ਪੱਤਰ ਪ੍ਰੇਰਕ
ਫਗਵਾੜਾ, 4 ਅਪਰੈਲ
ਇਥੋਂ ਦੇ ਪਿੰਡ ਖਜ਼ੂਰਲਾ ਵਿਖੇ ਇੱਕ ਵਿਅਕਤੀ ਵੱਲੋਂ ਆਪਣੀ ਪਤਨੀ ਤੋਂ ਦੁਖੀ ਹੋ ਕੇ ਖੁਦਕੁਸ਼ੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਮ੍ਰਿਤਕ ਨੌਜਵਾਨ ਦੀ ਪਛਾਣ ਸੰਦੀਪ ਕੁਮਾਰ (37) ਵਜੋਂ ਹੋਈ ਹੈ। ਐੱਸ.ਐੱਚ.ਓ ਸਦਰ ਜਤਿੰਦਰ ਕੁਮਾਰ ਨੇ ਦੱਸਿਆ ਕਿ ਸੰਦੀਪ ਕੁਮਾਰ ਜਿਸ ਦੀ ਸ਼ਾਦੀ ਕੋਮਲ ਉਰਫ਼ ਰੋਜ਼ੀ ਪੁੱਤਰ ਪਿਆਰਾ ਵਾਸੀ ਢਿੱਲਵਾਂ ਨਾਲ ਕਰੀਬ 18 ਸਾਲ ਪਹਿਲਾ ਹੋਈ ਸੀ। ਪਿਛਲੇ ਕਰੀਬ 7-8 ਮਹੀਨਿਆਂ ਤੋਂ ਪਤੀ ਪਤਨੀ ਵਿੱਚ ਅਣਬਣ ਸੀ। ਪੁਲੀਸ ਨੇ ਪੁੱਜ ਕੇ ਘਟਨਾ ਸਥਾਨ ਦਾ ਜਾਇਜਾ ਲਿਆ ਤੇ ਮ੍ਰਿਤਕ ਦੀ ਜੇਬ੍ਹ ’ਚੋਂ ਸੁਸਾਈਡ ਨੋਟ ਮਿਲਿਆ। ਪੁਲੀਸ ਵਲੋਂ ਕੋਮਲ ਉਰਫ਼ ਰੋਜੀ ਪਤਨੀ ਸੰਦੀਪ ਕੁਮਾਰ ਵਾਸੀ ਖਜੂਰਲਾ, ਦੇਵ ਵਾਸੀ ਢਿੱਲਵਾਂ ਤੇ ਰਿਲੇਸ਼ਨ ਦੇ ਖਿਲਾਫ਼ ਧਾਰਾ 306 ਆਈ.ਪੀ.ਸੀ ਤਹਿਤ ਕੇਸ ਦਰਜ ਕਰ ਲਿਆ ਹੈ।