ਪੱਤਰ ਪ੍ਰੇਰਕ
ਦਸੂਹਾ, 17 ਅਕਤੂਬਰ
ਇਥੇ ਨੇੜਲੇ ਪਿੰਡ ਬੋਦਲ ਵਿਖੇ ਯੁਨਾਈਟਡ ਸਪੋਰਟਸ ਕਲੱਬ ਵੱਲੋਂ ਪ੍ਰਧਾਨ ਸਤਨਾਮ ਸਿੰਘ ਮੁਸ਼ਿਆਣਾ ਦੀ ਅਗਵਾਈ ਹੇਠ ਵਾਲੀਬਾਲ ਟੂਰਨਾਮੈਂਟ ਦਾ ਉਦਘਾਟਨ ਆਮ ਆਦਮੀ ਪਾਰਟੀ ਦੇ ਹਲਕਾ ਇੰਚਾਰਜ ਕਰਮਵੀਰ ਸਿੰਘ ਘੁੰਮਣ ਅਤੇ ਸਰਪੰਚ ਵੀਰਇੰਦਰ ਸਿੰਘ ਮਸ਼ਿਆਣਾ ਵੱਲੋਂ ਸਾਂਝੇ ਤੌਰ ’ਤੇ ਕੀਤਾ ਗਿਆ। ਟੂਰਨਾਮੈਂਟ ਦਾ ਅਗਾਜ਼ ਗੁਰਦੁਆਰਾ ਸਾਹਿਬ ਸ੍ਰੀ ਗਰਨਾ ਸਾਹਿਬ ਦੇ ਹੈੱਡ ਗ੍ਰੰਥੀ ਬਾਬਾ ਸਲਵਿੰਦਰ ਸਿੰਘ ਵੱਲੋਂ ਸਰਬਤ ਦੇ ਭਲੇ ਦੀ ਅਰਦਾਸ ਉਪਰੰਤ ਹੋਇਆ। ਟੂਰਨਾਮੈਂਟ ਦੇ ਪਹਿਲੇ ਮੁਕਾਬਲੇ ਵਿੱਚ ਪਿੰਡ ਰਾਮਪੁਰ ਨੇ ਪਿੰਡ ਬੋਦਲ ਛਾਉਣੀ ਦੀ ਟੀਮ ਨੂੰ ਹਰਾ ਕੇ ਜਿੱਤ ਦਰਜ ਕਰਵਾਈ। ਐਡਵੋਕੇਟ ਘੁੰਮਣ ਨੇ ਪ੍ਰਬੰਧਕਾਂ ਅਤੇ ਸਹਿਯੋਗੀ ਐਨ.ਆਰ.ਆਈ ਵੀਰਾਂ ਦੇ ਉਪਰਾਲੇ ਦੀ ਸ਼ਲਾਘਾ ਕੀਤੀ। ਇਸ ਮੌਕੇ ਪ੍ਰਬੰਧਕਾਂ ਵੱਲੋਂ ਸਹਿਯੋਗੀ ਸੱਜਣਾਂ ਅਤੇ ਪ੍ਰੰਮੁੱਖ ਸਖਸ਼ੀਅਤਾਂ ਨੂੰ ਸਨਮਾਨ ਚਿੰਨ੍ਹ ਭੇਂਟ ਕੀਤੇ ਗਏ। ਇਸ ਮੌਕੇ ਕੋਂਸਲਰ ਅਮਰਪ੍ਰੀਤ ਸਿੰਘ ਖਾਲਸਾ, ਕਸ਼ਮੀਰ ਸਿੰਘ, ਸੁੱਚਾ ਸਿੰਘ, ਕੁਲਵੰਤ ਸਿੰਘ, ਗੁਰਦੀਪ ਸਿੰਘ, ਹਰਦੀਪ ਸਿੰਘ, ਬਲਵੀਰ ਸਿੰਘ, ਨਛੱਤਰ ਸਿੰਘ, ਗੁਰਮੀਤ ਸਿੰਘ, ਗੁਰਪ੍ਰੀਤ ਸਿੰਘ ਮਹੰਤ, ਸੁਖਵੀਰ ਸਿੰਘ, ਸੁਰਜੀਤ ਸਿੰਘ, ਸੁਖਵਿੰਦਰ ਸਿੰਘ, ਅਕਾਸ਼ਦੀਪ ਸਿੰਘ ਬੌਬੀ, ਲੱਕੀ ਪੰਚ, ਹਰਪਾਲ ਸਿੰਘ ਪਾਲਾ, ਮਨਜਿੰਦਰ ਸਿੰਘ ਗਿੱਲ ਸਮੇਤ ਹੋਰ ਖੇਡ ਪ੍ਰੇਮੀ ਮੌਜੂਦ ਸਨ।
ਟੂਰਨਾਮੈਂਟ ਦਾ ਉਦਘਾਟਨ ਕਰਦੇ ਹੋਏ ਐਡਵੋਕੇਟ ਕਰਮਬੀਰ ਘੁੰਮਣ ਤੇ ਸਰਪੰਚ ਵੀਰਇੰਦਰ ਸਿੰਘ।-ਫੋਟੋ: ਸੰਦਲ