ਅੰਤਰਰਾਜੀ ਮਸਲਿਆਂ ਦਾ ਹੱਲ

ਅੰਤਰਰਾਜੀ ਮਸਲਿਆਂ ਦਾ ਹੱਲ

ਸੋਮਵਾਰ ਅਸਾਮ ਅਤੇ ਮਿਜ਼ੋਰਮ ਦੀਆਂ ਪੁਲੀਸ ਫੋਰਸਾਂ ਵਿਚ ਹੋਈ ਝੜਪ ਵਿਚ ਅਸਾਮ ਪੁਲੀਸ ਦੇ ਪੰਜ ਜਵਾਨ ਅਤੇ ਇਕ ਅਸਾਮੀ ਸ਼ਹਿਰੀ ਮਾਰੇ ਗਏ ਅਤੇ ਕਈ ਹੋਰ ਜ਼ਖ਼ਮੀ ਹੋਏ। ਦੇਸ਼ ਦੇ ਹੋਰਨਾਂ ਸੂਬਿਆਂ ਦੇ ਲੋਕ ਇਸ ਗੱਲ ’ਤੇ ਹੈਰਾਨ ਹੋ ਰਹੇ ਹਨ ਕਿ ਆਪਣੇ ਹੀ ਦੇਸ਼ ਦੇ ਦੋ ਸੂਬਿਆਂ ਦੇ ਪੁਲੀਸ ਕਰਮਚਾਰੀਆਂ ਨੇ ਇਕ-ਦੂਸਰੇ ’ਤੇ ਗੋਲਾਬਾਰੀ ਕੀਤੀ। ਇਸ ਦੇ ਕਾਰਨ ਖ਼ਿੱਤੇ ਦਾ ਜਟਿਲ ਇਤਿਹਾਸ ਅਤੇ ਉੱਥੇ ਰਹਿੰਦੇ ਲੋਕ-ਸਮੂਹਾਂ ਵਿਚਲੀ ਖਿੱਚੋਤਾਣ ਦਾ ਸਿਆਸੀਕਰਨ ਹਨ।

