ਬ੍ਰਿਕਸ ਸਿਖਰ ਵਾਰਤਾ

ਬ੍ਰਿਕਸ ਸਿਖਰ ਵਾਰਤਾ

ਪੰਜ ਦੇਸ਼ਾਂ ਬਰਾਜ਼ੀਲ, ਰੂਸ, ਭਾਰਤ (ਇੰਡੀਆ), ਚੀਨ ਅਤੇ ਦੱਖਣੀ (ਸਾਊਥ) ਅਫਰੀਕਾ ਦੇ ਸੰਗਠਨ ਦਾ ਸੰਖੇਪ ਨਾਮ ਬ੍ਰਿਕਸ (BRICS) ਹੈ। ਇਹ ਸੰਗਠਨ 2006 ਵਿਚ ਬਣਿਆ ਅਤੇ ਪਹਿਲੀ ਸਿਖਰ ਵਾਰਤਾ 2009 ਵਿਚ ਹੋਈ। ਇਸ ਦਾ ਹੈੱਡਕੁਆਰਟਰ ਸ਼ੰਘਾਈ ਵਿਚ ਹੈ। ਵੀਰਵਾਰ ਸੰਗਠਨ ਦੀ 13ਵੀਂ ਸਿਖਰ ਵਾਰਤਾ

ਲਗਾਤਾਰ ਤੀਸਰੇ ਸਾਲ ਵਰਚੂਅਲ ਤਰੀਕੇ ਰਾਹੀਂ ਹੋਈ। ਇਸ ਨੂੰ ਸੰਬੋਧਨ ਕਰਦਿਆਂ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਮੈਂਬਰ ਮੁਲਕਾਂ ਨੂੰ ਆਲਮੀ ਅਰਥਚਾਰੇ ਦੇ ਸ਼ਾਸਨ ਬਾਰੇ ਇਕੋ ਜਿਹੀ ਪਹੁੰਚ ਅਪਣਾਉਣ ਲਈ ਕਿਹਾ। ਪ੍ਰਧਾਨ ਮੰਤਰੀ ਅਨੁਸਾਰ, ‘‘ਸਾਡਾ ਆਪਸੀ

ਸਹਿਯੋਗ ਕਰੋਨਾ ਕਾਲ ਦੇ ਬਾਅਦ ਦੇ ਆਲਮੀ ਅਰਥਚਾਰੇ ਨੂੰ ਪੈਰਾਂ ਸਿਰ ਕਰਨ ਵਿਚ ਅਹਿਮ ਯੋਗਦਾਨ ਪਾ ਸਕਦਾ ਹੈ।’’

ਇਹ ਗੱਲਾਂ ਵਿਚਾਰਨ ਵਾਲੀਆਂ ਹਨ ਪਰ ਇਨ੍ਹਾਂ ਤੋਂ ਜ਼ਿਆਦਾ ਵਿਚਾਰਨ ਵਾਲੀ ਗੱਲ 2019 (ਕਰੋਨਾ ਕਾਲ ਤੋਂ ਪਹਿਲਾਂ) ਅਤੇ 2022 (ਕਰੋਨਾ ਕਾਲ ਤੋਂ ਬਾਅਦ) ਦੀਆਂ ਸਥਿਤੀਆਂ ਵਿਚਲਾ ਅੰਤਰ ਹੈ। 2019 ਦੀ ਸਿਖਰ ਵਾਰਤਾ ਦੀ ਇਕ ਤਸਵੀਰ ਵਿਚ ਨਰਿੰਦਰ ਮੋਦੀ ਵਿਚਕਾਰ ਖੜ੍ਹੇ ਹਨ; ਇਕ ਪਾਸੇ ਰੂਸ ਦਾ ਰਾਸ਼ਟਰਪਤੀ ਵਲਾਦੀਮੀਰ ਪੂਤਿਨ ਹੈ, ਦੂਸਰੇ ਪਾਸੇ ਚੀਨ ਦਾ ਰਾਸ਼ਟਰਪਤੀ ਸ਼ੀ ਜੀ ਜਿਨਪਿੰਗ। ਅੱਜ ਹਾਲਾਤ ਬਦਲੇ ਹੋਏ ਹਨ। ਭਾਰਤ ਤੇ ਚੀਨ ਦੀਆਂ ਸਰਹੱਦਾਂ ’ਤੇ ਸਥਿਤੀ ਬੇਹੱਦ ਤਣਾਉਪੂਰਨ ਹੈ। ਰੂਸ ਯੂਕਰੇਨ ਨਾਲ ਜੰਗ ਵਿਚ

