ਪਿੰਡ ਵਾਸੀਆਂ ਵੱਲੋਂ ਵੋਟਾਂ ਦੇ ਬਾਈਕਾਟ ਦਾ ਐਲਾਨ

ਪਿੰਡ ਵਾਸੀਆਂ ਵੱਲੋਂ ਵੋਟਾਂ ਦੇ ਬਾਈਕਾਟ ਦਾ ਐਲਾਨ

ਪਿੰਡ ਆਦਰਸ਼ ਨਗਰ ਹੈਬੋਵਾਲ ਦੇ ਵਸਨੀਕ ਸਮੱਸਿਆਵਾਂ ਦੱਸਦੇ ਹੋਏ।

ਜੇ.ਬੀ.ਸੇਖੋਂ
ਗੜ੍ਹਸ਼ੰਕਰ, 21 ਜਨਵਰੀ

ਨੀਮ ਪਹਾੜੀ ਖਿੱਤੇ ਬੀਤ ਦੇ ਪਿੰਡ ਆਦਰਸ਼ ਨਗਰ ਹੈਬੋਵਾਲ ਦੇ ਵਸਨੀਕਾਂ ਵੱਲੋਂ ਇਕੱਠ ਕਰਕੇ ਕਾਂਗਰਸ ਸਰਕਾਰ ’ਤੇ ਪਿਛਲੇ ਪੰਜ ਸਾਲਾਂ ਵਿੱਚ ਪਿੰਡ ਅੰਦਰ ਵਿਕਾਸ ਦਾ ਕੋਈ ਵੀ ਕੰਮ ਨਾ ਕਰਨ ਦਾ ਦੋਸ਼ ਲਾਇਆ ਅਤੇ ਆਗਾਮੀ ਵਿਧਾਨ ਸਭਾ ਚੋਣਾਂ ਵਿੱਚ ਕਿਸੇ ਵੀ ਪਾਰਟੀ ਨੂੰ ਸਮਰਥਨ ਨਾ ਦੇਣ ਦਾ ਸੱਦਾ ਦਿੱਤਾ ਗਿਆ। ਇਸ ਮੌਕੇ ਪਿੰਡ ਵਾਸੀਆਂ ਨੇ ਦੱਸਿਆ ਕਿ ਪਿੰਡ ਵਿੱਚ ਕਈ ਸਾਲਾਂ ਤੋਂ ਬੀਡੀਪੀਓ ਦਫਤਰ ਵੱਲੋਂ ਪ੍ਰਬੰਧਕ ਲਗਾਇਆ ਗਿਆ ਹੈ ਪਰ ਪਿੰਡ ਵਿੱਚ ਵਿਕਾਸ ਦਾ ਕੋਈ ਵੀ ਕੰਮ ਨੇਪਰੇ ਨਹੀਂ ਚੜ੍ਹਿਆ। ਉਨ੍ਹਾਂ ਦੱਸਿਆ ਕਿ ਪਿੰਡ ਦੀਆਂ ਗਲੀਆਂ ਨਾਲੀਆਂ ਖਸਤਾ ਹਾਲਤ ਵਿੱਚ ਹਨ, ਗੰਦੇ ਪਾਣੀ ਦੀ ਕੋਈ ਨਿਕਾਸੀ ਨਹੀਂ ਹੈ, ਬਿਜਲੀ ਪਾਣੀ ਦੀ ਨਿਰਵਿਘਨ ਸਪਲਾਈ ਪ੍ਰਭਾਵਿਤ ਰਹਿੰਦੀ ਹੈ ਅਤੇ ਪਿੰਡ ਨੂੰ ਜੁੜਦੀਆਂ ਲਿੰਕ ਸੜਕਾਂ ’ਤੇ ਥਾਂ ਥਾਂ ਖੱਡੇ ਪਏ ਹੋਏ ਹਨ। ਉਨ੍ਹਾਂ ਕਿਹਾ ਕਿ ਪੰਜ ਸਾਲ ਕਾਂਗਰਸ ਪਾਰਟੀ ਦੀ ਸਰਕਾਰ ਰਹੀ ਪਰ ਕੋਈ ਵੀ ਲੀਡਰ ਇਸ ਪਿੰਡ ਵਿੱਚ ਨਹੀਂ ਆਇਆ। ਇਸ ਮੌਕੇ ਸਮਾਜ ਸੇਵਕ ਬਿੱਲਾ ਕੰਬਾਲਾ ਨੇ ਕਿਹਾ ਕੁੱਝ ਕਾਰਨਾਂ ਕਰਕੇ ਪਿੰਡ ਦੀ ਪੰਚਾਇਤ ਦੀ ਥਾਂ ਇੱਥੇ ਪ੍ਰਬੰਧਕ ਕੰਮ ਕਰ ਰਿਹਾ ਹੈ ਪਰ ਵਿਭਾਗ ਨੇ ਪ੍ਰਬੰਧਕ ਲਗਾ ਕੇ ਇਸ ਪਿੰਡ ਦੀ ਕੋਈ ਸਾਰ ਨਹੀਂ ਲਈ ਜਿਸ ਕਰਕੇ ਕੇਂਦਰ ਸਰਕਾਰ ਵੱਲੋਂ ਤੀਹ ਲੱਖ ਰੁਪਏ ਭੇਜਣ ਦੇ ਬਾਵਜੂਦ ਇਹ ਰਾਸ਼ੀ ਪਿੰਡ ਦੇ ਵਿਕਾਸ ਨੂੰ ਨਸੀਬ ਨਹੀਂ ਹੋ ਸਕੀ। ਇਸ ਮੌਕੇ ਪੰਚ ਜਗਦੇਸ਼ ਰਾਮ, ਮੋਹਨ ਲਾਲ, ਦੇਸ ਰਾਜ, ਦਵਿੰਦਰ ਕੁਮਾਰ, ਕਰਮ ਚੰਦ, ਗੋਗੀ, ਗੁਰਮੇਲ ਚੰਦ ਆਦਿ ਪਿੰਡ ਵਾਸੀਆਂ ਨੇ ਆਉਂਦੀਆਂ ਵਿਧਾਨ ਸਭਾ ਚੋਣਾਂ ਦੇ ਬਾਈਕਾਟ ਦਾ ਸੱਦਾ ਦਿੱਤਾ।