ਅਸਾਮ ਦੇ ਉੱਤਰ ਵਿਚ ਭੂਟਾਨ ਅਤੇ ਅਰੁਣਾਚਲ ਪ੍ਰਦੇਸ਼ ਹਨ, ਦੱਖਣ ਵਿਚ ਮੇਘਾਲਿਆ, ਤ੍ਰਿਪੁਰਾ, ਮਿਜ਼ੋਰਮ ਤੇ ਬੰਗਲਾਦੇਸ਼, ਪੂਰਬ ਵਿਚ ਨਾਗਾਲੈਂਡ ਤੇ ਮਨੀਪੁਰ ਅਤੇ ਪੱਛਮ ਵਿਚ ਪੱਛਮੀ ਬੰਗਾਲ। ਆਜ਼ਾਦੀ ਤੋਂ ਪਹਿਲਾਂ ਅਰੁਣਾਚਲ ਪ੍ਰਦੇਸ਼, ਨਾਗਾਲੈਂਡ, ਮੇਘਾਲਿਆ ਅਤੇ ਮਿਜ਼ੋਰਮ ਅੰਗਰੇਜ਼ਾਂ ਅਧੀਨ ਅਸਾਮ ਪ੍ਰਦੇਸ਼ ਦਾ ਹਿੱਸਾ ਸਨ। ਇਨ੍ਹਾਂ ਖੇਤਰਾਂ ਵਿਚ ਵੱਖ ਵੱਖ ਕਬੀਲੇ ਵੱਸਦੇ ਹਨ। ਕਬੀਲਿਆਂ ਅੰਦਰਲਾ ਸਹਿਚਾਰ ਸਮਾਜਿਕ ਬਰਾਬਰੀ, ਪ੍ਰੇਮ ਅਤੇ ਪੀਡੀ ਭਾਈਚਾਰਕ ਸਾਂਝ ਵਾਲਾ ਹੈ ਪਰ ਇਕ ਕਬੀਲੇ ਦੇ ਦੂਸਰੇ ਕਬੀਲੇ ਨਾਲ ਰਿਸ਼ਤਿਆਂ ਵਿਚ ਕਾਫ਼ੀ ਅੰਤਰ ਹੋ ਸਕਦੇ ਹਨ। ਹੋ ਸਕਦਾ ਹੈ ਕਿ ਇਹ ਰਿਸ਼ਤੇ ਸਹਿਚਾਰ ਵਾਲੇ ਹੋਣ ਪਰ ਇਹ ਵੀ ਹੋ ਸਕਦਾ ਹੈ ਕਿ ਇਹ ਰਿਸ਼ਤੇ ਕੁੜੱਤਣ, ਸ਼ੱਕ, ਡਰ ਅਤੇ ਵੈਰ-ਵਿਰੋਧ ਦੀਆਂ ਭਾਵਨਾਵਾਂ ਨਾਲ ਭਰਪੂਰ ਹੋਣ। ਆਜ਼ਾਦੀ ਤੋਂ ਬਾਅਦ ਨਾਗਾਲੈਂਡ ਅਸਾਮ ਤੋਂ 1963 ਵਿਚ ਵੱਖਰਾ ਹੋਇਆ ਅਤੇ ਅਰੁਣਾਚਲ ਪ੍ਰਦੇਸ਼, ਮਿਜ਼ੋਰਮ ਅਤੇ ਮੇਘਾਲਿਆ 1972 ਵਿਚ ਹੋਂਦ ਵਿਚ ਆਏ। ਅਸਾਮ ਵਿਚ ਮਿਜ਼ੋਰਮ ਇਕ ਜ਼ਿਲ੍ਹਾ ਸੀ ਜਿਸ ਨੂੰ ਲੂਸ਼ਾਈ ਪਹਾੜੀ ਜ਼ਿਲ੍ਹਾ (ਲੂਸ਼ਾਈ ਹਿੱਲਜ਼ ਡਿਸਟ੍ਰਿਕਟ) ਕਿਹਾ ਜਾਂਦਾ ਸੀ। ਇਸ ਖੇਤਰ ਵਿਚ ਜ਼ਿਆਦਾਤਰ ਮਿਜ਼ੋ ਕਬੀਲੇ ਦੇ ਲੋਕ ਵੱਸਦੇ ਹਨ ਜਿਨ੍ਹਾਂ ਨੂੰ ਲੂਸ਼ਾਈ ਵੀ ਕਿਹਾ ਜਾਂਦਾ ਹੈ। 1972 ਵਿਚ ਮਿਜ਼ੋਰਮ ਅਸਾਮ ਤੋਂ ਇਕ ਕੇਂਦਰ ਸ਼ਾਸਿਤ ਪ੍ਰਦੇਸ਼ ਵਜੋਂ ਵੱਖਰਾ ਹੋਇਆ ਅਤੇ 1986 ਵਿਚ 53ਵੀਂ ਸੰਵਿਧਾਨਕ ਸੋਧ ਅਨੁਸਾਰ ਪੂਰਾ ਸੂਬਾ ਬਣਾ ਦਿੱਤਾ ਗਿਆ। ਅਸਾਮ ਤੇ ਮਿਜ਼ੋਰਮ ਵਿਚਲੀ ਹੱਦ ਦੀ ਲੰਬਾਈ 164 ਕਿਲੋਮੀਟਰ ਹੈ।

