ਕਰੋਨਾ ਵਾਇਰਸ ਕਾਰਨ ਬੰਗਾ ਵਿੱਚ ਔਰਤ ਦੀ ਮੌਤ

ਕਰੋਨਾ ਵਾਇਰਸ ਕਾਰਨ ਬੰਗਾ ਵਿੱਚ ਔਰਤ ਦੀ ਮੌਤ

ਸਬ ਹੈਲਥ ਸੈਂਟਰ ਕਾਨਪੁਰ ਵਿੱਚ ਗਰਭਵਤੀ ਅੌਰਤਾਂ ਦੇ ਕਰੋਨਾ ਟੈਸਟ ਲੲੀ ਸੈਂਪਲ ਲੈਂਦੇ ਹੋਏ ਸਿਹਤ ਵਿਭਾਗ ਦੇ ਮੁਲਾਜ਼ਮ। -ਫੋਟੋ:ਧਵਨ

ਸੁਰਜੀਤ ਮਜਾਰੀ
ਬੰਗਾ,15 ਜੁਲਾਈ

ਪਿੰਡ ਗੁਣਾਚੌਰ ਵਾਸੀ ਕਰੋਨਾ ਪੀੜਤ ਸੱਤਿਆ ਦੇਵੀ (51) ਦੀ ਮੌਤ ਹੋ ਗਈ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਮ੍ਰਿਤਕ ਕੈਂਸਰ ਦੀ ਮਰੀਜ਼ ਸੀ ਤੇ ਉਸ ਦਾ ਲੁਧਿਆਣਾ ਦੇ ਓਸਵਾਲ ਹਸਪਤਾਲ ’ਚ ਇਲਾਜ ਚੱਲ ਰਿਹਾ ਸੀ। ਹੁਣ ਉਸ ਦੀ ਕਰੋਨਾ ਰਿਪੋਰਟ ਵੀ ਪਾਜ਼ੇਟਿਵ ਆਈ ਸੀ ਤੇ ਮੰਗਲਵਾਰ ਦੀ ਰਾਤ ਨੂੰ ਉਸ ਦੀ ਮੌਤ ਹੋ ਗਈ। ਦੱਸਣਯੋਗ ਹੈ ਕਿ ਇਹ ਬੰਗਾ ਹਲਕੇ ’ਚ ਕਰੋਨਾ ਨਾਲ ਦੂਜੀ ਮੌਤ ਹੈ।

