ਬੰਗਾਲ ਲਈ ਚੋਣ ਰਣਨੀਤੀ : The Tribune India

ਬੰਗਾਲ ਲਈ ਚੋਣ ਰਣਨੀਤੀ

ਬੰਗਾਲ ਲਈ ਚੋਣ ਰਣਨੀਤੀ

ਬਿਹਾਰ ਦੀਆਂ ਚੋਣਾਂ ਵਿਚ ਮਹਾਂਗੱਠਬੰਧਨ ਜਿਸ ਵਿਚ ਰਾਸ਼ਟਰੀ ਜਨਤਾ ਦਲ, ਕਾਂਗਰਸ ਅਤੇ ਕਮਿਊਨਿਸਟ ਪਾਰਟੀਆਂ ਸ਼ਾਮਿਲ ਸਨ/ਹਨ, ਦੀ ਹਾਰ ਨੂੰ ਮੁੱਖ ਤੌਰ ’ਤੇ ਕਾਂਗਰਸ ਦੀ ਰਣਨੀਤੀ ਦੀ ਅਸਫ਼ਲਤਾ ਵਜੋਂ ਦੇਖਿਆ ਜਾ ਰਿਹਾ ਹੈ। ਕੁਝ ਰਾਜਸੀ ਮਾਹਿਰ ਇਨ੍ਹਾਂ ਚੋਣਾਂ ਵਿਚ ਕਮਿਊਨਿਸਟ ਪਾਰਟੀ ਆਫ਼ ਇੰਡੀਆ (ਮਾਰਕਸਿਸਟ-ਲੈਨਿਨਿਸਟ)-ਲਿਬਰੇਸ਼ਨ ਵੱਲੋਂ ਲੜੀਆਂ 19 ਸੀਟਾਂ ’ਚੋਂ 12 ’ਚ ਸਫ਼ਲਤਾ ਨੂੰ ਵਿਸ਼ੇਸ਼ ਮਹੱਤਵ ਦੇ ਰਹੇ ਹਨ। ਇਹ ਕਿਹਾ ਜਾ ਸਕਦਾ ਹੈ ਕਿ 243 ਮੈਂਬਰਾਂ ਵਾਲੀ ਵਿਧਾਨ ਸਭਾ ਵਿਚ 16 ਕਮਿਊਨਿਸਟ ਐੱਮਐੱਲਏ (12 ਲਿਬਰੇਸ਼ਨ, 2 ਸੀਪੀਆਈ, 2 ਸੀਪੀਐੱਮ) ਹੋਣਾ ਕੋਈ ਖ਼ਾਸ ਗੱਲ ਨਹੀਂ ਪਰ ਇਸ ਦਲੀਲ ਕਿ ਮੌਜੂਦਾ ਦੌਰ ਵਿਚ ਕਿਸੇ ਵੀ ਵਿਧਾਨ ਸਭਾ ਵਿਚ 16 ਖੱਬੇ-ਪੱਖੀ ਨੁਮਾਇੰਦੇ, ਮਜ਼ਦੂਰਾਂ, ਕਿਸਾਨਾਂ ਅਤੇ ਲਿਤਾੜੇ ਜਾ ਰਹੇ ਲੋਕਾਂ ਦੀ ਆਵਾਜ਼ ਵਿਧਾਨ ਸਭਾ ਤਕ ਪਹੁੰਚਾਉਣ ਵਿਚ ਵੱਡੀ ਭੂਮਿਕਾ ਅਦਾ ਕਰ ਸਕਦੇ ਹਨ, ਤੋਂ ਇਨਕਾਰੀ ਨਹੀਂ ਹੋਇਆ ਜਾ ਸਕਦਾ। ਲਿਬਰੇਸ਼ਨ ਦੀ ਇਸ ਸਫ਼ਲਤਾ ਤੋਂ ਬਾਅਦ ਪਾਰਟੀ ਦੇ ਜਨਰਲ ਸਕੱਤਰ ਦੀਪਾਂਕਰ ਭੱਟਾਚਾਰੀਆ ਦਾ ਇਹ ਬਿਆਨ ਕਿ ਪੱਛਮੀ ਬੰਗਾਲ ਵਿਚ ਸਭ ਪਾਰਟੀਆਂ, ਜਿਨ੍ਹਾਂ ਵਿਚ ਤ੍ਰਿਣਾਮੂਲ ਕਾਂਗਰਸ ਵੀ ਸ਼ਾਮਿਲ ਹੈ, ਨੂੰ ਭਾਜਪਾ ਵਿਰੁੱਧ ਇਕਜੁੱਟ ਹੋਣਾ ਚਾਹੀਦਾ ਹੈ, ਖ਼ਾਸ ਮਹੱਤਵ ਰੱਖਦਾ ਹੈ। ਦੀਪਾਂਕਰ ਭੱਟਾਚਾਰੀਆ ਨੇ ਕਿਹਾ ਹੈ ਕਿ ਦੇਸ਼ ਦੀਆਂ ਜਮਹੂਰੀ ਅਤੇ ਧਰਮ-ਨਿਰਪੱਖ ਸ਼ਕਤੀਆਂ ਸਾਹਮਣੇ ਸਭ ਤੋਂ ਵੱਡੀ ਚੁਣੌਤੀ ਭਾਜਪਾ ਦੀ ਚੜ੍ਹਤ ਨੂੰ ਰੋਕਣਾ ਹੈ। ਸੀਪੀਐੱਮ ਦੀ ਪੱਛਮੀ ਬੰਗਾਲ ਵਿਚ ਟੀਐੱਮਸੀ ਨੂੰ ਹਰਾਉਣ ਨੂੰ ਪਹਿਲ ਦੇਣ ਵਾਲੀ ਸਿਆਸੀ ਨੀਤੀ ਬਾਰੇ ਟਿੱਪਣੀ ਕਰਦਿਆਂ ਭੱਟਾਚਾਰੀਆ ਨੇ ਇਸ (ਨੀਤੀ) ਨੂੰ ਗ਼ੈਰ-ਅਮਲੀ ਅਤੇ ਗ਼ੈਰ-ਵਿਹਾਰਕ ਦੱਸਿਆ।