ਦੇਸ਼ ਦੇ ਉੱਤਰ-ਪੂਰਬੀ ਖੇਤਰ ਵਿਚ ਵੱਸਦੇ ਕਬਾਇਲੀ ਲੋਕਾਂ ਕੋਲ ਜ਼ਮੀਨ ਸਬੰਧੀ ਕਾਗਜ਼ਾਤ ਬਹੁਤ ਘੱਟ ਜਾਂ ਨਾਂਮਾਤਰ ਹਨ। ਕਬੀਲੇ ਆਪਣੀਆਂ ਪ੍ਰੰਪਰਾਵਾਂ ਦੇ ਆਧਾਰ ’ਤੇ ਬਹੁਤ ਸਾਰੇ ਇਲਾਕਿਆਂ ਨੂੰ ਆਪਣਾ ਦੱਸਦੇ ਹਨ। ਕਈ ਵਾਰ ਅਜਿਹੇ ਦਾਅਵਿਆਂ ਦੀ ਬੁਨਿਆਦ ਪੁਰਾਣੀਆਂ ਕਬਾਇਲੀ ਰਜਵਾੜਾਸ਼ਾਹੀਆਂ ਦੇ ਆਧਾਰ ’ਤੇ ਹੁੰਦੀ ਹੈ ਅਤੇ ਕਈ ਵਾਰ ਸਿਆਸਤਦਾਨ ਪੁਰਾਣੀਆਂ ਇਤਿਹਾਸਕ ਅਤੇ ਮਿਥਿਹਾਸਕ ਯਾਦਾਂ ਨੂੰ ਹਵਾ ਦੇ ਕੇ ਵੋਟਾਂ ਹਾਸਲ ਕਰਨੀਆਂ ਚਾਹੁੰਦੇ ਹਨ। ਇਨ੍ਹਾਂ ਕਾਰਨਾਂ ਕਰਕੇ ਅਸਾਮ ਦੇ ਆਪਣੇ ਗੁਆਂਢੀ ਸੂਬਿਆਂ ਨਾਲ ਹੱਦਾਂ ਬਾਰੇ ਕਈ ਤਰ੍ਹਾਂ ਦੇ ਝਗੜੇ ਹਨ ਅਤੇ ਦੇਸ਼ ਦੇ ਹੋਰ ਸੂਬਿਆਂ ਦੇ ਲੋਕਾਂ ਲਈ ਇਹ ਜਾਣਕਾਰੀ ਹੈਰਾਨ ਕਰਨ ਵਾਲੀ ਹੋ ਸਕਦੀ ਹੈ ਕਿ ਇਨ੍ਹਾਂ ਸੂਬਿਆਂ ਦੀਆਂ ਹੱਦਾਂ ’ਤੇ ਦੋਹਾਂ ਸੂਬਿਆਂ ਦੀਆਂ ਪੁਲੀਸ ਫੋਰਸਾਂ ਦੀਆਂ ਟੁਕੜੀਆਂ ਤਾਇਨਾਤ ਰਹਿੰਦੀਆਂ ਹਨ ਜਿਨ੍ਹਾਂ ਨੂੰ ਬਾਰਡਰ ਆਊਟਪੋਸਟਾਂ ਕਿਹਾ ਜਾਂਦਾ ਹੈ। ਸੂਬਿਆਂ ਦੀਆਂ ਹੱਦਾਂ ’ਤੇ ਰਹਿੰਦੇ ਲੋਕਾਂ ਵਿਚਕਾਰ ਕੁੜੱਤਣ ਕਈ ਵਾਰ ਵਧ ਜਾਂਦੀ ਅਤੇ ਹਿੰਸਕ ਰੂਪ ਲੈ ਲੈਂਦੀ ਹੈ। 1985 ਵਿਚ ਨਾਗਾਲੈਂਡ ਪੁਲੀਸ ਅਤੇ ਅਸਾਮ ਪੁਲੀਸ ਵਿਚਕਾਰ ਮੇਰਾਪਾਨੀ ਨਾਂ ਦੇ ਸਥਾਨ ’ਤੇ ਅਜਿਹਾ ਹਥਿਆਰਬੰਦ ਟਕਰਾਉ ਹੋਇਆ ਸੀ। ਅਕਤੂਬਰ-2020 ਵਿਚ ਦੋਹਾਂ ਸੂਬਿਆਂ ਦੇ ਲੋਕਾਂ ਵਿਚ ਝੜਪਾਂ ਹੋਈਆਂ ਜਿਸ ਵਿਚ ਕਈ ਲੋਕ ਜ਼ਖ਼ਮੀ ਹੋਏ। ਸੋਮਵਾਰ ਲੈਲਾਪੁਰ (Lailapur) ਨਾਂ ਦੇ ਸਥਾਨ ’ਤੇ ਪਹਿਲਾਂ ਸਥਾਨਕ ਲੋਕਾਂ ਵਿਚ ਝੜਪ ਹੋਈ ਅਤੇ ਬਾਅਦ ਵਿਚ ਦੋਹਾਂ ਸੂਬਿਆਂ ਦੀ ਪੁਲੀਸ ਵਿਚਕਾਰ ਟਕਰਾਉ ਹੋਇਆ। ਦੋਹਾਂ ਸੂਬਿਆਂ ਅਤੇ ਕੇਂਦਰ ਸਰਕਾਰ ਨੂੰ ਵਧ ਰਹੇ ਤਣਾਉ ਬਾਰੇ ਪਤਾ ਸੀ ਅਤੇ ਇੱਥੇ ਸੀਆਰਪੀਐੱਫ਼ ਵੀ ਤਾਇਨਾਤ ਕੀਤੀ ਗਈ ਸੀ। ਜਦ ਸਥਾਨਕ ਪੱਧਰ ’ਤੇ ਤਣਾਉ ਵਧ ਰਿਹਾ ਸੀ ਤਾਂ ਦੋਹਾਂ ਸੂਬਿਆਂ ਦੇ ਮੁੱਖ ਮੰਤਰੀਆਂ ਅਤੇ ਸਥਾਨਕ ਅਧਿਕਾਰੀਆਂ ਨੂੰ ਇਸ ਪ੍ਰਤੀ ਜ਼ਿਆਦਾ ਸੰਵੇਦਨਸ਼ੀਲ ਹੋਣਾ ਚਾਹੀਦਾ ਸੀ। ਆਮ ਤੌਰ ’ਤੇ ਅਜਿਹੇ ਝਗੜੇ ਗੁਆਂਢੀ ਜ਼ਿਲ੍ਹਿਆਂ ਦੇ ਡਿਪਟੀ ਕਮਿਸ਼ਨਰਾਂ ਅਤੇ ਪੁਲੀਸ ਅਧਿਕਾਰੀਆਂ ਦੀਆਂ ਕਮੇਟੀਆਂ ਬਣਾ ਕੇ ਨਿਬੇੜ ਲਏ ਜਾਂਦੇ ਹਨ। ਅਸਾਮ ਇਕ ਵੱਡਾ ਸੂਬਾ ਹੈ ਅਤੇ ਉਸ ਨੂੰ ਛੋਟੇ ਗੁਆਂਢੀ ਸੂਬਿਆਂ ਦੇ ਲੋਕਾਂ ਦੀਆਂ ਭਾਵਨਾਵਾਂ ਪ੍ਰਤੀ ਜ਼ਿਆਦਾ ਸੰਵੇਦਨਸ਼ੀਲ ਹੋਣਾ ਚਾਹੀਦਾ ਹੈ। ਇਹ ਵੀ ਦੱਸਿਆ ਜਾ ਰਿਹਾ ਹੈ ਕਿ ਕੇਂਦਰ ਸਰਕਾਰ ਹੱਦਾਂ ਬਾਰੇ ਝਗੜੇ ਦੇਸ਼ ਦੀ ਆਜ਼ਾਦੀ ਦੀ 75ਵੀਂ ਵਰ੍ਹੇਗੰਢ ਤੋਂ ਪਹਿਲਾਂ ਹੱਲ ਕਰਨਾ ਚਾਹੁੰਦੀ ਹੈ। ਅਜਿਹੇ ਹੱਲ ਤਲਾਸ਼ ਕਰਨ ਵਿਚ ਜਲਦੀ ਕਰਨਾ ਖ਼ਤਰਨਾਕ ਹੋ ਸਕਦਾ ਹੈ। ਇਤਿਹਾਸ ਦੇ ਦਿੱਤੇ ਜ਼ਖ਼ਮ ਬਹੁਤ ਡੂੰਘੇ ਹੁੰਦੇ ਹਨ। ਇਨ੍ਹਾਂ ਝਗੜਿਆਂ ਨੂੰ ਬਹੁਤ ਧੀਰਜ ਨਾਲ ਨਿਪਟਾਇਆ ਜਾਣਾ ਚਾਹੀਦਾ ਹੈ।