ਪਠਾਨਕੋਟ (ਐੱਨਪੀ ਧਵਨ): ਜ਼ਿਲ੍ਹੇ ਵਿੱਚ 6 ਕਰੋਨਾ ਪਾਜ਼ੇਟਿਵ ਦੇ ਨਵੇਂ ਕੇਸ ਆ ਜਾਣ ਨਾਲ ਐਕਟਿਵ ਕੇਸਾਂ ਦੀ ਸੰਖਿਆ 33 ਹੋ ਗਈ ਹੈ। ਇਨ੍ਹਾਂ ਵਿੱਚ 5 ਪਠਾਨਕੋਟ ਸ਼ਹਿਰ ਦੇ ਅਤੇ ਇੱਕ ਪਰਮਾਨੰਦ ਪਿੰਡ ਦਾ ਵਾਸੀ ਸ਼ਾਮਲ ਹੈ। ਇਸ ਦੇ ਨਾਲ ਹੀ ਜ਼ਿਲ੍ਹੇ ਵਿੱਚ 6 ਲੋਕਾਂ ਨੇ ਕਰੋਨਾ ਨੂੰ ਮਾਤ ਦੇ ਦਿੱਤੀ।ਇਨ੍ਹਾਂ ਨੂੰ ਆਈਸੋਲੇਸ਼ਨ ਵਾਰਡ ਤੋਂ ਡਿਸਚਾਰਜ ਕਰਕੇ ਘਰਾਂ ਨੂੰ ਭੇਜ ਦਿੱਤਾ ਗਿਆ ਹੈ।        ਅੱਜ ਜਿੰਨ੍ਹਾਂ 6 ਲੋਕਾਂ ਦੀ ਰਿਪੋਰਟ ਕਰੋਨਾ ਪਾਜ਼ੇਟਿਵ ਆਈ ਹੈ। ਉਨ੍ਹਾਂ ਦੇ ਬਾਰੇ ਵਿੱਚ ਜਾਣਕਾਰੀ ਦਿੰਦੇ ਹੋਏ ਐਸਐਮਓ ਡਾਕਟਰ ਭੁਪਿੰਦਰ ਸਿੰਘ ਨੇ ਦੱਸਿਆ ਕਿ ਬੀਤੇ ਦਿਨ ਸਥਾਨਕ ਫਰੈਂਡਸ ਕਲੌਨੀ ਵਿੱਚੋਂ ਜੋ ਨੌਜਵਾਨ ਕਰੋਨਾ ਪਾਜ਼ੇਟਿਵ ਆਇਆ ਸੀ। ਉਸ ਦੇ ਪਰਿਵਾਰਕ ਮੈਂਬਰਾਂ ਦੇ ਸੈਂਪਲ ਲੈ ਕੇ ਜਾਂਚ ਲਈ ਭੇਜੇ ਗਏ ਸਨ। ਜਿਸ ਵਿੱਚ ਉਸ ਦੀ 59 ਸਾਲਾ ਮਾਤਾ, 36 ਸਾਲਾ ਪਤਨੀ ਅਤੇ 12 ਸਾਲ ਦਾ ਬੇਟਾ ਪਾਜ਼ੇਟਿਵ ਆ ਗਿਆ ਹੈ ਜਦ ਕਿ ਨਵੇਂ 2 ਨਵੇਂ ਮਾਮਲੇ ਨਿਊ ਸ਼ਾਸਤਰੀ ਨਗਰ ਨਾਲ ਸਬੰਧਤ ਹਨ ਜਿਸ ਵਿੱਚ ਇੱਕ 35 ਸਾਲਾ ਵਿਅਕਤੀ ਅਤੇ ਉਸ ਦੀ 30 ਸਾਲਾ ਪਤਨੀ ਸ਼ਾਮਲ ਹੈ। ਇਸੇ ਤਰ੍ਹਾਂ ਨਜ਼ਦੀਕੀ ਪਿੰਡ ਪਰਮਾਨੰਦ ਦਾ ਵੀ ਇੱਕ 32 ਸਾਲਾ ਵਿਅਕਤੀ ਪਾਜ਼ੇਟਿਵ ਪਾਏ ਜਾਣ ਦੀ ਪੁਸ਼ਟੀ ਹੋਈ ਹੈ।      ਸਬ ਹੈਲਥ ਸੈਂਟਰ ਕਾਨਪੁਰ ਵਿੱਚ ਤਾਇਨਾਤ ਏਐਨਐਮ ਅੰਜੂ ਬਾਲਾ ਨੇ ਦੱਸਿਆ ਕਿ ਕੁੱਲ 25 ਗਰਭਵਤੀ ਔਰਤਾਂ ਦੀ ਕਰੋਨਾ ਦੀ ਸੈਂਪਲਿੰਗ ਲਈ ਗਈ। 

ਸ਼ਾਹਕੋਟ(ਗੁਰਮੀਤ ਖੋਸਲਾ) ਇਲਾਕੇ ਦੇ ਇਕ ਪੁਲੀਸ ਮੁਲਾਜ਼ਮ, ਊਸ ਦੀ ਬੇਟੀ ਅਤੇ ਸ਼ਾਹਕੋਟ ਥਾਣੇ ਦੇ ਇਕ ਹਵਾਲਾਤੀ ਦੀ ਅੱਜ ਕਰੋਨਾ ਰਿਪੋਰਟ ਪਾਜ਼ੇਟਿਵ ਆਈ ਹੈ। 