ਜਮਹੂਰੀ ਤਾਕਤਾਂ ਨੂੰ ਦੀਪਾਂਕਰ ਭੱਟਾਚਾਰੀਆ ਦੀ ਦਲੀਲ ਬਾਰੇ ਸੰਜੀਦਗੀ ਤੇ ਗੰਭੀਰਤਾ ਨਾਲ ਸੋਚਣ ਦੀ ਜ਼ਰੂਰਤ ਹੈ। ਇਸ ਤੋਂ ਪਹਿਲਾਂ ਸੀਪੀਆਈ ਵਿਚ ਐਸਏ ਡਾਂਗੇ ਅਤੇ ਸੀਪੀਐੱਮ ਵਿਚ ਹਰਕਿਸ਼ਨ ਸਿੰਘ ਸੁਰਜੀਤ ਜਿਹੇ ਆਗੂਆਂ ਨੇ ਜਨਸੰਘ-ਭਾਜਪਾ ਤੋਂ ਪੈਦਾ ਹੋਣ ਵਾਲੇ ਖ਼ਤਰੇ ਬਾਰੇ ਗੱਲ ਕੀਤੀ ਸੀ ਪਰ ਉਨ੍ਹਾਂ ਨੂੰ ਆਪਣੀਆਂ ਪਾਰਟੀਆਂ ’ਚੋਂ ਹੀ ਵਿਰੋਧ ਦਾ ਸਾਹਮਣਾ ਕਰਨਾ ਪਿਆ। ਦੀਪਾਂਕਰ ਭੱਟਾਚਾਰੀਆ ਨੇ ਕਿਹਾ ਹੈ, ‘‘ਪੱਛਮੀ ਬੰਗਾਲ ਵਿਚ ਭਾਜਪਾ ਦੀ ਸਰਕਾਰ ਖੱਬੇ-ਪੱਖੀਆਂ ਅਤੇ ਸਮੁੱਚੇ ਜਮਹੂਰੀ ਮੁਹਾਜ਼ ਲਈ ਵੱਡਾ ਖ਼ਤਰਾ ਹੋਵੇਗੀ।’’ ਦੀਪਾਂਕਰ ਨੇ ਸੀਪੀਐੱਮ ਦੀ ਅਲੋਚਨਾ ਕੀਤੀ ਕਿ ਉਹ ਪੱਛਮੀ ਬੰਗਾਲ ਵਿਚ ਭਾਜਪਾ ਦੀ ਚੜ੍ਹਤ ਨੂੰ ਰੋਕ ਨਹੀਂ ਸਕੀ। ਉਸ ਨੇ ਕਾਂਗਰਸ ਦੀ ਦਾਬੂ ਸੁਰ ’ਤੇ ਵੀ ਇਤਰਾਜ਼ ਜਿਤਾਇਆ ਕਿਉਂਕਿ ਇਸ ਕਾਰਨ ਪੱਛਮੀ ਬੰਗਾਲ ਵਿਚ ਮਹਾਂਗੱਠਬੰਧਨ (ਬਿਹਾਰ ਦੇ) ਵਰਗਾ ਗੱਠਜੋੜ ਬਣਾਉਣ ਵਿਚ ਦਿੱਕਤਾਂ ਆ ਸਕਦੀਆਂ ਹਨ। ਉਸ ਨੇ ਆਸ ਪ੍ਰਗਟਾਈ ਕਿ ਕਾਂਗਰਸ ਬਿਹਾਰ ਦੀਆਂ ਚੋਣਾਂ ਦੇ ਨਤੀਜਿਆਂ, ਜਿਨ੍ਹਾਂ ਵਿਚ ਉਸ ਨੇ 70 ਸੀਟਾਂ ’ਚੋਂ ਸਿਰਫ਼ 19 ਜਿੱਤੀਆਂ, ਤੋਂ ਵੀ ਸਬਕ ਸਿੱਖੇਗੀ।

