ਰੂਸ-ਯੂਕਰੇਨ ਜੰਗ : The Tribune India

ਰੂਸ-ਯੂਕਰੇਨ ਜੰਗ

ਰੂਸ-ਯੂਕਰੇਨ ਜੰਗ

ਗਭਗ ਸੱਤ ਮਹੀਨੇ ਤੋਂ ਚੱਲ ਰਹੀ ਰੂਸ-ਯੂਕਰੇਨ ਜੰਗ ਖਤਰਨਾਕ ਮੋੜ ਲੈਂਦੀ ਦਿਖਾਈ ਦੇ ਰਹੀ ਹੈ। ਲੰਘੇ ਮੰਗਲਵਾਰ ਕੌਮ ਦੇ ਨਾਮ ਸੰਬੋਧਨ ਵਿਚ ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੂਤਿਨ ਵੱਲੋਂ ਜੰਗ ਦੇ ਪਰਮਾਣੂ ਤਬਾਹੀ ਤੱਕ ਵਧ ਜਾਣ ਦੇ ਸੰਕੇਤ ਨੇ ਨਵੀਂ ਚਰਚਾ ਛੇੜ ਦਿੱਤੀ ਹੈ। ਰਾਖਵਾਂ ਫੌਜ ਦੇ ਤਿੰਨ ਲੱਖ ਲੋਕਾਂ ਨੂੰ ਤਿਆਰ ਰਹਿਣ ਦਾ ਸੱਦਾ ਦਿੱਤਾ ਗਿਆ ਹੈ। ਜੰਗ ਦੇ ਨਤੀਜੇ ਰੂਸ ਦੀ ਉਮੀਦ ਮੁਤਾਬਿਕ ਨਹੀਂ ਨਿਕਲੇ। ਪੂਤਿਨ ਦਾ ਕਹਿਣਾ ਹੈ ਕਿ ਉਸ ਦੀ ਜੰਗ ਯੂਕਰੇਨ ਤੱਕ ਸੀਮਤ ਨਹੀਂ; ਯੂਕਰੇਨ ਸਾਂਝੀ ਯੂਰੋਪੀਅਨ ਫੌਜੀ ਮਸ਼ੀਨ ਦਾ ਪਿਆਦਾ ਬਣਿਆ ਹੋਇਆ ਹੈ; ਯੂਰੋਪ ਦੀ ਰਲ ਕੇ ਰੂਸ ਨੂੰ ਕਮਜ਼ੋਰ ਕਰਨ ਜਾਂ ਹਰਾਉਣ ਦੀ ਕੋਸ਼ਿਸ਼ ਰੂਸ ਨੂੰ ਉਕਸਾਉਣ ਵਾਲੀ ਹੈ। ਪੂਤਿਨ ਦੇ ਭਾਸ਼ਣ ਤੋਂ ਪਿੱਛੋਂ ਰੂਸ ਦੇ ਬਹੁਤ ਸਾਰੇ ਲੋਕ ਮਾਰਸ਼ਲ ਲਾਅ ਲੱਗਣ ਦੇ ਡਰ ਕਾਰਨ ਦੇਸ਼ ਤੋਂ ਬਾਹਰ ਜਾਣ ਦੀਆਂ ਤਿਆਰੀਆਂ ਕਰਨ ਲੱਗ ਪਏ ਹਨ। ਪੂਤਿਨ ਦੇ ਇਸ ਬਿਆਨ ਨੂੰ ਦੂਸਰੀ ਆਲਮੀ ਜੰਗ ਤੋਂ ਬਾਅਦ ਦੋ ਦੇਸ਼ਾਂ ਦੇ ਆਪਸੀ ਯੁੱਧ ਨੂੰ ਆਲਮੀ ਪੱਧਰ ’ਤੇ ਲੈ ਕੇ ਜਾਣ ਵਾਲਾ ਪਹਿਲਾ ਬਿਆਨ ਕਿਹਾ ਜਾ ਰਿਹਾ ਹੈ।

ਰੂਸ ਨੇ 24 ਫਰਵਰੀ 2022 ਨੂੰ ਯੂਕਰੇਨ ਉੱਤੇ ਹਮਲਾ ਕੀਤਾ ਸੀ। ਉਸ ਦੇ ਸ਼ੁਰੂਆਤੀ ਬਿਆਨ ਇਸ ਨੂੰ ਸੀਮਤ ਜੰਗ ਵਜੋਂ ਦਰਸਾ ਰਹੇ ਸਨ ਕਿ ਯੂਕਰੇਨ ਨੂੰ ਹਥਿਆਰ ਵਿਹੂਣਾ ਕਰਕੇ ਰੂਸ ਨੂੰ ਪੈਦਾ ਹੋ ਰਿਹਾ ਖਤਰਾ ਖ਼ਤਮ ਕੀਤਾ ਜਾਵੇਗਾ। ਯੂਕਰੇਨ ਦੇ ਨਾਟੋ ਦਾ ਮੈਂਬਰ ਬਣਨ ਦੀਆਂ ਸੰਭਾਵਨਾਵਾਂ ਤੋਂ ਰੂਸ ਅਸੁਰੱਖਿਅਤ ਮਹਿਸੂਸ ਕਰ ਰਿਹਾ ਸੀ। ਇਨ੍ਹਾਂ ਦਲੀਲਾਂ ਤਹਿਤ ਸ਼ੁਰੂ ਕੀਤੀ ਜੰਗ ਦੌਰਾਨ ਵੱਡੀ ਪੱਧਰ ’ਤੇ ਜਾਨੀ ਅਤੇ ਮਾਲੀ ਨੁਕਸਾਨ ਹੋਇਆ ਹੈ। ਹਾਲੀਆ ਅਧਿਐਨ ਮੁਤਾਬਿਕ ਜੰਗ ਦੌਰਾਨ ਲਗਭਗ 66 ਲੱਖ ਲੋਕ ਘਰ-ਬਾਰ ਛੱਡ ਕੇ ਸ਼ਰਨਾਰਥੀ ਬਣੇ ਹਨ; ਉਨ੍ਹਾਂ ਨੇ ਹੋਰਾਂ ਦੇਸ਼ਾਂ ਵਿਚ ਸ਼ਰਨ ਲਈ ਹੋਈ ਹੈ। ਇਕ ਅਨੁਮਾਨ ਅਨੁਸਾਰ ਰੂਸ ਦਾ ਇਸ ਜੰਗ ਉੱਤੇ ਰੋਜ਼ਾਨਾ ਇਕ ਅਰਬ ਡਾਲਰ ਖਰਚ ਹੋ ਰਿਹਾ ਹੈ। ਯੂਕਰੇਨ ਦੇ ਸ਼ਹਿਰਾਂ ਦੀ ਵੱਡੀ ਤਬਾਹੀ ਹੋਈ ਹੈ।

ਇਸ ਜੰਗ ਦੇ ਨਤੀਜੇ ਬੇਹੱਦ ਤਬਾਹਕੁਨ ਹੋ ਸਕਦੇ ਹਨ। ਜੰਗ ਦੇ ਰੁਝਾਨ ਤੋਂ ਸਪੱਸ਼ਟ ਹੈ ਕਿ ਅਮਰੀਕਾ ਤੇ ਯੂਰੋਪ ਦੇ ਦੇਸ਼ ਯੂਕਰੇਨ ਦੀ ਹਰ ਤਰੀਕੇ ਨਾਲ ਖਾਸ ਤੌਰ ਉੱਤੇ ਹਥਿਆਰਾਂ ਨਾਲ ਮਦਦ ਕਰ ਰਹੇ ਹਨ। ਜੰਗਾਂ ਤਬਾਹੀ ਤੋਂ ਬਿਨਾ ਕੁਝ ਨਹੀਂ ਦਿੰਦੀਆਂ। ਮਸਲਿਆਂ ਨੂੰ ਆਪਸੀ ਗੱਲਬਾਤ ਰਾਹੀਂ ਹੱਲ ਕਰਨ ਲਈ ਬਣੀ ਸੰਯੁਕਤ ਰਾਸ਼ਟਰ ਸੰਘ (ਯੂਐੱਨਓ) ਵੀ ਕੋਈ ਸਕਾਰਾਤਮਕ ਭੂਮਿਕਾ ਨਿਭਾਉਣ ਵਿਚ ਅਸਫਲ ਰਹੀ ਹੈ। ਦੁਨੀਆ ਭਰ ਵਿਚ ਨਿਸ਼ਸਤਰੀਕਰਨ ਦੀ ਲਹਿਰ ਚੱਲ ਰਹੀ ਹੈ; ਪਰਮਾਣੂ ਬੰਬਾਂ ਦੇ ਖਾਤਮੇ ਲਈ ਕਈ ਸੰਧੀਆਂ ਹੋਈਆਂ ਹਨ; ਇਸ ਦੇ ਬਾਵਜੂਦ ਪ੍ਰਮਾਣੂ ਬੰਬ ਵੱਡੀ ਪੱਧਰ ਉੱਤੇ ਮੌਜੂਦ ਹਨ। ਕਿਸੇ ਵੀ ਉਕਸਾਹਟ ਵਿਚ ਜੇਕਰ ਇਨ੍ਹਾਂ ਦੀ ਵਰਤੋਂ ਹੁੰਦੀ ਹੈ ਤਾਂ ਅਜਿਹੀ ਕਾਰਵਾਈ ਸਮੁੱਚੀ ਦੁਨੀਆਂ ਦੇ ਭਵਿੱਖ ਨੂੰ ਹਨੇਰੇ ਵੱਲ ਧੱਕ ਸਕਦੀ ਹੈ। ਲੋਕ ਰਾਇ ਹੀ ਸੰਸਾਰ ਵਿਚ ਅਮਨ ਕਾਇਮ ਕਰਨ ਵਿਚ ਵੱਡੀ ਭੂਮਿਕਾ ਨਿਭਾ ਸਕਦੀ ਹੈ।

