ਟੋਹਾਣਾ (ਪੱਤਰ ਪ੍ਰੇਰਕ): ਫਾਸਟ ਟਰੈਕ ਅਦਾਲਤ ਦੇ ਵਧੀਕ ਸੈਸ਼ਨ ਜੱਜ ਬਲਵੰਤ ਸਿੰਘ ਦੀ ਅਦਲਾਤ ਨੇ ਨਾਬਾਲਗ ਭਾਣਜੀ ਨਾਲ ਜਬਰ-ਜਨਾਹ ਕਰਨ ਵਾਲੇ ਪੰਜਾਬ ਨਿਵਾਸੀ ਨੂੰ ਵੀਹ ਸਾਲ ਕੈਦ ਤੇ 10 ਹਜ਼ਾਰ ਰੁਪਏ ਜੁਰਮਾਨੇ ਦੀ ਸਜ਼ਾ ਸੁਣਾਈ ਹੈ। ਜਾਖਲ ਪੁਲੀਸ ਨੇ 17 ਜੁਲਾਈ 2021 ਨੂੰ ਪੀੜਤ ਵਿਦਿਆਰਥਣ ਦੀ ਮਾਂ ਦੀ ਸ਼ਿਕਾਇਤ ’ਤੇ ਮਾਮਲਾ ਦਰਜ ਕਰਕੇ ਦੋਸ਼ੀ ਨੂੰ ਪੰਜਾਬ ਦੇ ਇਕ ਪਿੰਡ ਵਿੱਚੋ ਗ੍ਰਿਫ਼ਤਾਰ ਕੀਤਾ ਸੀ। ਪੁਲੀਸ ਚਾਲਾਨ ਮੁਤਾਬਕ ਮਾਮਾ ਭੈਣ ਦੇ ਘਰ ਆਇਆ ਸੀ ਤਾਂ ਘਰ ਵਿੱਚ ਇਕਲੀ ਲੜਕੀ ਨਾਲ ਜਬਰ-ਜਨਾਹ ਕੀਤਾ ਤੇ ਫ਼ਰਾਰ ਹੋ ਗਿਆ। ਮਾਂ ਦੀ ਸ਼ਿਕਾਇਤ ’ਤੇ ਪੁਲੀਸ ਨੇ ਮਾਮਲਾ ਦਰਜ ਕੀਤਾ ਸੀ।