ਤਰਨ ਤਾਰਨ, (ਗੁਰਬਖਸ਼ਪੁਰੀ): ਜ਼ਿਲ੍ਹੇ ਅੰਦਰ ਕੋਵਿਡ-19 ਪਾਜ਼ੇਟਿਵ ਦੇ ਅੱਜ ਦੋ ਹੋਰ ਕੇਸ ਸਾਹਮਣੇ ਆਏ ਹਨ ਜਿੰਨ੍ਹਾਂ ਨੂੰ ਇਥੋਂ ਦੇ ਸਿਵਲ ਹਸਪਤਾਲ ਦੇ ਆਈਸੋਲੇਸ਼ਨ ਵਾਰਡ  ਵਿੱਚ ਦਾਖਲ ਕੀਤਾ ਗਿਆ ਹੈ| ਇਕ ਮਰੀਜ਼ ਤਰਨ ਤਾਰਨ ਸ਼ਹਿਰ ਦੀ ਮਾਸਟਰ ਕਲੋਨੀ ਦਾ ਵਾਸੀ ਹੈ ਜਦਕਿ ਦੂਸਰਾ ਪਿੰਡ ਮੁਗਲ ਚੱਕ ਪੰਨੂਆਂ ਤੋਂ ਹੈ ਜਿਹੜਾ ਪੁਲੀਸ ਮੁਲਾਜ਼ਮ ਹੈ| 

ਹੁਸ਼ਿਆਰਪੁਰ (ਪੱਤਰ ਪ੍ਰੇਰਕ): ਹੁਸ਼ਿਆਰਪੁਰ ’ਚ ਅੱਜ 5 ਕਰੋਨਾ ਪਾਜ਼ੇਟਿਵ ਮਰੀਜ਼ਾਂ ਦੀ ਪੁਸ਼ਟੀ ਹੋਈ ਹੈ ਜਿਸ ਨਾਲ ਮਰੀਜ਼ਾਂ ਦੀ ਗਿਣਤੀ 214 ਹੋ ਗਈ ਹੈ। ਸਿਵਲ ਸਰਜਨ ਡਾ. ਜਸਬੀਰ ਸਿੰਘ ਨੇ ਦੱਸਿਆ ਕਿ ਇਹ ਮਰੀਜ਼ ਪਿੰਡ ਸੀਹਮਾ, ਹਾਜੀਪੁਰ ਅਧੀਨ ਆਉਂਦੇ ਪਿੰਡ ਅਤੇ ਚੱਕੋਵਾਲ ਨਾਲ ਸਬੰਧਤ ਹਨ। ਇਨ੍ਹਾਂ ਵਿੱਚ ਇੱਕ ਔਰਤ, ਦੋ ਪੁਲਿਸ ਮੁਲਾਜ਼ਮ ਅਤੇ ਇੱਕ ਵਿਦੇਸ਼ ਤੋਂ ਆਇਆ ਵਿਅਕਤੀ ਹੈ। 

ਆਦਮਪੁਰ ’ਚ ਮਾਂ-ਪੁੱਤ ਕਰੋਨਾ ਪੋਜ਼ੇਟਿਵ

ਆਦਮਪੁਰ ਦੋਆਬਾ(ਹਤਿੰਦਰ ਮਹਿਤਾ):ਇਥੋਂ ਦੀ ਇਕ ਕੱਪੜੇ ਦੀ ਦੁਕਾਨ ’ਤੇ ਕੰਮ ਕਰਨ ਵਾਲੇ ਲੜਕੇ ਜੋਗੇਸ਼ ਪਾਠਕ ਅਤੇ ਉਸ ਦੀ ਮਾਤਾ ਸੰਤੋਸ਼ ਪਾਠਕ ਦੀ ਕਰੋਨਾ ਵਇਰਸ ਟੈਸਟ ਰਿਪੋਰਟ ਪਾਜ਼ੇਟਿਵ ਆਉਣ ’ਤੇ ਆਦਮਪੁਰ ਦੇ ਲੋਕਾਂ ਵਿਚ ਦਹਿਸ਼ਤ ਦਾ ਮਹੌਲ ਬਣਿਆ ਹੋਇਆ ਹੈ। ਇਹ ਜਾਣਕਾਰੀ ਆਦਮਪੁਰ ਦੇ ਐੱਸ.ਐੱਮ.ਓ. ਡਾ. ਬੀ.ਪੀ. ਸਿੰਘ ਰੰਧਾਵਾ ਨੇ ਦਿੱਤੀ ਹੈ। ਦੋਵਾਂ ਮਾਂ-ਪੁੱਤਰਾਂ ਨੂੰ ਸਿਹਤ ਵਿਭਾਗ ਵਲੋਂ ਮੈਰੀਟੋਰੀਅਸ ਸਕੂਲ ਜਲੰਧਰ ਦੇ ਇਕਾਂਤਵਾਸ ਕੇਂਦਰ ਵਿੱਚ ਭੇਜ ਦਿੱਤਾ ਗਿਆ ਹੈ।