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਵਧਦੀਆਂ ਕੀਮਤਾਂ ਅਤੇ ਅਰਥਚਾਰੇ ਦੀ ਖੜੋਤ

ਵਧਦੀਆਂ ਕੀਮਤਾਂ ਅਤੇ ਅਰਥਚਾਰੇ ਦੀ ਖੜੋਤ

ਕਰਤਾਰਪੁਰ ਸਾਹਿਬ ਦੇ ਦਰਸ਼ਨ-ਦੀਦਾਰੇ

ਕਰਤਾਰਪੁਰ ਸਾਹਿਬ ਦੇ ਦਰਸ਼ਨ-ਦੀਦਾਰੇ

ਲੜਖੜਾ ਰਹੀ ਕੈਨੇਡਾ ਦੀ ਰੀਅਲ ਅਸਟੇਟ

ਲੜਖੜਾ ਰਹੀ ਕੈਨੇਡਾ ਦੀ ਰੀਅਲ ਅਸਟੇਟ

ਬੇਹਿਸਾਬ ਲਾਲਚ ਦੇ ਘੁੱਟ

ਬੇਹਿਸਾਬ ਲਾਲਚ ਦੇ ਘੁੱਟ

ਭਾਰਤੀ ਅਰਥਚਾਰਾ ਸਵਾਲਾਂ ਦੇ ਘੇਰੇ ’ਚ

ਭਾਰਤੀ ਅਰਥਚਾਰਾ ਸਵਾਲਾਂ ਦੇ ਘੇਰੇ ’ਚ

ਮੁੱਖ ਖ਼ਬਰਾਂ

ਗੁਜਰਾਤ ’ਚ ਭਾਜਪਾ ਨੇ ਇਤਿਹਾਸ ਸਿਰਜਿਆ

ਗੁਜਰਾਤ ’ਚ ਭਾਜਪਾ ਨੇ ਇਤਿਹਾਸ ਸਿਰਜਿਆ

* ਲਗਾਤਾਰ ਸੱਤਵੀਂ ਵਾਰ ਅਸੈਂਬਲੀ ਚੋਣ ਜਿੱਤੀ * ਪੰਜ ਸੀਟਾਂ ਜਿੱਤਣ ਵਾਲੀ...

ਹਿਮਾਚਲ ਕਾਂਗਰਸ ਦੇ ਹੱਥ

ਹਿਮਾਚਲ ਕਾਂਗਰਸ ਦੇ ਹੱਥ

* ਹਿਮਾਚਲ ’ਚ ‘ਰਿਵਾਜ ਨਹੀਂ ਰਾਜ ਬਦਲਿਆ’ * ਕਾਂਗਰਸ ਨੂੰ ਮਿਲਿਆ ਸਪੱਸ਼ਟ ...

ਕੁਆਰਟਰ ਫਾਈਨਲ ਮੁਕਾਬਲੇ ਅੱਜ ਤੋਂ

ਕੁਆਰਟਰ ਫਾਈਨਲ ਮੁਕਾਬਲੇ ਅੱਜ ਤੋਂ

ਬ੍ਰਾਜ਼ੀਲ ਤੇ ਕ੍ਰੋਏਸ਼ੀਆ ਹੋਣਗੇ ਆਹਮੋ-ਸਾਹਮਣੇ

ਸ਼ਹਿਰ

View All