ਇਤਿਹਾਸ ਦਾ ਅਮਲ ਬਹੁਤ ਬੇਕਿਰਕੀ ਅਤੇ ਕਠੋਰਤਾ ਵਾਲਾ ਹੁੰਦਾ ਹੈ। ਦੀਪਾਂਕਰ ਭੱਟਾਚਾਰੀਆ ਦਾ ਬਿਆਨ ਦਰਸਾਉਂਦਾ ਹੈ ਕਿ 1964 ਵਿਚ ਕਮਿਊਨਿਸਟ ਪਾਰਟੀ ਦੇ ਦੋਫ਼ਾੜ ਦੇ 56 ਸਾਲ ਬਾਅਦ ਖੱਬੇ-ਪੱਖੀ ਪਾਰਟੀਆਂ ਨੂੰ ਆਪਣੀ ਸੋਚ ਦੀ ਦਿਸ਼ਾ ਬਦਲਣੀ ਪੈ ਰਹੀ ਹੈ। ਦੀਪਾਂਕਰ ਭੱਟਾਚਾਰੀਆ ਅਨੁਸਾਰ ਇਹ ਸਮਾਂ ਭਾਰਤ ਦੀ ਜਮਹੂਰੀਅਤ ਦੇ ਇਤਿਹਾਸ ਵਿਚ ਸਭ ਤੋਂ ਹਨੇਰਾ ਸਮਾਂ ਹੈ ਅਤੇ ਜਮਹੂਰੀਅਤ ਨੂੰ ਇੰਨੇ ਵੱਡੇ ਖ਼ਤਰੇ ਦਾ ਪਹਿਲਾਂ ਕਦੇ ਵੀ ਸਾਹਮਣਾ ਨਹੀਂ ਕਰਨਾ ਪਿਆ। ਕਿਸੇ ਵੀ ਤਰ੍ਹਾਂ ਦੀ ਸਿਆਸਤ ਨੂੰ ਆਪਣੇ ਸਾਹਮਣੇ ਉਹ ਟੀਚੇ ਰੱਖਣੇ ਚਾਹੀਦੇ ਹਨ ਜਿਹੜੇ ਉਸ ਸਿਆਸਤ ’ਤੇ ਅਮਲ ਕਰ ਰਹੀਆਂ ਪਾਰਟੀਆਂ ਪ੍ਰਾਪਤ ਕਰ ਸਕਦੀਆਂ ਹੋਣ। ਮੌਜੂਦਾ ਹਾਲਾਤ ਵਿਚ ਖੱਬੇ-ਪੱਖੀ ਤੇ ਜਮਹੂਰੀ ਸ਼ਕਤੀਆਂ ਦਾ ਮੁੱਖ ਨਿਸ਼ਾਨਾ ਦੇਸ਼ ਵਿਚਲੀਆਂ ਕੱਟੜਪੰਥੀ ਤਾਕਤਾਂ ਨੂੰ ਹਰਾਉਣਾ ਹੀ ਹੋਣਾ ਚਾਹੀਦਾ ਹੈ। ਇਨ੍ਹਾਂ ਪਾਰਟੀਆਂ ਨੂੰ ਵਿਚਾਰਧਾਰਾਵਾਂ ਦੇ ਵਖਰੇਵਿਆਂ ਨੂੰ ਇਕ ਪਾਸ ਰੱਖਦਿਆਂ ਵਿਸ਼ਾਲ ਜਮਹੂਰੀ ਅਤੇ ਦੇਸ਼ਭਗਤ ਮਹਾਂਗੱਠਬੰਧਨ ਬਣਾਉਣ ਦੀ ਜ਼ਰੂਰਤ ਹੈ। ਪਾਰਟੀਆਂ ਦੀ ਸਿਆਸਤ ਇਸ ਮੁੱਖ ਟੀਚੇ ਨੂੰ ਪ੍ਰਾਪਤ ਕਰਨ ਵੱਲ ਹੀ ਸੇਧਿਤ ਹੋਣੀ ਚਾਹੀਦੀ ਹੈ। ਕਿਸੇ ਵੀ ਪਾਰਟੀ ਦੀ ਸਿਰਫ਼ ਆਪਣੀ ਹੀ ਪਾਰਟੀ ਦੀ ਸੋਚ ਨੂੰ ਸਹੀ ਤੇ ਪਵਿੱਤਰ ਸਮਝਣ ਦੀ ਪ੍ਰਵਿਰਤੀ ਜਮਹੂਰੀ ਮੁਹਾਜ਼ ਬਣਨ ਦੇ ਵਿਚ ਅੜਿੱਕਾ ਸਾਬਤ ਹੋ ਸਕਦੀ ਹੈ। ਇਹ ਜਮਹੂਰੀ ਅਤੇ ਧਰਮਨਿਰਪੱਖ ਸ਼ਕਤੀਆਂ ਦੇ ਇਮਤਿਹਾਨ ਦਾ ਵੇਲਾ ਹੈ। ਇਸ ਲੜਾਈ ਵਿਚ ਉਨ੍ਹਾਂ ਦੇ ਸਾਥੀ ਜ਼ਮੀਨੀ ਪੱਧਰ ਦੇ ਲੋਕ-ਸੰਘਰਸ਼ ਅਤੇ ਇਨ੍ਹਾਂ ਸੰਘਰਸ਼ਾਂ ਦੌਰਾਨ ਉਨ੍ਹਾਂ ਦੀ ਏਕਤਾ ਹੀ ਹੋ ਸਕਦੀ ਹੈ।

