ਜੋਗਿੰਦਰ ਕੁੱਲੇਵਾਲ
ਗੜ੍ਹਸ਼ੰਕਰ, 25 ਅਗਸਤ
ਗੜ੍ਹਸ਼ੰਕਰ ਦੇ ਨਜ਼ਦੀਕੀ ਪਿੰਡ ਘਾਗੋਂ ਰੋੜਾਂਵਾਲੀ ਵਿੱਚ ਸਮੂਹ ਨਗਰ ਵਾਸੀਆਂ ਵਲੋਂ ਪਰਵਾਸੀ ਭਾਰਤੀਆਂ ਦੇ ਸਹਿਯੋਗ ਨਾਲ ਸਾਲਾਨਾ ਛਿੰਝ ਮੇਲਾ ਕਰਵਾਇਆ ਗਿਆ। ਇਸ ਮੌਕੇ ਕੁਸ਼ਤੀਆਂ ’ਚ ਫੋਰਡ ਟਰੈਕਟਰ ਦੇ ਇਨਾਮ ਵਾਲੀ ਝੰਡੀ ਦੀ ਕੁਸ਼ਤੀ ਪ੍ਰਿਤਪਾਲ ਫਗਵਾੜਾ ਨੇ ਸਿੰਕਦਰ ਸ਼ੇਖ ਮਹਾਰਾਸ਼ਟਰ ਨੂੰ ਚਿੱਤ ਕਰਕੇ ਜਿੱਤੀ। ਦੂਜੇ ਨੰਬਰ ਦੀ ਬੂਲੇਟ ਮੋਟਰਸਾਈਕਲ ਦੇ ਇਨਾਮ ਵਾਲੀ ਕੁਸ਼ਤੀ ’ਚ ਭੁਪਿੰਦਰ ਅਜਨਾਲਾ ਤੇ ਕੀਰਤੀ ਬਾੜ੍ਹੋਵਾਲ ਦਰਮਿਆਨ ਬਰਾਬਰ ਰਹੀ। ਤੀਜੇ ਨੰਬਰ ਦੀ ਸਪਲੈਂਡਰ ਮੋਟਰਸਾਈਕਲ ਦੇ ਇਨਾਮ ਵਾਲੀ ਕੁਸ਼ਤੀ ’ਚ ਕਮਲਜੀਤ ਡੂਮਛੇੜੀ ਨੇ ਸੋਨੂੰ ਕਾਂਗੜਾ ਨੂੰ ਹਰਾ ਕੇ ਪਹਿਲਾ ਸਥਾਨ ਪ੍ਰਾਪਤ ਕੀਤਾ। ਛਿੰਝ ਮੇਲੇ ਵਿਚ ਅਵਤਾਰ ਸਿੰਘ ਤਾਰੀ ਆਸਟ੍ਰੇਲੀਆ ਵਲੋਂ ਫੋਰਡ ਦਾ ਇਨਾਮ ਦਿੱਤਾ ਗਿਆ। ਦੂਜੇ ਨੰਬਰ ਦੀ ਕੁਸ਼ਤੀ ਦਾ ਬੂਲੇਟ ਮੋਟਰਸਾਈਕਲ ਪਿੰਡ ਵਾਸੀ ਦਾਨੀ ਸੱਜਣ ਵਾਲੋਂ ਗੁਪਤ ਤੌਰ ’ਤੇ ਦਿੱਤਾ ਗਿਆ। ਦਿਲਾਵਰ ਸਿੰਘ ਯੂਕੇ ਨੇ ਸਪਲੈਂਡਰ ਮੋਟਰਸਾਈਕਲ ਦਾ ਇਨਾਮ ਦਿੱਤਾ। ਛਿੰਝ ਮੇਲੇ ਦੌਰਾਨ ਬਘੇਲ ਸਿੰਘ ਲੱਲੀਆਂ ਪਹਿਲਵਾਨ ਨੇ ਰੈਫਰੀ ਦੀ ਭੂਮਿਕਾ ਨਿਭਾਈ। ਨੰਬਰਦਾਰ ਸੁਖਵਿੰਦਰ ਸਿੰਘ, ਨੰਬਰਦਾਰ ਬਲਵੀਰ ਸਿੰਘ, ਸੁਰਿੰਦਰ ਸਿੰਘ ਰੰਗੀ ਸਰਪੰਚ, ਹਰਭਜਨ ਸਿੰਘ ਅਟਵਾਲ ਸਾਬਕਾ ਸਰਪੰਚ, ਦਿਲਬਾਗ ਸਿੰਘ ਸੈਕਟਰੀ, ਨਰਿੰਦਰ ਘਾਗੋਂ, ਲੱਕੀ ਪੰਚ, ਇੰਦਰਜੀਤ ਰੰਗੀ, ਬਹਾਦਰ ਸਿੰਘ ਮੰਡੇਰ, ਦਿਆਲ ਸਿੰਘ, ਮਹਿੰਦਰ ਸਿੰਘ, ਕਾਲਾ ਅਟਵਾਲ, ਕਸ਼ਮੀਰ ਸਿੰਘ ਤੇ ਹੋਰ ਨਗਰ ਵਾਸੀ ਸ਼ਖ਼ਸੀਅਤਾਂ ਤੇ ਵੱਡੀ ਗਿਣਤੀ ’ਚ ਦਰਸ਼ਕ ਹਾਜ਼ਰ ਸਨ।