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਦਰਿਆ ਅਗਨ ਦਾ ਤਰਨਾ ਹੈ

ਦਰਿਆ ਅਗਨ ਦਾ ਤਰਨਾ ਹੈ

ਬਰਦੌਲੀ ਦੇ ਕਿਸਾਨ ਅੰਦੋਲਨ ਦੀ ਵਿਰਾਸਤ

ਬਰਦੌਲੀ ਦੇ ਕਿਸਾਨ ਅੰਦੋਲਨ ਦੀ ਵਿਰਾਸਤ

ਇਹ ਸਾਡੀ ਫ਼ਿਤਰਤ ਨਹੀਂ !

ਇਹ ਸਾਡੀ ਫ਼ਿਤਰਤ ਨਹੀਂ !

ਕਿਸਾਨਾਂ ਦਾ ਦਰਦ ਅਤੇ ਸੁਪਰੀਮ ਕੋਰਟ

ਕਿਸਾਨਾਂ ਦਾ ਦਰਦ ਅਤੇ ਸੁਪਰੀਮ ਕੋਰਟ

ਲਖੀਮਪੁਰ ਮਾਮਲਾ ਅਤੇ ਸਰਕਾਰ

ਲਖੀਮਪੁਰ ਮਾਮਲਾ ਅਤੇ ਸਰਕਾਰ

ਕਿਸ ਹੀ ਜੋਰੁ ਅਹੰਕਾਰ ਬੋਲਣ ਕਾ॥

ਕਿਸ ਹੀ ਜੋਰੁ ਅਹੰਕਾਰ ਬੋਲਣ ਕਾ॥

ਮੁੱਖ ਖ਼ਬਰਾਂ

ਬੀਐੱਸਐੱਫ ਦਾ ਅਧਿਕਾਰ ਖੇਤਰ ਵਧਾਉਣ ਖ਼ਿਲਾਫ਼ ਨਿੱਤਰੇ ਪੰਜਾਬ ਦੇ ਸਿਆਸੀ ਦਲ

ਬੀਐੱਸਐੱਫ ਦਾ ਅਧਿਕਾਰ ਖੇਤਰ ਵਧਾਉਣ ਖ਼ਿਲਾਫ਼ ਨਿੱਤਰੇ ਪੰਜਾਬ ਦੇ ਸਿਆਸੀ ਦਲ

ਚੰਨੀ ਵੱਲੋਂ ਸੱਦੀ ਗਈ ਸਰਬ ਪਾਰਟੀ ਮੀਟਿੰਗ ਵਿੱਚ ਭਾਜਪਾ ਸ਼ਾਮਲ ਨਾ ਹੋਈ; ...

ਜੰਮੂ-ਕਸ਼ਮੀਰ ਦੇ ਵਿਕਾਸ ਲਈ ਨੌਜਵਾਨਾਂ ਨੂੰ ਲਿਆ ਜਾਵੇਗਾ ਭਰੋਸੇ ਵਿੱਚ: ਅਮਿਤ ਸ਼ਾਹ

ਜੰਮੂ-ਕਸ਼ਮੀਰ ਦੇ ਵਿਕਾਸ ਲਈ ਨੌਜਵਾਨਾਂ ਨੂੰ ਲਿਆ ਜਾਵੇਗਾ ਭਰੋਸੇ ਵਿੱਚ: ਅਮਿਤ ਸ਼ਾਹ

ਫਾਰੂਕ ਅਬਦੁੱਲ੍ਹਾ ਵੱਲੋਂ ਪਾਕਿਸਤਾਨ ਨਾਲ ਗੱਲਬਾਤ ਕਰਨ ਦੇ ਦਿੱਤੇ ਗਏ ਸੁ...

ਨਰਮਾ ਪੱਟੀ ਦੇ ਕਿਸਾਨਾਂ ਨੇ ਬਠਿੰਡਾ ਦਾ ਮਿੰਨੀ ਸਕੱਤਰੇਤ ਘੇਰਿਆ

ਨਰਮਾ ਪੱਟੀ ਦੇ ਕਿਸਾਨਾਂ ਨੇ ਬਠਿੰਡਾ ਦਾ ਮਿੰਨੀ ਸਕੱਤਰੇਤ ਘੇਰਿਆ

ਗੁਲਾਬੀ ਸੁੰਡੀ ਨਾਲ ਨੁਕਸਾਨੇ ਨਰਮੇ ਦਾ ਮੁਆਵਜ਼ਾ ਮੰਗਿਆ

ਵੈੱਬ ਸੀਰੀਜ਼ ‘ਆਸ਼ਰਮ’ ਦੇ ਨਿਰਦੇਸ਼ਕ ਪ੍ਰਕਾਸ਼ ਝਾਅ ਉੱਤੇ ਸਿਆਹੀ ਸੁੱਟੀ

ਵੈੱਬ ਸੀਰੀਜ਼ ‘ਆਸ਼ਰਮ’ ਦੇ ਨਿਰਦੇਸ਼ਕ ਪ੍ਰਕਾਸ਼ ਝਾਅ ਉੱਤੇ ਸਿਆਹੀ ਸੁੱਟੀ

ਬਜਰੰਗ ਦਲ ਦੇ ਕਾਰਕੁਨਾਂ ਨੇ ਸੈੱਟ ’ਤੇ ਪਹੁੰਚ ਕੇ ਭੰਨਤੋੜ ਕੀਤੀ

ਸ਼ਹਿਰ

View All