ਪੱਤਰ ਪ੍ਰੇਰਕ
ਆਦਮਪੁਰ ਦੋਆਬਾ (ਜਲੰਧਰ), 8 ਜੁਲਾਈ
ਨਕੋਦਰ ਸਥਿਤ ਪਨਗਰੇਨ ਦੇ ਗੁਦਾਮ ’ਚੋਂ 6043 ਕਵਿੰਟਲ (ਸਵਾ ਕਰੋੜ ਰੁਪਏ) ਦੀ ਕਣਕ ਗਾਇਬ ਹੋ ਗਈ। ਇਸ ਸਬੰਧ ਵਿੱਚ ਦੋ ਫੂਡ ਸਪਲਾਈ ਇੰਸਪੈਕਟਰਾਂ ਵਿਰੁੱਧ ਕੇਸ ਵੀ ਦਰਜ ਕੀਤਾ ਗਿਆ ਹੈ। ਜ਼ਿਲ੍ਹਾ ਖਾਦ ਅਪੁਰਤੀ ਅਫਸਰ ਹਰਵੀਨ ਕੌਰ ਨੇ ਅੱਜ ਨਕੋਦਰ ਦੇ ਗੁਦਾਮ ਦੀ ਚੈਕਿੰਗ ਕੀਤੀ ਤਾਂ 2 ਰੁਪਏ ਕਿਲੋ ਮਿਲਣ ਵਾਲੀ ਕਣਕੇ ਦੇ 14000 ਬੋਰੇ ਤੇ ਕੇਂਦਰ ਸਰਕਾਰ ਦੀ 3450 ਬੋਰੀ ਕਣਕ ਗਾਇਬ ਸੀ। ਜਿਸ ਦੀ ਕੀਮਤ ਸਵਾ ਕਰੋੜ ਰੁਪਏ ਹੈ। ਹਰਵੀਨ ਕੌਰ ਦੀ ਸ਼ਿਫਾਰਸ ’ਤੇ ਦਿਹਾਤੀ ਪੁਲੀਸ ਨੇ ਫੂਡ ਸਪਲਾਈ ਇੰਸਪੈਕਟਰ ਦਲਜੀਤ ਸਿੰਘ ਤੇ ਸੁਖਵਿੰਦਰ ਸਿੰਘ ਖ਼ਿਲਾਫ਼ ਕੇਸ ਦਰਜ ਕਰ ਜ਼ਾਂਚ ਸ਼ੁਰੂ ਕਰ ਦਿੱਤੀ ਹੈ ਤੇ ਦੋਵਾਂ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ।