ਪੱਤਰ ਪ੍ਰੇਰਕ
ਏਲਨਾਬਾਦ, 30 ਅਕਤੂਬਰ
ਰਾਣੀਆ ਪੰਚਾਇਤ ਸਮਿਤੀ ਲਈ ਇੱਕ ਨਾਮਾਂਕਣ ਪੱਤਰ ਰੱਦ ਹੋਣ ਤੋਂ ਬਾਅਦ ਹੁਣ ਕੁੱਲ 107 ਉਮੀਦਵਾਰ ਚੋਣ ਮੈਦਾਨ ਵਿੱਚ ਰਹਿ ਗਏ ਹਨ। ਰਾਣੀਆ ਦੇ ਰਿਟਰਨਿੰਗ ਅਧਿਕਾਰੀ ਸ਼ੁਰੇਸ ਕੁਮਾਰ ਨੇ ਦੱਸਿਆ ਕਿ ਕੁੱਲ 108 ਨਾਮਾਂਕਰਣ ਪੱਤਰ ਦਾਖ਼ਲ ਹੋਏ ਸਨ। ਵਾਰਡ ਨੰਬਰ 13 ਵਿੱਚੋਂ ਸੁਮਨ ਬਾਨੋ ਦਾ ਨਾਮਾਂਕਣ ਪੱਤਰ ਰੱਦ ਹੋਣ ਤੋਂ ਬਾਅਦ ਹੁਣ 107 ਉਮੀਦਵਾਰ ਚੋਣ ਮੈਦਾਨ ਵਿੱਚ ਹਨ। ਉਨ੍ਹਾਂ ਦੱਸਿਆ ਕਿ ਵਾਰਡ ਨੰਬਰ 7 ਅਤੇ 22 ਵਿੱਚ ਇੱਕ-ਇੱਕ ਨਾਮਾਂਕਣ ਪੱਤਰ ਹੀ ਦਾਖ਼ਲ ਹੋਇਆ ਹੈ। ਬਲਾਕ ਨਾਥੂਸਰੀ ਚੌਪਟਾ ਵਿੱਚ ਸਰਪੰਚ ਦੇ ਅਹੁਦੇ ਲਈ 339 ਉਮੀਦਵਾਰ ਸਨ ਪਰ 3 ਦੇ ਨਾਮਾਂਕਣ ਪੱਤਰ ਰੱਦ ਹੋਣ ਕਾਰਨ ਹੁਣ 336 ਉਮੀਦਵਾਰ ਚੋਣ ਮੈਦਾਨ ਵਿੱਚ ਹਨ।