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਮੁੱਖ ਖ਼ਬਰਾਂ

ਪਾਇਲਟ ਦੀ ‘ਉਡਾਣ’ ਰੋਕਣ ’ਚ ਰਾਹੁਲ ਸਫ਼ਲ

ਪਾਇਲਟ ਦੀ ‘ਉਡਾਣ’ ਰੋਕਣ ’ਚ ਰਾਹੁਲ ਸਫ਼ਲ

* ਸਚਿਨ ਨੇ ਰਾਹੁਲ ਅਤੇ ਪਿ੍ਰਯੰਕਾ ਨਾਲ ਕੀਤੀ ਮੁਲਾਕਾਤ; * ਸੋਨੀਆ ਨੇ ਮਸ...

ਸਿਆਸੀ ਆਗੂਆਂ ਦੇ ਦਰਾਂ ’ਤੇ ਕਿਸਾਨਾਂ ਨੇ ਅਲਖ਼ ਜਗਾਈ

ਸਿਆਸੀ ਆਗੂਆਂ ਦੇ ਦਰਾਂ ’ਤੇ ਕਿਸਾਨਾਂ ਨੇ ਅਲਖ਼ ਜਗਾਈ

* ਪਟਿਆਲਾ ਪੁਲੀਸ ਨੇ ਵਾਈਪੀਐੱਸ ਚੌਕ ’ਚ ਰੋਕਿਆ ਕਿਸਾਨਾਂ ਦਾ ਮਾਰਚ * ਪ...

ਪ੍ਰਧਾਨ ਮੰਤਰੀ ਵੱਲੋਂ ਅੰਡੇਮਾਨ ਤੇ ਨਿਕੋਬਾਰ ’ਚ ਬਰਾਂਡਬੈਂਡ ਪ੍ਰਾਜੈਕਟ ਦਾ ਉਦਘਾਟਨ

ਪ੍ਰਧਾਨ ਮੰਤਰੀ ਵੱਲੋਂ ਅੰਡੇਮਾਨ ਤੇ ਨਿਕੋਬਾਰ ’ਚ ਬਰਾਂਡਬੈਂਡ ਪ੍ਰਾਜੈਕਟ ਦਾ ਉਦਘਾਟਨ

ਚੇਨੱਈ ਤੋਂ ਅੰਡੇਮਾਨ ਤੇ ਨਿਕੋਬਾਰ ਤੱਕ ਸਮੁੰਦਰ ਦੇ ਹੇਠੋਂ ਪਾਈ ਗਈ ਹੈ 3...

ਅਮਰੀਕੀ ਮੰਤਰੀ ਦੀ ਤਾਇਵਾਨ ਫੇਰੀ ਤੋਂ ਭੜਕਿਆ ਚੀਨ

ਅਮਰੀਕੀ ਮੰਤਰੀ ਦੀ ਤਾਇਵਾਨ ਫੇਰੀ ਤੋਂ ਭੜਕਿਆ ਚੀਨ

* ਤਾਇਵਾਨ ਦੇ ਹਵਾਈ ਲਾਂਘੇ ’ਚੋਂ ਲੜਾਕੂ ਜਹਾਜ਼ ਲੰਘਾ ਕੇ ਸ਼ਕਤੀ ਪ੍ਰਦਰਸ਼ਨ...

ਸ਼ਹਿਰ

View All