ਪੱਤਰ ਪ੍ਰੇਰਕ
ਭੋਗਪੁਰ, 17 ਅਕਤੂਬਰ
ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੇ ਗਰੈਜੂਏਟ ਵਰਗ ਦੀਆਂ ਸੈਨਟ ਚੋਣਾਂ ਲਈ ਇਲਾਕੇ ਦੇ ਵੋਟਰਾਂ ਲਈ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ (ਲੜਕੇ) ਭੋਗਪੁਰ ਵਿੱਚ ਪੋਲਿੰਗ ਸਟੇਸ਼ਨ ਬਣਾਇਆ ਗਿਆ। ਇਸ ਮੌਕੇ ਪ੍ਰੀਜ਼ਾਇਡਿੰਗ ਅਫ਼ਸਰ ਲੈਕਚਰਾਰ ਸੋਮ ਪਾਲ ਅਤੇ ਪੋਲਿੰਗ ਅਫ਼ਸਰ ਰਕੇਸ਼ ਕੁਮਾਰ ਦੀ ਅਗਵਾੲਂ ਹੇਠ ਵੋਟਾਂ ਪਾਉਣ ਦੀ ਪ੍ਰਕਿਰਿਆ ਸ਼ਾਂਤੀਪੂਰਵਕ ਨੇਪਰੇ ਚੜ੍ਹੀ। ਇਸ ਚੋਂਣ ਲਈ 43 ਉਮੀਦਵਾਰ ਆਪਣੀ ਕਿਸਮਤ ਅਜਮਾ ਰਹੇ ਹਨ ਪਰ ਭੋਗਪੁਰ ਪੋਲਿੰਗ ਸਟੇਸ਼ਨ ਦੇ ਬਾਹਰ ਐਂਡਵੋਕੇਟ ਦਿਆਲ ਪ੍ਰਤਾਪ ਸਿੰਘ ਰੰਧਾਵਾ, ਡਾ. ਹਰਜੋਤ ਸਿੰਘ, ਸੰਜੀਵ ਕੁਮਾਰ, ਸੰਦੀਪ ਸਿੰਘ ਅਤੇ ਡਾ. ਜਸਵੀਰ ਸਿੰਘ ਦੇ ਸਮਰਥਕਾਂ ਨੇ ਹੀ ਕੌਮੀ ਮਾਰਗ ’ਤੇ ਪੋਲਿੰਗ ਬੂਥ ਲਗਾਏ। ਪ੍ਰੀਜ਼ਾਡਿੰਗ ਅਫਸਰ ਸੋਮ ਪਾਲ ਨੇ ਦੱਸਿਆ ਕਿ ਕੁੱਲ 462 ਵੋਟਾਂ ਵਿੱਚੋਂ ਕੇਵਲ 139 ਵੋਟਾਂ ਪੋਲ ਹੋਈਆਂ ਹਨ।