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਮੁੱਖ ਖ਼ਬਰਾਂ

ਪੰਜਾਬ ਦੇ ਰਾਜਪਾਲ ਤੇ ਮੁੱਖ ਮੰਤਰੀ ਵਿਚਾਲੇ ਸ਼ਬਦੀ ਜੰਗ ਭਖੀ

ਪੰਜਾਬ ਦੇ ਰਾਜਪਾਲ ਤੇ ਮੁੱਖ ਮੰਤਰੀ ਵਿਚਾਲੇ ਸ਼ਬਦੀ ਜੰਗ ਭਖੀ

ਰਾਜਪਾਲ ਬਨਵਾਰੀ ਲਾਲ ਪੁਰੋਹਿਤ ਨੇ ਭਗਵੰਤ ਮਾਨ ਨੂੰ ਸੰਵਿਧਾਨ ਦੀਆਂ ਧਾਰਾ...

ਪੰਜਾਬ ਦੇ ਰਾਜਪਾਲ ਪੁਰੋਹਿਤ ਸੂਬੇ ਵਿੱਚ ‘ਅਪਰੇਸ਼ਨ ਲੋਟਸ’ ਨੂੰ ਲਾਗੂ ਕਰਨ ਲਈ ਭਾਜਪਾ ਦੇ ਇਸ਼ਾਰੇ ’ਤੇ ਕੰਮ ਕਰ ਰਹੇ: ‘ਆਪ’

ਪੰਜਾਬ ਦੇ ਰਾਜਪਾਲ ਪੁਰੋਹਿਤ ਸੂਬੇ ਵਿੱਚ ‘ਅਪਰੇਸ਼ਨ ਲੋਟਸ’ ਨੂੰ ਲਾਗੂ ਕਰਨ ਲਈ ਭਾਜਪਾ ਦੇ ਇਸ਼ਾਰੇ ’ਤੇ ਕੰਮ ਕਰ ਰਹੇ: ‘ਆਪ’

ਕੈਬਨਿਟ ਮੰਤਰੀ ਅਮਨ ਅਰੋੜਾ ਨੇ ‘ਆਪ’ ਸਰਕਾਰ ਵਿਰੁੱਧ ਸਾਜ਼ਿਸ਼ ਰਚਣ ਦੇ ਦ...

ਖਰਾਬ ਮੌਸਮ ਕਾਰਨ ਪ੍ਰਧਾਨ ਮੰਤਰੀ ਦਾ ਮੰਡੀ ਦੌਰਾ ਰੱਦ

ਖਰਾਬ ਮੌਸਮ ਕਾਰਨ ਪ੍ਰਧਾਨ ਮੰਤਰੀ ਦਾ ਮੰਡੀ ਦੌਰਾ ਰੱਦ

ਭਾਜਪਾ ਯੂਥ ਵਰਕਰਾਂ ਨੂੰ ਵੀਡੀਓ ਕਾਨਫਰੰਸਿੰਗ ਜ਼ਰੀਏ ਕੀਤਾ ਸੰਬੋਧਨ

ਸ਼ਹਿਰ

View All