ਜਦੋਂ ਰਾਮਾ ਮੰਡੀ ਚੌਕ ’ਚ ਬਾਂਦਰ ਨੇ ਚਲਾਨ ਕੱਟੇ

ਜਦੋਂ ਰਾਮਾ ਮੰਡੀ ਚੌਕ ’ਚ  ਬਾਂਦਰ ਨੇ ਚਲਾਨ ਕੱਟੇ

ਨਿਜੀ ਪੱਤਰ ਪ੍ਰੇਰਕ
ਜਲੰਧਰ,12 ਜੁਲਾਈ

ਇੱਥੋਂ ਦੇ ਰਾਮਾਮੰਡੀ ਚੌਕ ਵਿੱਚ ਇੱਕ ਬਾਂਦਰ ਨੇ ਟ੍ਰੈਫਿਕ ਪੁਲੀਸ ਵਾਲਿਆਂ ਦੀ ਚਲਾਨ ਬੁੱਕ ਚੁੱਕ ਲਈ। ਬਾਂਦਰ ਕਾਫ਼ੀ ਸਮੇਂ ਤੱਕ ਪੁਲੀਸ ਵਾਲਿਆਂ ਦੇ ਟੇਬਲ ’ਤੇ ਕਬਜ਼ਾ ਜਮਾਈ ਬੈਠਾ ਰਿਹਾ।ਬਾਂਦਰ ਦੀਆਂ ਹਰਕਤਾਂ ਨੇ ਪੁਲੀਸ ਵਾਲਿਆਂ ਦੇ ਸਾਹ ਸੂਤੀ ਰੱਖੇ।ਐਤਵਾਰ ਹੋਣ ਕਾਰਨ ਪੁਲੀਸ ਨੇ ਲੌਕਡਾਊਨ ਕਾਰਨ ਰਾਮਾਮੰਡੀ ਚੌਂਕ ਵਿੱਚ ਨਾਕਾ ਲਾਇਆ ਹੋਇਆ ਸੀ।ਇਸੇ ਦੌਰਾਨ ਇੱਕ ਬਾਂਦਰ ਨੇ ਪੁਲੀਸ ਵਾਲਿਆਂ ਨੂੰ ੳਦੋਂ ਭਾਜੜਾਂ ਪਾ ਦਿੱਤੀਆਂ ਜਦੋਂ ਉਸ ਨੇ ਪੁਲੀਸ ਵਾਲਿਆਂ ਦੇ ਰੱਖੇ ਟੇਬਲ ’ਤੇ ਕਬਜ਼ਾ ਜਮਾ ਲਿਆ।ਬਾਂਦਰ ਪਹਿਲਾਂ ਤਾਂ ਉਥੇ ਬੈਠਾ ਖਰਮਸਤੀਆਂ ਕਰਦਾ ਰਿਹਾ ਪਰ ਹੱਦ ਤਾਂ ਉਦੋਂ ਹੋ ਗਈ ਜਦੋਂ ਉਸ ਨੇ ਟਰੈਫਿਕ ਪੁਲੀਸ ਦੀ ਚਲਾਨ ਬੁਕ ਚੁੱਕ ਲਈ ਤੇ ਹੱਥ ਵਿੱਚ ਪੈਨ ਫੜਕੇ ਚਲਾਨ ਬੁਕ ਦੇ ਵਰਕੇ ਫਰੋਲਣ ਲੱਗ ਪਿਆ। ਜਦੋਂ ਇੱਕ ਪੁਲੀਸ ਮੁਲਾਜ਼ਮ ਨੇ ਬਾਂਦਲ ਭਜਾਊਣ ਦੀ ਕੋਸ਼ਿਸ਼ ਕੀਤੀ ਤਾਂ ਪੁਲੀਸ ਵਾਲਾ ਡਰ ਕੇ ਭੱਜ ਨਿਕਲਿਆ ਤੇ ਇਸ ਨਜ਼ਾਰੇ ਨੂੰ ਦੇਖਕੇ ਜਿੱਥੇ ਲੋਕ ਹੱਸ ਰਹੇ ਸਨ ਤੇ ਮੋਬਾਈਲ ਫੋਨਾਂ ਰਾਹੀ ਬਾਂਦਰ ਦੀ ਵੀਡੀਓ ਬਣਾ ਰਹੇ ਸਨ।ਬਾਂਦਰ ਤੋਂ ਛੁੱਟਕਾਰਾ ਮਿਲਣ `ਤੇ ਪੁਲੀਸ ਦੇ ਸਾਹ ਵਿੱਚ ਸਾਹ ਆਇਆ।  

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਸ਼ਹਿਰ

View All