ਤਲਵਾੜਾ: ਆਮ ਆਦਮੀ ਪਾਰਟੀ ਦੀ ਸਰਕਾਰ ਬਣਨ ’ਤੇ ਨਾਜਾਇਜ਼ ਖਣਨ ਅਤੇ ਜੰਗਲਾਂ ਵਿੱਚ ਗੈਰਕਾਨੂੰਨੀ ਕਟਾਣ ’ਤੇ ਸਖ਼ਤੀ ਨਾਲ ਰੋਕ ਲਗਾਈ ਜਾਵੇਗੀ। ਇਹ ਦਾਅਵਾ ਹਲਕਾ ਦਸੂਹਾ ਤੋਂ ‘ਆਪ’ ਦੇ ਉਮੀਦਵਾਰ ਤੇ ਨੌਜਵਾਨ ਆਗੂ ਐਡਵੋਕੇਟ ਕਰਮਵੀਰ ਘੁੰਮਣ ਨੇ ਆਪਣੀ ਤਲਵਾੜਾ ਫ਼ੇਰੀ ਮੌਕੇ ਵਰਕਰ ਮੀਟਿੰਗ ਦੌਰਾਨ ਕੀਤਾ। ਇਸ ਮੌਕੇ ਕੰਢੀ ਖ਼ੇਤਰ ’ਚ ‘ਆਪ’ ਦੇ ਸੰਗਠਨ ਦੀ ਮਜ਼ਬੂਤੀ ਅਤੇ ਅਗਾਮੀ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਨਵੇਂ ਅਹੁਦੇਦਾਰਾਂ ਦਾ ਐਲਾਨ ਕੀਤਾ ਗਿਆ, ਜਿਸ ਵਿੱਚ ਪੁਸ਼ਪਿੰਦਰ ਜੋਗੀ ਨੂੰ ਬਲਾਕ ਤਲਵਾੜਾ ਪ੍ਰਧਾਨ ਦਿਹਾਤੀ, ਸੰਜੀਵ ਕੁਮਾਰ ਸੰਜੂ ਬਲਾਕ ਪ੍ਰਧਾਨ ਸਪੋਰਟਸ ਵਿੰਗ, ਸੰਦੀਪ ਕੌਲ ਨੂੰ ਇੰਚਾਰਜ ਸੋਸ਼ਲ ਮੀਡੀਆ ਅਤੇ ਅਜੇ ਕੁਮਾਰ ਸ਼ਰਮਾ ਨੂੰ ਸਰਕਲ ਪ੍ਰਧਾਨ ਨਿਯੁਕਤ ਕੀਤਾ ਗਿਆ। -ਪੱਤਰ ਪ੍ਰੇਰਕ