ਇਕਜੁੱਟ ਹੋਣ ਦਾ ਸਮਾਂ

ਇਕਜੁੱਟ ਹੋਣ ਦਾ ਸਮਾਂ

ਇਸ ਸਮੇਂ ਸਾਰਾ ਦੇਸ਼ ਕੋਵਿਡ-19 ਦੀ ਲਪੇਟ ’ਚ ਹੈ। ਕੀਮਤੀ ਜਾਨਾਂ ਬਚਾਉਣ ਲਈ ਕੇਂਦਰ ਤੇ ਸੂਬਾ ਸਰਕਾਰਾਂ ਦੇ ਸਹਿਯੋਗ ਦੇ ਨਾਲ ਨਾਲ ਇਹ ਸਮਾਂ ਸਮਾਜ ਵਿਚਲੀਆਂ ਭਾਈਚਾਰਕ ਸਾਝਾਂ ਰਾਹੀਂ ਇਸ ਮਹਾਮਾਰੀ ਵਿਰੁੱਧ ਇਕੱਠੇ ਹੋਣ ਦਾ ਹੈ। ਮਹਾਮਾਰੀ ਦੀ ਤਬਾਹੀ ਕਾਰਨ ਸਰਕਾਰਾਂ, ਪ੍ਰਸ਼ਾਸਨਿਕ ਢਾਂਚੇ, ਸਿਹਤ-ਪ੍ਰਬੰਧ ਅਤੇ ਸਮਾਜ ਵਿਚ ਹੋਈ ਟੁੱਟ-ਫੁੱਟ ਸਭ ਦੇ ਸਾਹਮਣੇ ਹੈ। ਇਸ ਦੇ ਬਾਵਜੂਦ ਲੋਕਾਂ ਨੂੰ ਇਹ ਲੜਾਈ ਇਕੱਠੇ ਹੋ ਕੇ ਲੜਨੀ ਪੈਣੀ ਹੈ। ਇਸੇ ਤਰ੍ਹਾਂ ਅੰਤਰਰਾਸ਼ਟਰੀ ਪੱਧਰ ’ਤੇ ਵੀ ਸਾਨੂੰ ਹੋਰ ਦੇਸ਼ਾਂ ਦੀ ਮਦਦ ਦੀ ਜ਼ਰੂਰਤ ਹੈ। ਇਸ ਮਨੁੱਖੀ ਦੁਖਾਂਤ ਦਾ ਸਾਹਮਣਾ ਕਰਦਿਆਂ ਸਾਡੇ ਲਈ ਜ਼ਰੂਰੀ ਹੈ ਕਿ ਅਸੀਂ ਦੇਸ਼-ਕੇਂਦਰਿਤ ਅਭਿਮਾਨ ਨੂੰ ਤਿਆਗੀਏ ਅਤੇ ਦੂਸਰੇ ਦੇਸ਼ਾਂ ਦਾ ਸਹਿਯੋਗ ਲਈਏ।

ਵਿਸ਼ਵ ਸਿਹਤ ਸੰਗਠਨ ਨੇ ਪੇਸ਼ਕਸ਼ ਕੀਤੀ ਸੀ ਕਿ ਉਹ ਵੈਕਸੀਨ ਬਣਾਉਣ ਵਾਲੇ ਅਦਾਰਿਆਂ ਤੋਂ ਵੈਕਸੀਨ ਲੈ ਕੇ ਟੀਕਾ ਲਗਵਾਉਣ ਵਾਲੇ ਵਿਅਕਤੀਆਂ ਤਕ ਪਹੁੰਚਾਉਣ ਦੇ ਪ੍ਰਬੰਧ ਵਿਚ ਭਾਰਤ ਦੀ ਸਹਾਇਤਾ ਕਰ ਸਕਦਾ ਹੈ ਪਰ ਸਰਕਾਰ ਨੇ ਇਹ ਪੇਸ਼ਕਸ਼ ਇਹ ਕਹਿੰਦਿਆਂ ਠੁਕਰਾ ਦਿੱਤੀ ਕਿ ਸਾਡਾ ਆਪਣਾ ਪ੍ਰਬੰਧ ਬਹੁਤ ਮਜ਼ਬੂਤ ਹੈ। ਇਸੇ ਤਰ੍ਹਾਂ ਸਾਡਾ ਗੁਆਂਢੀ ਦੇਸ਼ ਚੀਨ ਦੁਨੀਆ ਦੀ ਵੱਡੀ ਆਰਥਿਕ ਸ਼ਕਤੀ ਹੈ। ਸਰਹੱਦਾਂ ’ਤੇ ਹੋਏ ਤਣਾਉ ਕਾਰਨ ਦੋਹਾਂ ਦੇਸ਼ਾਂ ਵਿਚ ਇਕ-ਦੂਸਰੇ ਤੋਂ ਸਹਾਇਤਾ ਲੈਣ ਵਿਚ ਝਿਜਕ ਹੈ। ਦੋਵੇਂ ਦੇਸ਼ ਆਰਥਿਕ ਤੌਰ ’ਤੇ ਇਕ-ਦੂਸਰੇ ਨਾਲ ਜੁੜੇ ਹੋਏ ਹਨ। ਭਾਰਤ ਦੁਆਰਾ ਚੀਨ ਦੇ ਸਾਫ਼ਟਵੇਅਰ ਪ੍ਰੋਗਰਾਮਾਂ ਅਤੇ ਹੋਰ ਵਸਤਾਂ ’ਤੇ ਪਾਬੰਦੀਆਂ ਲਗਾਉਣ ਦੇ ਬਾਵਜੂਦ, ਕੋਵਿਡ-19 ਨਾਲ ਸਬੰਧਿਤ ਬਹੁਤ ਸਾਰਾ ਸਮਾਨ ਚੀਨ ਤੋਂ ਆ ਰਿਹਾ ਹੈ। ਚੀਨੀ ਵਿਦੇਸ਼ ਮੰਤਰੀ ਦੀ ਟਵੀਟ ਅਨੁਸਾਰ ਚੀਨ ਨੇ ਭਾਰਤ ਨੂੰ 5,000 ਵੈਂਟੀਲੇਟਰ, 21,569 ਆਕਸੀਜਨ ਜੈਨਰੇਟਰ, 2.1 ਕਰੋੜ ਮਾਸਕ ਅਤੇ 3,800 ਟਨ ਦਵਾਈਆਂ ਭੇਜੀਆਂ ਹਨ। ਬਾਜ਼ਾਰ ਵਿਚ ਮਿਲ ਰਹੇ ਆਕਸੀਮੀਟਰ (ਸਰੀਰ ਵਿਚ ਆਕਸੀਜਨ ਮਾਪਣ ਵਾਲੇ ਯੰਤਰ) ਜ਼ਿਆਦਾਤਰ ਚੀਨ ਦੇ ਬਣੇ ਹੋਏ ਹਨ। ਚੀਨ ਕੋਲ ਅਜਿਹੀਆਂ ਵਸਤਾਂ ਬਣਾਉਣ ਦੀ ਵੱਡੀ ਸਮਰੱਥਾ ਹੈ। ਭਾਰਤ ਦੇ ਵਿਦੇਸ਼ ਸਕੱਤਰ ਹਰਸ਼ ਸ੍ਰਿੰਗਲਾ ਨੇ ਵੀਰਵਾਰ ਪ੍ਰੈੱਸ ਨਾਲ ਗੱਲਬਾਤ ਕਰਦਿਆਂ ਸਵੀਕਾਰ ਕੀਤਾ ਕਿ ਭਾਰਤੀ ਫਰਮਾਂ ਕੋਵਿਡ-19 ਨਾਲ ਲੜਨ ਵਾਲੀ ਸਮੱਗਰੀ ਚੀਨ ਤੋਂ ਦਰਾਮਦ ਕਰ ਰਹੀਆਂ ਹਨ। ਚੀਨ ਦੇ ਰਾਸ਼ਟਰਪਤੀ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਇਸ ਸਬੰਧ ਵਿਚ ਚਿੱਠੀ ਵੀ ਲਿਖੀ ਕਿ ਉਹ ਸਹਾਇਤਾ ਕਰਨ ਲਈ ਤਿਆਰ ਹਨ। ਇਸੇ ਤਰ੍ਹਾਂ ਕੈਨੇਡਾ ਨੇ ਰੈੱਡ ਕਰਾਸ ਦੇ ਜਰੀਏ ਭਾਰਤ ਦੀ ਸਹਾਇਤਾ ਕੀਤੀ ਹੈ। ਹੋਰ ਦੇਸ਼ ਵੀ ਸਹਾਇਤਾ ਲਈ ਅੱਗੇ ਆਏ ਹਨ।

ਅੰਤਰਰਾਸ਼ਟਰੀ ਅਖ਼ਬਾਰਾਂ, ਟੈਲੀਵਿਜ਼ਨ ਚੈਨਲਾਂ ਅਤੇ ਕਈ ਹੋਰ ਮੰਚਾਂ ’ਤੇ ਕੇਂਦਰ ਅਤੇ ਸੂਬਾ ਸਰਕਾਰਾਂ ਦੁਆਰਾ ਕੋਵਿਡ-19 ਨਾਲ ਨਜਿੱਠਣ ਦੇ ਪ੍ਰਬੰਧਾਂ ਦੀ ਆਲੋਚਨਾ ਹੋ ਰਹੀ ਹੈ। ਜਿਸ ਤਰ੍ਹਾਂ ਸਾਡਾ ਸਿਹਤ-ਸੰਭਾਲ ਦਾ ਢਾਂਚਾ ਅਤੇ ਦੂਸਰੇ ਮਹਿਕਮੇ ਇਸ ਆਫ਼ਤ ਵਿਰੁੱਧ ਲੜਦਿਆਂ ਲੜਖੜਾਏ ਹਨ, ਉਸ ਨੂੰ ਧਿਆਨ ਵਿਚ ਰੱਖਦਿਆਂ ਅਜਿਹੀ ਆਲੋਚਨਾ ਸੁਭਾਵਿਕ ਹੈ। ਆਲੋਚਨਾ ਦਾ ਇਕ ਹੋਰ ਕਾਰਨ ਭਾਰਤ ਦੇ ਆਗੂਆਂ ਵੱਲੋਂ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਮੰਚਾਂ ’ਤੇ ਕੀਤੇ ਗਏ ਉਹ ਹਉਮੈ ਭਰੇ ਦਾਅਵੇ ਹਨ ਜਿਨ੍ਹਾਂ ਵਿਚ ਸ੍ਵੈ-ਪ੍ਰਸ਼ੰਸਾ ਤੋਂ ਬਿਨਾਂ ਹੋਰ ਕੁਝ ਨਹੀਂ ਸੀ। ਅਜਿਹੇ ਕਠਿਨ ਸਮਿਆਂ ਵਿਚ ਸਿਆਸੀ ਆਗੂਆਂ ਨੂੰ ਆਪਸੀ ਮਤਭੇਦ ਛੱਡਦਿਆਂ ਕਰੋਨਾ ਨਾਲ ਲੜਨ ਲਈ ਮੂਹਰਲੀਆਂ ਸਫ਼ਾਂ ਵਿਚ ਆਉਣਾ ਚਾਹੀਦਾ ਹੈ। ਇਸ ਦੇ ਉਲਟ ਸਾਰੀ ਜ਼ਿੰਮੇਵਾਰੀ ਲੋਕਾਂ ਦੇ ਮੋਢਿਆਂ ’ਤੇ ਸੁੱਟ ਦਿੱਤੀ ਗਈ ਹੈ। ਸਾਰੀ ਦੁਨੀਆ ਨੂੰ ਦਵਾਈਆਂ ਅਤੇ ਵੈਕਸੀਨ ਮੁਹੱਈਆ ਕਰਾਉਣ ਦੇ ਦਾਅਵਿਆਂ ਤੋਂ ਬਾਅਦ ਅੱਜ ਹਾਲਾਤ ਇਹ ਹਨ ਕਿ ਵਿਦੇਸ਼ ਸਕੱਤਰ ਅਨੁਸਾਰ, ਭਾਰਤ ਨੇ 40 ਦੇਸ਼ਾਂ ਨੂੰ ਆਕਸੀਜਨ ਭੇਜਣ ਲਈ ਕਿਹਾ ਹੈ। ਰੋਜ਼ ਹਸਪਤਾਲਾਂ ’ਚੋਂ ਆਕਸੀਜਨ ਖ਼ਤਮ ਹੋਣ ਕਾਰਨ ਮੌਤਾਂ ਹੋਣ ਦੀਆਂ ਖ਼ਬਰਾਂ ਆ ਰਹੀਆਂ ਹਨ। ਸ਼ਨਿੱਚਰਵਾਰ ਇਹ ਦੁਖਾਂਤ ਦਿੱਲੀ ਦੇ ਬੱਤਰਾ ਹਸਪਤਾਲ ਵਿਚ ਵਾਪਰਿਆ। ਜਿੱਥੇ ਸਾਰੇ ਦੇਸ਼ ਨੂੰ ਕੋਵਿਡ-19 ਵਿਰੁੱਧ ਇਕਜੁੱਟ ਹੋ ਕੇ ਲੜਨ ਦੀ ਲੋੜ ਹੈ, ਉੱਥੇ ਇਹ ਵੀ ਜ਼ਰੂਰੀ ਹੈ ਕਿ ਸਰਕਾਰਾਂ ਆਪਣੀ ਹਉਮੈ ਭਰੀਆਂ ਨੀਤੀਆਂ ਨੂੰ ਤੱਜਣ। ਇਸ ਮਹਾਮਾਰੀ ਦੌਰਾਨ ਸਿਰਫ਼ ਖੇਤੀ ਖੇਤਰ ਨੇ ਹੀ ਆਰਥਿਕਤਾ ਨੂੰ ਸਹਾਰਾ ਦਿੱਤਾ ਹੈ। ਕਿਸਾਨ ਪੰਜ ਮਹੀਨਿਆਂ ਤੋਂ ਵੱਧ ਸਮੇਂ ਤੋਂ ਦਿੱਲੀ ਦੀਆਂ ਹੱਦਾਂ ’ਤੇ ਧਰਨਾ ਦਿੰਦੇ ਹੋਏ ਖੇਤੀ ਕਾਨੂੰਨਾਂ ਨੂੰ ਵਾਪਸ ਲੈਣ ਦੀ ਮੰਗ ਕਰ ਰਹੇ ਹਨ। ਕੇਂਦਰ ਸਰਕਾਰ ਨੂੰ ਹਉਮੈ ਅਤੇ ਸ੍ਵੈ-ਪ੍ਰਸ਼ੰਸਾ ਦੇ ਦਾਇਰਿਆਂ ਤੋਂ ਬਾਹਰ ਆ ਕੇ ਕਿਸਾਨਾਂ ਦੀਆਂ ਮੰਗਾਂ ਮੰਨ ਲੈਣੀਆਂ ਚਾਹੀਦੀਆਂ ਹਨ। ਇਹ ਸਮਾਂ ਭਾਈਚਾਰਕ ਇਕਜੁੱਟਤਾ ਦਿਖਾਉਣ ਦਾ ਹੈ, ਸਮਾਜ ਵਿਚ ਤਰੇੜਾਂ ਵਧਾਉਣ ਦਾ ਨਹੀਂ।

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਚੀਨ ਦਾ ਖੇਤੀ ਸੰਕਟ ਅਤੇ ਭਾਰਤ ਲਈ ਸਬਕ

ਚੀਨ ਦਾ ਖੇਤੀ ਸੰਕਟ ਅਤੇ ਭਾਰਤ ਲਈ ਸਬਕ

ਅਫ਼ਗਾਨਿਸਤਾਨ ਵਿਚ ਨਵੀਆਂ ਚੁਣੌਤੀਆਂ

ਅਫ਼ਗਾਨਿਸਤਾਨ ਵਿਚ ਨਵੀਆਂ ਚੁਣੌਤੀਆਂ

ਬੰਗਾਲ ਚੋਣਾਂ ਜਿੱਤਣ ਲਈ ਮਾਰੋ-ਮਾਰ

ਬੰਗਾਲ ਚੋਣਾਂ ਜਿੱਤਣ ਲਈ ਮਾਰੋ-ਮਾਰ

ਮਹਾਨ ਚਿੰਤਕ ਡਾ. ਅੰਬੇਡਕਰ ਤੇ ਆਧੁਨਿਕ ਸਮਾਜ

ਮਹਾਨ ਚਿੰਤਕ ਡਾ. ਅੰਬੇਡਕਰ ਤੇ ਆਧੁਨਿਕ ਸਮਾਜ

ਸੋਸ਼ਲ ਮੀਡੀਆ ’ਤੇ ਠੱਗੀਆਂ ਦਾ ਮਾਇਆਜਾਲ

ਸੋਸ਼ਲ ਮੀਡੀਆ ’ਤੇ ਠੱਗੀਆਂ ਦਾ ਮਾਇਆਜਾਲ

ਸ਼ਾਲਾ ਮੁਸਾਫ਼ਿਰ ਕੋਈ ਨਾ ਥੀਵੇ...

ਸ਼ਾਲਾ ਮੁਸਾਫ਼ਿਰ ਕੋਈ ਨਾ ਥੀਵੇ...

ਪਿਛਲੇ ਸਾਲ, ਇਨ੍ਹੀਂ ਦਿਨੀਂ

ਪਿਛਲੇ ਸਾਲ, ਇਨ੍ਹੀਂ ਦਿਨੀਂ

ਸ਼ਹਿਰ

View All