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਮਿਲੀ ਜੁਲੀ ਤਹਿਜ਼ੀਬ ਅਤੇ ਕੱਟੜਤਾ ਦੀ ਸਿਆਸਤ

ਮਿਲੀ ਜੁਲੀ ਤਹਿਜ਼ੀਬ ਅਤੇ ਕੱਟੜਤਾ ਦੀ ਸਿਆਸਤ

ਜਨਤਕ ਅਦਾਰਿਆਂ ਦੀ ਵੇਚ-ਵੱਟ

ਜਨਤਕ ਅਦਾਰਿਆਂ ਦੀ ਵੇਚ-ਵੱਟ

ਸਨਅਤੀ ਨਿਕਾਸ ਅਤੇ ਭੋਜਨ ਦੀ ਗੁਣਵੱਤਾ

ਸਨਅਤੀ ਨਿਕਾਸ ਅਤੇ ਭੋਜਨ ਦੀ ਗੁਣਵੱਤਾ

ਪਾਕਿਸਤਾਨ ਲਈ ਕੋਈ ਸੌਖਾ ਰਾਹ ਨਹੀਂ

ਪਾਕਿਸਤਾਨ ਲਈ ਕੋਈ ਸੌਖਾ ਰਾਹ ਨਹੀਂ

ਵਕਤੋਂ ਖੁੰਝ ਗਈ ਆਰਬੀਆਈ

ਵਕਤੋਂ ਖੁੰਝ ਗਈ ਆਰਬੀਆਈ

ਸ਼ਹਿਰ

View All