ਨਿੱਜੀ ਪੱਤਰ ਪ੍ਰੇਰਕ
ਜਲੰਧਰ, 21 ਫਰਵਰੀ
ਅੱਜ ਇੱਥੇ ਭੀੜ ਭੜੱਕੇ ਵਾਲੇ ਭਗਤ ਸਿੰਘ ਚੌਕ ਵਿਚ ਸਥਿਤ ਹਾਰਡਵੇਅਰ ਦੇ ਗੋਦਾਮ ਦੀ ਇੱਕ ਲਿਫਟ ਡਿੱਗਣ ਨਾਲ ਇੱਕ ਨੌਜਵਾਨ ਦੀ ਮੌਤ ਹੋ ਗਈ। ਮ੍ਰਿਤਕ ਦੀ ਪਛਾਣ ਰਾਜੂ ਵਾਸੀ ਰਾਜ ਨਗਰ ਵਜੋਂ ਹੋਈ। ਮ੍ਰਿਤਕ ਰਾਜੂ ਗੋਦਾਮ ਵਿੱਚ ਕੰਮ ਕਰਦਾ ਸੀ। ਲਿਫ਼ਟ ਟੁੱਟਣ ਕਾਰਲ ਦੋ ਮਜ਼ਦੂਰ ਜ਼ਖਮੀ ਹੋ ਗਏ ਤੇ ਬਾਅਦ ਵਿੱਚ ਰਾਜੂ ਨੇ ਹਸਪਤਾਲ ਜਾ ਕੇ ਦਮ ਤੋੜ ਦਿੱਤਾ। ਘਟਨਾ ਦੀ ਸੂਚਨਾ ਮਿਲਦਿਆਂ ਹੀ ਥਾਣਾ ਨੰਬਰ ਤਿੰਨ ਦੇ ਮੁਖੀ ਮੁਕੇਸ਼ ਕੁਮਾਰ ਪੁਲੀਸ ਪਾਰਟੀ ਸਮੇਤ ਮੌਕੇ ’ਤੇ ਪਹੁੰਚੇ ਤੇ ਜਾਂਚ ਸ਼ੁਰੂ ਕੀਤੀ।