ਉਲਝਿਆ ਹੋਇਆ ਹੈ। ਮਾਹਿਰਾਂ ਦਾ ਕਹਿਣਾ ਹੈ ਕਿ ਬ੍ਰਿਕਸ ਸੰਗਠਨ ਵਿਸ਼ਵ ਅਰਥਚਾਰੇ ਵਿਚ ਉਹ ਭੂਮਿਕਾ ਨਹੀਂ ਨਿਭਾ ਸਕਿਆ ਜਿਸ ਦੀ ਇਸ ਤੋਂ ਆਸ ਸੀ। ਇਨ੍ਹਾਂ ਪੰਜ ਦੇਸ਼ਾਂ ਦਾ ਕੁਲ ਘਰੇਲੂ ਉਤਪਾਦਨ ਕੁਲ ਘਰੇਲੂ ਉਤਪਾਦਨ ਦਾ 24 ਫ਼ੀਸਦੀ ਹੈ। ਦੁਨੀਆ ਦੀ ਵਸੋਂ ਦਾ 41 ਫ਼ੀਸਦੀ ਹਿੱਸਾ ਇਨ੍ਹਾਂ ਦੇਸ਼ਾਂ ਵਿਚ ਰਹਿੰਦਾ ਹੈ ਪਰ ਇਨ੍ਹਾਂ ਦਾ ਦੁਨੀਆ ਦੇ ਵਪਾਰ ਵਿਚ ਹਿੱਸਾ ਸਿਰਫ਼ 16 ਫ਼ੀਸਦੀ ਹੈ।

