ਨਿਜੀ ਪੱਤਰ ਪ੍ਰੇਰਕ
ਅੰਬਾਲਾ, 23 ਦਸੰਬਰ
ਮੈਸਰਜ਼ ਓਸਾ ਇੰਡਸਟਰੀਅਲ ਪ੍ਰੋਡਕਟਸ ਪ੍ਰਾਈਵੇਟ ਲਿਮ. ਦੇ ਕਰਮਚਾਰੀ ਦੇ ਸਕੂਟਰ ਦੀ ਡਿੱਕੀ ਵਿਚੋਂ ਚੋਰਾਂ ਵੱਲੋਂ 1.47 ਲੱਖ ਰੁਪਏ ਚੋਰੀ ਕਰ ਲਏ। ਬਲਦੇਵ ਨਗਰ ਪੁਲੀਸ ਨੂੰ ਦਿੱਤੀ ਸ਼ਿਕਾਇਤ ਵਿਚ ਕੰਪਨੀ ਐਚਆਰ ਵਿਸ਼ਾਲ ਮਹਿਤਾ ਨੇ ਦੱਸਿਆ ਕਿ ਕੰਪਨੀ ਦੇ ਮੁਲਾਜ਼ਮ ਗੋਵਿੰਦ ਸਿੰਘ ਰਾਵਤ ਨੂੰ 9 ਦਸੰਬਰ ਬੈਂਕ ’ਚੋਂ ਰਕਮ ਕਢਵਾਉਣ ਭੇਜਿਆ ਸੀ। ਉਸ ਨੇ 1.47 ਲੱਖ ਦੀ ਰਕਮ ਸਕੂਟਰ ਦੀ ਡਿੱਕੀ ਵਿਚ ਰੱਖ ਲਈ ਤੇ ਅੰਬਾਲਾ ਸ਼ਹਿਰ ’ਚ ਰਾਘਵ ਡੇਅਰੀ ਦੇ ਬਾਹਰ ਐਕਟਿਵਾ ਖੜ੍ਹਾ ਕੇ ਸਾਮਾਨ ਲੈਣ ਚਲਾ ਗਿਆ। ਬਾਹਰ ਆ ਕੇ ਦੇਖਿਆ ਤਾਂ ਡਿੱਕੀ ਵਿਚੋਂ ਰਕਮ ਗ਼ਾਇਬ ਸੀ। ਇੰਨੇ ਦਿਨ ਕੰਪਨੀ ਆਪਣੇ ਪੱਧਰ ’ਤੇ ਜਾਂਚ ਕਰਦੀ ਰਹੀ ਅਤੇ ਹਾਰ ਕੇ ਅੱਜ ਇਸ ਸਬੰਧੀ ਕੇਸ ਦਰਜ ਕਰਾਇਆ।