ ਖੂਨ ਇੱਕਠਾ ਕੀਤਾ। ਕੈਲਾਸ਼ੋ ਸੈਣੀ ਨੇ ਇਸ ਮੌਮੇ ਕਿਹਾ ਕਿ ਖੂਨ ਦਾਨ ਕਰਨ ਨਾਲ ਕਿਸੇ ਵਿਅਕਤੀ ਦੀ ਸਿਹਤ ’ਤੇ ਮਾੜਾ ਅਸਰ ਨਹੀਂ ਪੈਂਦਾ ਸਗੋਂ ਉਸ ਵੱਲੋਂ ਦਿੱਤੇ ਖੂਨ ਨਾਲ ਕਿਸੇ ਵਿਅਕਤੀ ਦੀ ਕੀਮਤੀ ਜਾਨ ਬਚ ਸਕਦੀ ਹੈ ਜੋ ਮਾਨਵਤਾ ਦੀ ਸੰਚੀ ਸੇਵਾ ਹੈ। ਉਨ੍ਹਾਂ ਕਿਹਾ ਕਿ ਵਿਅਕਤੀ ਵੱਲੋਂ ਦਿੱਤਾ ਖੂਨ ਸਿਰਫ 24 ਘੰਟੇ ਵਿਚ ਹੀ ਪੂਰਾ ਹੋ ਜਾਂਦਾ ਹੈ ਤੇ ਉਹ ਕਈ ਬੀਮਾਰੀਆਂ ਤੋਂ ਬਚਿਆ ਰਹਿੰਦਾ ਹੈ। ਇਸ ਮੌਕੇ ਸੇਵਾ ਟਰੱਸਟ ਯੂਕੇ ਦੇ ਨਰੇਸ਼ ਮਿੱਤਲ, ਪਵਨ ਮਿੱਤਲ, ਸ਼ੰਕੁਤਲਾ ਸ਼ਰਮਾ, ਸੋਹਨ ਲਾਲ ਸੈਣੀ ਡਾ. ਮਨਜੀਤ ਮੌਜੂਦ ਸਨ।