ਕਈ ਮਾਹਿਰਾਂ ਅਨੁਸਾਰ ਇਸ ਸਿਖਰ ਵਾਰਤਾ ਰਾਹੀਂ ਰੂਸ ਨੇ ਇਹ ਦਰਸਾਇਆ ਹੈ ਕਿ ਰੂਸ-ਯੂਕਰੇਨ ਜੰਗ ਕਾਰਨ ਉਹ ਮਿੱਤਰਹੀਣ ਨਹੀਂ ਹੋ ਗਿਆ। ਜੰਗ ਤੋਂ ਬਾਅਦ ਰੂਸ ਦਾ ਚੀਨ ਅਤੇ ਭਾਰਤ ਨਾਲ ਵਪਾਰ ਵਧਿਆ ਹੈ। ਭਾਰਤ ਅਤੇ ਚੀਨ ਰੂਸ-ਯੂਕਰੇਨ ਜੰਗ ਬੰਦ ਕਰਵਾਉਣ ਵਿਚ ਵੀ ਅਹਿਮ ਭੂਮਿਕਾ ਨਿਭਾ ਸਕਦੇ ਹਨ। ਇਹ ਮੀਟਿੰਗ ਵਰਚੂਅਲ ਸੀ ਪਰ ਇਸ ਸਮੇਂ ਸੰਗਠਨ ਦੇ ਮੁਖੀ ਦੀ ਜ਼ਿੰਮੇਵਾਰੀ ਚੀਨ ਕੋਲ ਹੋਣ ਕਾਰਨ, ਮੇਜ਼ਬਾਨੀ ਚੀਨ ਨੇ ਕੀਤੀ। ਇਸ ਮੌਕੇ ਚੀਨ ਵਿਚ ਭਾਰਤ ਦੇ ਸਫ਼ੀਰ ਪ੍ਰਦੀਪ ਕੁਮਾਰ ਰਾਵਤ ਨੇ ਚੀਨ ਦੇ ਵਿਦੇਸ਼ ਮੰਤਰੀ ਵੈਂਗ ਯੀ ਨਾਲ ਮੁਲਾਕਾਤ ਕੀਤੀ। ਮੀਟਿੰਗ ਵਿਚ ਸਰਹੱਦ ’ਤੇ ਤਣਾਉ ਘਟਾਉਣ ਅਤੇ ਅਮਨ ਦੀ ਬਹਾਲੀ ’ਤੇ ਜ਼ੋਰ ਦਿੱਤਾ ਗਿਆ। ਸਫ਼ਾਰਤੀ ਹਲਕਿਆਂ ਤੋਂ ਮਿਲਦੇ ਸੰਕੇਤਾਂ ਅਨੁਸਾਰ ਤਣਾਉ ਘਟਣ ਦੀ ਉਮੀਦ ਹੈ ਕਿਉਂਕਿ ਦੋਵੇਂ ਦੇਸ਼ ਵਪਾਰਕ ਸਬੰਧ ਵਧਾਉਣਾ ਚਾਹੁੰਦੇ ਹਨ। ਕਈ ਕੂਟਨੀਤਕ ਅਤੇ ਆਰਥਿਕ ਮਾਹਿਰਾਂ ਅਨੁਸਾਰ ਬ੍ਰਿਕਸ ਸਿਖਰ ਵਾਰਤਾਵਾਂ ਦਾ ਮਹੱਤਵ ਕੁਝ ਜ਼ਿਆਦਾ ਨਹੀਂ ਹੈ; ਇਹ ਦੇਸ਼ ਆਲਮੀ ਅਰਥਚਾਰੇ ਨੂੰ ਨਾ ਤੇ ਕੋਈ ਦਿਸ਼ਾ ਦੇ ਸਕੇ ਹਨ ਅਤੇ ਨਾ ਹੀ ਸੰਗਠਨ ਨੇ ਸਹਿਮਤੀ ਵਾਲੀ ਪਹੁੰਚ ਬਣਾਉਣ ਵੱਲ ਕੋਈ ਕਦਮ ਪੁੱਟੇ ਹਨ। ਆਰਥਿਕ ਮਾਹਿਰਾਂ ਦਾ ਵਿਚਾਰ ਸੀ ਕਿ ਰੂਸ, ਚੀਨ ਅਤੇ ਭਾਰਤ ਭੂਗੋਲਿਕ ਪੱਖ ਤੋਂ ਇਕ ਦੂਸਰੇ ਦੇ ਨਜ਼ਦੀਕ ਹੋਣ ਕਾਰਨ ਆਪਸੀ ਵਪਾਰ ਵਿਚ ਵੱਡੇ ਵਾਧੇ ਕਰਕੇ ਆਲਮੀ ਅਰਥਚਾਰੇ ’ਤੇ ਨਿਰਣਾਇਕ ਪ੍ਰਭਾਵ ਪਾ ਸਕਦੇ ਹਨ ਪਰ ਅਮਲੀ ਰੂਪ ਵਿਚ ਇਸ ਤਰ੍ਹਾਂ ਨਹੀਂ ਹੋਇਆ। ਚੀਨ ਤੇ ਭਾਰਤ ਆਪਣੀਆਂ ਅੰਦਰੂਨੀ ਸਿਆਸੀ ਸਥਿਤੀਆਂ ਕਾਰਨ ਟਕਰਾਉ ਵਾਲੀ ਸਥਿਤੀ ਵਿਚ ਪਹੁੰਚ ਗਏ ਹਨ ਅਤੇ ਬ੍ਰਿਕਸ ਸੰਗਠਨ ਇਸ ਵਿਚ ਕੋਈ ਅਰਥ-ਭਰਪੂਰ ਭੂਮਿਕਾ ਨਹੀਂ ਨਿਭਾ ਸਕਿਆ। ਜਦ ਕੋਈ ਸੰਗਠਨ ਮੈਂਬਰ ਦੇਸ਼ਾਂ ਦੇ ਆਪਸੀ ਤਣਾਉ ਘਟਾਉਣ ’ਚ ਕੋਈ ਭੂਮਿਕਾ ਨਹੀਂ ਨਿਭਾਉਂਦਾ ਤਾਂ ਉਸ ਦੀ ਸਾਰਥਿਕਤਾ ’ਤੇ ਸਵਾਲੀਆ ਚਿੰਨ੍ਹ ਲੱਗਦਾ ਹੈ। ਬ੍ਰਿਕਸ ਦੇ ਦੇਸ਼ ਦੁਨੀਆ ਦੇ ਅਹਿਮ ਦੇਸ਼ ਹਨ; ਉਨ੍ਹਾਂ ਦਾ ਆਪਸੀ ਸਹਿਯੋਗ ਦੁਨੀਆ ਦੇ 40% ਤੋਂ ਜ਼ਿਆਦਾ ਲੋਕਾਂ ’ਤੇ ਸਕਾਰਾਤਮਕ ਅਸਰ ਪਾ ਸਕਦਾ ਹੈ। ਅੱਜ ਦੇ ਸੰਸਾਰ ਵਿਚ ਅਮਨ ਕਾਇਮ ਰੱਖਣਾ ਅਤੇ ਘੱਟ ਸਾਧਨਾਂ ਵਾਲੇ ਲੋਕਾਂ ਨੂੰ ਗ਼ਰੀਬੀ ’ਚੋਂ ਕੱਢਣਾ ਸਭ ਤੋਂ ਅਹਿਮ ਮੁੱਦੇ ਹਨ। ਬ੍ਰਿਕਸ ਸੰਗਠਨ ਦੇ ਦੇਸ਼ਾਂ ਦੇ ਆਗੂਆਂ ਨੂੰ ਆਪਣਾ ਧਿਆਨ ਆਰਥਿਕ ਸਹਿਯੋਗ ਵਧਾਉਣ ’ਤੇ ਕੇਂਦਰਿਤ ਕਰਨਾ ਚਾਹੀਦਾ ਹੈ।

