ਪੱਤਰ ਪ੍ਰੇਰਕ
ਤਲਵਾੜਾ, 2 ਜੂਨ
ਨੀਮ ਪਹਾੜੀ ਕਸਬਾ ਕਮਾਹੀ ਦੇਵੀ ਦੇ 17 ਸਾਲਾ ਨੌਜਵਾਨ ਦੀ ਮੁਕੇਰੀਆਂ ਹਾਈਡਲ ਨਹਿਰ ’ਚ ਨਹਾਉਂਦਿਆਂ ਡੁੱਬਣ ਕਾਰਨ ਮੌਤ ਹੋ ਗਈ ਹੈ। ਮ੍ਰਿਤਕ ਦੀ ਪਛਾਣ ਰਜਤ ਚੌਧਰੀ ਪੁੱਤਰ ਸਵ ਰਾਕੇਸ਼ ਕੁਮਾਰ ਵਾਸੀ ਪਿੰਡ ਬਹਿਚੂਹੜ ਵਜੋਂ ਹੋਈ ਹੈ। ਉਹ ਆਪਣੇ 19 ਸਾਲਾ ਭਰਾ ਮੋਹਿਤ ਚੌਧਰੀ ਨਾਲ ਬਾਅਦ ਦੁਪਹਿਰ ਪਿੰਡ ਨਮੋਲੀ ਹਾਰ ਦੇ ਨੇੜੇ ਪੈਂਦੀ ਮੁਕੇਰੀਆਂ ਹਾਈਡਲ ਨਹਿਰ ’ਤੇ ਬਣੇ ਐਸਕੇਪ ਚੈਨਲ ’ਚ ਨਹਾਉਣ ਗਿਆ ਸੀ। ਇਸੇ ਦੌਰਾਨ ਉਸ ਦੀ ਨਹਿਰ ’ਚ ਡੁੱਬਣ ਕਾਰਨ ਮੌਤ ਹੋ ਗਈ। ਰਾਹਗੀਰਾਂ ਨੇ ਘਟਨਾ ਦੀ ਜਾਣਕਾਰੀ ਸਥਾਨਕ ਪੁਲੀਸ ਨੂੰ ਦਿੱਤੀ। ਤਲਵਾੜਾ ਪੁਲੀਸ ਨੇ ਲਾਸ਼ ਨੂੰ ਨਹਿਰ ਵਿੱਚੋਂ ਕਢਵਾ ਕੇ ਪੋਸਟਮਾਰਟਮ ਲਈ ਸਥਾਨਕ ਬੀਬੀਐੱਮਬੀ ਹਸਪਤਾਲ ਪਹੁੰਚਾਇਆ ਅਤੇ ਅਗਲੇਰੀ ਕਾਰਵਾਈ ਆਰੰਭ ਦਿੱਤੀ ਹੈ।