ਰਿਤੂ ਰਾਗ ਕੌਰ
(ਦਾਦਾ-ਤਾਇਆ ਸ੍ਰੀ ਸੰਤੋਖ ਸਿੰਘ ਧੀਰ ਦੇ ਨਾਂ)
ਜੋ ਇਨਸਾਨ ਸੀ ਬੜੇ ਨੇਕ ਤੇ ਸੱਚੇ
ਸਭ ਨੂੰ ਕਰਦੇ ਪਿਆਰ, ਖ਼ਾਸਕਰ ਬੱਚੇ।
ਜਿਨ੍ਹਾਂ ਦੀ ਉਂਗਲ ਰਹੀ ਹਮੇਸ਼ਾ ਗੌਰਵ ਨਾਲ ਉੱਚੀ
ਲਿਖਣ-ਪੜ੍ਹਨ ਵਿਚ ਸੀ ਜਿਨ੍ਹਾਂ ਦੀ ਰੁਚੀ।
ਪਤਾਲਾਂ ਤੋਂ ਲੈ ਕੇ ਅੰਬਰਾਂ ਤੱਕ ਦਾ ਸੀ ਜਿਨ੍ਹਾਂ ਨੂੰ ਗਿਆਨ
ਟੈਗੋਰ, ਕਬੀਰ, ਚੈਖੋਵ ਵਰਗਾ ਸੀ ਜਿਨ੍ਹਾਂ ਦਾ ਮਾਣ।
ਬੜੇ ਹੀ ਸ਼ੌਕੀਨ ਸੀ ਉਹ ਸੱਜ-ਧੱਜ ਕੇ ਰਹਿਣ ਦੇ
ਸੱਚ ਹਮੇਸ਼ਾ ਲੋਕਾਂ ਦੇ ਮੂੰਹ ’ਤੇ ਕਹਿਣ ਦੇ।
ਨਾ ਸੀ ਉਨ੍ਹਾਂ ਦਾ ਕੋਈ ਦੁਸ਼ਮਣ ਨਾ ਵੈਰੀ
ਸਦਾ ਤੋਂ ਲਿਖਦੇ ਆ ਰਹੇ ਸਨ ਡਾਇਰੀ।
ਉਨ੍ਹਾਂ ਸਾਂਭਿਆ ਆਪਣੇ ਭੈਣ-ਭਰਾਵਾਂ ਨੂੰ ਵਾਂਗ ਪਿਤਾ
ਜੋ ਸਾਰੇ ਹੰਝੂਆਂ ’ਚ ਡੁੱਬ ਗਏ ਵੇਖ ਉਨ੍ਹਾਂ ਦੀ ਚਿਤਾ।
ਜਿਨ੍ਹਾਂ ਸਾਰੀ ਉਮਰ ਕੀਤੇ ਕੰਮ ਫਖ਼ਰ ਅਤੇ ਮਾਣ ਦੇ
ਕਿਹਾ ਕਰਦੇ ਸੀ ਹਮੇਸ਼ਾ ਹਸਪਤਾਲਾਂ ਤੋਂ ਦੂਰ ਰਹਿਣਗੇ।
ਜਿਉਂਦੇ-ਜੀ ਕੀਤਾ ਸਭ ਦਾ ਭਲਾ
ਸੋਚਣ ਤੇ ਲਿਖਣ ਦੀ ਸੀ ਸੁੰਦਰ ਕਲਾ।
ਸਦਾ ਕਾਇਮ ਰਹੇਗੀ ਉਨ੍ਹਾਂ ਦੀ ਮਰਿਆਦਾ
ਸਦਾ ਮਾਣਦੇ ਰਹਾਂਗੇ ਉਨ੍ਹਾਂ ਦੀਆਂ ਯਾਦਾਂ।
ਮੈਂ ਹਾਂ ਧੀਰ ਪਰਿਵਾਰ ਦੀ ਇੱਕ ਆਵਾਜ਼
ਅਸੀਂ ਬਣਾਂਗੇ ਉਨ੍ਹਾਂ ਦੀਆਂ ਸੋਚਾਂ ਦੀ ਪਰਵਾਜ਼।
ਸੰਪਰਕ: 94174-60656