ਨਿਜੀ ਪੱਤਰ ਪ੍ਰੇਰਕ
ਅੰਬਾਲਾ, 28 ਸਤੰਬਰ
ਅੰਬਾਲਾ ਪੁਲੀਸ ਨੇ ਗੁਪਤ ਸੂਚਨਾ ਦੇ ਆਧਾਰ ’ਤੇ ਗੀਤਾ ਨਗਰੀ ਰੋਡ, ਜੱਗੀ ਕਾਲੋਨੀ ਫ਼ੇਜ਼-3 ਵਿਚ ਛਾਪਾ ਮਾਰ ਕੇ ਜੂਆ ਖੇਡਦੇ ਹੋਏ ਮੁਲਜ਼ਮ ਬੈਜਨਾਥ, ਰਾਜੇਸ਼, ਕਰਮਜੀਤ, ਸੁਖਵਿੰਦਰ ਨਿਵਾਸੀਆਨ ਸ਼ਿਵਪੁਰੀ ਕਾਲੋਨੀ ਅੰ.ਸ਼ਹਿਰ, ਚੰਦਰਭਾਨ ਨਿਵਾਸੀ ਸੁਲਤਾਨਪੁਰ, ਆਕਾਸ਼ ਨਿਵਾਸੀ ਜਵਾਲਾਦੀਨ ਮੰਡੀ, ਸੰਦੀਪ, ਗੁਰਜੀਤ ਸਿੰਘ ਨਿਵਾਸੀ ਚਰਖੀ ਮੁਹੱਲਾ ਅੰਬਾਲਾ ਸ਼ਹਿਰ, ਮੋਲੂ ਨਿਵਾਸੀ ਪਿੰਡ ਤਸਿੰਬਲੀ (ਪੰਜਾਬ), ਸੁਰਿੰਦਰ ਸਮੇਤ ਕੁਲ 18 ਜਣਿਆਂ ਨੂੰ ਜੂਆ ਖੇਡਦੇ ਹੋਏ ਗ੍ਰਿਫ਼ਤਾਰ ਕਰਕੇ ਉਨ੍ਹਾਂ ਕੋਲੋਂ 2 ਲੈਪਟਾਪ, 18 ਮੋਬਾਈਲ, 38 ਹਜ਼ਾਰ 940 ਰੁਪਏ ਬਰਾਮਦ ਕਰਕੇ ਥਾਣਾ ਬਲਦੇਵ ਨਗਰ ਵਿਚ ਕੇਸ ਦਰਜ ਕੀਤਾ ਹੈ।