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਅੰਗਰੇਜ਼ ਸਰਕਾਰ ਨੂੰ ਵੰਗਾਰ

ਅੰਗਰੇਜ਼ ਸਰਕਾਰ ਨੂੰ ਵੰਗਾਰ

ਭਗਤ ਪੂਰਨ ਸਿੰਘ ਦੀ ਸ਼ਖ਼ਸੀਅਤ ਉਸਾਰੀ ਵਿਚ ਮਾਤਾ ਮਹਿਤਾਬ ਕੌਰ ਦੀ ਭੂਮਿਕਾ

ਭਗਤ ਪੂਰਨ ਸਿੰਘ ਦੀ ਸ਼ਖ਼ਸੀਅਤ ਉਸਾਰੀ ਵਿਚ ਮਾਤਾ ਮਹਿਤਾਬ ਕੌਰ ਦੀ ਭੂਮਿਕਾ

ਮੇਰਾ ਮਿੱਤਰ ਸ਼ਹੀਦ ਊਧਮ ਸਿੰਘ

ਮੇਰਾ ਮਿੱਤਰ ਸ਼ਹੀਦ ਊਧਮ ਸਿੰਘ

ਸ਼ਹੀਦ ਊਧਮ ਸਿੰਘ: ਸ਼ਖ਼ਸੀਅਤ ਅਤੇ ਸੰਘਰਸ਼

ਸ਼ਹੀਦ ਊਧਮ ਸਿੰਘ: ਸ਼ਖ਼ਸੀਅਤ ਅਤੇ ਸੰਘਰਸ਼

ਦੁਆਬੇ ਤੋਂ ਮਾਲਵੇ ਤੱਕ

ਦੁਆਬੇ ਤੋਂ ਮਾਲਵੇ ਤੱਕ

ਔਰਤਾਂ ਦੇ ਅਧਿਕਾਰਾਂ ਦਾ ਮਸਲਾ

ਔਰਤਾਂ ਦੇ ਅਧਿਕਾਰਾਂ ਦਾ ਮਸਲਾ

ਸ੍ਰੀਲੰਕਾ ਵਿਚ ਨਵ-ਬਸਤੀਵਾਦ ਅਤੇ ਭਾਰਤ

ਸ੍ਰੀਲੰਕਾ ਵਿਚ ਨਵ-ਬਸਤੀਵਾਦ ਅਤੇ ਭਾਰਤ

ਮੁੱਖ ਖ਼ਬਰਾਂ

ਚੋਣ ਨਿਸ਼ਾਨ: ਊਧਵ ਧੜੇ ਨੇ ਦਸਤਾਵੇਜ਼ ਦਾਖ਼ਲ ਕਰਨ ਲਈ ਚੋਣ ਕਮਿਸ਼ਨ ਤੋਂ ਚਾਰ ਹਫ਼ਤੇ ਮੰਗੇ

ਚੋਣ ਨਿਸ਼ਾਨ: ਊਧਵ ਧੜੇ ਨੇ ਦਸਤਾਵੇਜ਼ ਦਾਖ਼ਲ ਕਰਨ ਲਈ ਚੋਣ ਕਮਿਸ਼ਨ ਤੋਂ ਚਾਰ ਹਫ਼ਤੇ ਮੰਗੇ

ਬਾਗ਼ੀ ਵਿਧਾਇਕਾਂ ਨੂੰ ਅਯੋਗ ਠਹਿਰਾਉਣ ਸਬੰਧੀ ਅਪੀਲ ਸੁਪਰੀਮ ਕੋਰਟ ’ਚ ਪੈ...

ਸੂਬਿਆਂ ਦੇ ਹੱਕਾਂ ਉੱਤੇ ਇੱਕ ਹੋਰ ਡਾਕਾ: ਭਗਵੰਤ ਮਾਨ

ਸੂਬਿਆਂ ਦੇ ਹੱਕਾਂ ਉੱਤੇ ਇੱਕ ਹੋਰ ਡਾਕਾ: ਭਗਵੰਤ ਮਾਨ

w ਹੱਕਾਂ ਦੀ ਰਾਖੀ ਲਈ ਸੰਸਦ ਤੋਂ ਸੜਕ ਤੱਕ ਲੜਾਈ ਲੜਾਂਗੇ

ਬਿਹਾਰ: ਜਨਤਾ ਦਲ (ਯੂ) ਤੇ ਭਾਜਪਾ ਦੇ ਸਬੰਧਾਂ ’ਚ ਤਰੇੜ

ਬਿਹਾਰ: ਜਨਤਾ ਦਲ (ਯੂ) ਤੇ ਭਾਜਪਾ ਦੇ ਸਬੰਧਾਂ ’ਚ ਤਰੇੜ

ਨਿਤੀਸ਼ ਨੇ ਪਾਰਟੀ ਵਿਧਾਇਕਾਂ ਅਤੇ ਸੰਸਦ ਮੈਂਬਰਾਂ ਦੀ ਅੱਜ ਮੀਟਿੰਗ ਸੱਦੀ

ਉੜੀਸਾ ਦੇ ਲੋਕ ‘ਅੱਛੇ ਦਿਨ’ ਮਹਿਸੂਸ ਕਰ ਰਹੇ ਨੇ: ਸ਼ਾਹ

ਉੜੀਸਾ ਦੇ ਲੋਕ ‘ਅੱਛੇ ਦਿਨ’ ਮਹਿਸੂਸ ਕਰ ਰਹੇ ਨੇ: ਸ਼ਾਹ

ਕੇਂਦਰੀ ਗ੍ਰਹਿ ਮੰਤਰੀ ਸ਼ਿਵ ਮੰਦਰ ’ਚ ਹੋਏ ਨਤਮਸਤਕ; ਨੇਤਾਜੀ ਸੁਭਾਸ਼ ਚੰਦਰ...

ਸ਼ਹਿਰ

View All